Connect with us

ਪੰਜਾਬੀ

ਸਿੱਖਿਆ ਵਿਭਾਗ ਵਲੋਂ 4500 ਪ੍ਰਾਇਮਰੀ ਸਕੂਲਾਂ ’ਚ ਡਿਜ਼ੀਟਲ ਬੈੱਲ ਲਗਾਉਣ ਦਾ ਫ਼ੈਸਲਾ

Published

on

The decision of the education department to install digital bells in 4500 primary schools

ਲੁਧਿਆਣਾ : ਸੂਬੇ ਭਰ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਤਬਦੀਲ ਕਰਨ ਦੀ ਦਿਸ਼ਾ ’ਚ ਇਕ ਹੋਰ ਕਦਮ ਵਧਾਇਆ ਗਿਆ ਹੈ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟਾਈਮ ਟੇਬਲ ਦੇ ਮਹੱਤਵ ਨੂੰ ਦਰਸਾਉਣ ਦੇ ਮਕਸਦ ਨਾਲ 4500 ਪ੍ਰਾਇਮਰੀ ਸਕੂਲਾਂ ’ਚ ਡਿਜ਼ੀਟਲ ਬੈੱਲ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਇਨ੍ਹਾਂ ਸਕੂਲਾਂ ਨੂੰ 2.25 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ।

ਜ਼ਿਲ੍ਹਾ ਲੁਧਿਆਣਾ ਦੇ 467 ਸਕੂਲਾਂ ਨੂੰ ਪ੍ਰਤੀ ਸਕੂਲ 5000 ਰੁਪਏ ਦੇ ਹਿਸਾਬ ਨਾਲ 23.35 ਲੱਖ ਦੀ ਰਾਸ਼ੀ ਪ੍ਰਾਪਤ ਹੋਈ ਹੈ। ਪੰਜਾਬ ’ਚ ਸਭ ਤੋਂ ਜ਼ਿਆਦਾ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਨੂੰ ਇਹ ਗ੍ਰਾਂਟ ਮਿਲੀ ਹੈ। ਇਸ ਸਬੰਧੀ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਉਕਤ ਰਕਮ ਦੀ ਵਰਤੋਂ ਡਿਜ਼ੀਟਲ ਬੈੱਲ ਖ਼ਰੀਦਣ ਲਈ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਸਾਰੇ ਸਪੈਸੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ, ਜਿਸ ਦੇ ਮੁਤਾਬਕ ਹੀ ਸਕੂਲ ਵੱਲੋਂ ਇਸ ਬੈੱਲ ਦੀ ਖ਼ਰੀਦ ਕੀਤੀ ਜਾਵੇਗੀ।

Facebook Comments

Trending