Connect with us

ਇੰਡੀਆ ਨਿਊਜ਼

ਧੀ ਦਾ ਹੋਣਾ ਸੀ ਵਿਆਹ ਫਿਰ ਹੋਇਆ ਕੁੱਝ ਅਜਿਹਾ ਮਾਪਿਆਂ ਦੇ ਉੱਡੇ ਹੋਸ਼

Published

on

The daughter was supposed to get married again

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਵਿਸ਼ਵਾਸ਼ ਕਾਲੋਨੀ ਬਹਿਮਨ ਰੋਡ ਦੀ ਰਹਿਣ ਵਾਲੀ ਕੁੜੀ ਛਪਿੰਦਰਪਾਲ ਕੌਰ (28) ਦਾ 20 ਅਕਤੂਬਰ ਨੂੰ ਵਿਆਹ ਹੋਣਾ ਸੀ। ਵਿਆਹ ਤੋਂ 10 ਦਿਨ ਪਹਿਲਾਂ ਕੁੱਝ ਅਜਿਹਾ ਵਾਪਰਿਆ, ਜਿਸ ਨੇ ਮਾਪਿਆਂ ਦੇ ਹੋਸ਼ ਉਡਾ ਛੱਡੇ। ਦਰਅਸਲ ਉਨ੍ਹਾਂ ਦੀ ਧੀ ਨੂੰ ਮੰਗੇਤਰ ਨੇ ਵਿਆਹ ਦੀ ਸ਼ਾਪਿੰਗ ਬਹਾਨੇ ਬੁਲਾ ਲਿਆ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਧੀ ਦਾ ਕੋਈ ਥਹੁ-ਪਤਾ ਨਾ ਲੱਗਾ। ਫਿਲਹਾਲ ਪੁਲਸ ਨੇ ਕੁੜੀ ਦੇ ਮੰਗੇਤਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੁੜੀ ਦੇ ਮਾਪਿਆਂ ਨੇ ਉਨ੍ਹਾਂ ਦੀ ਧੀ ਨੂੰ ਬੰਦੀ ਬਣਾਉਣ ਜਾਂ ਫਿਰ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ।

ਜਾਣਕਾਰੀ ਮੁਤਾਬਕ ਸੁਖਚੈਨ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਛਪਿੰਦਰਪਾਲ ਕੌਰ ਦੀ ਨਵਨਿੰਦਰਪ੍ਰੀਤ ਪਾਲ ਸਿੰਘ ਨਾਂ ਦੇ ਨੌਜਵਾਨ ਨਾਲ ਜਾਣ-ਪਛਾਣ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਦਾ ਰਿਸ਼ਤਾ ਉਸ ਨਾਲ ਕਰ ਦਿੱਤਾ ਅਤੇ 20 ਅਕਤੂਬਰ, 2021 ਨੂੰ ਵਿਆਹ ਦੀ ਤਾਰੀਖ਼ ਰੱਖ ਲਈ ਗਈ ਸੀ ਪਰ ਨਵਨਿੰਦਰਪ੍ਰੀਤ ਪਾਲ ਸਿੰਘ ਵਿਆਹ ਤੋਂ ਟਾਲ-ਮਟੋਲ ਕਰਨ ਲੱਗ ਪਿਆ। ਇਸ ਦੌਰਾਨ 11 ਅਕਤੂਬਰ ਨੂੰ ਨਵਨਿੰਦਰਪ੍ਰੀਤ ਨੇ ਉਨ੍ਹਾਂ ਦੀ ਧੀ ਨੂੰ ਵਿਆਹ ਦੀ ਸ਼ਾਪਿੰਗ ਦੇ ਬਹਾਨੇ ਪਟਿਆਲਾ ਬੁਲਾ ਲਿਆ। 14 ਅਕਤੂਬਰ ਨੂੰ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਸੁਖਚੈਨ ਦੇ ਪੁੱਤਰ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਭੈਣ ਝਗੜਾ ਕਰ ਕੇ ਕਿਤੇ ਚਲੀ ਗਈ ਅਤੇ ਮੋਬਾਇਲ ਫੋਨ ਵੀ ਉਸ ਦੇ ਕੋਲ ਹੀ ਰੱਖ ਗਈ।

ਉੱਥੇ ਹੀ ਜਦੋਂ ਉਹ ਆਪਣੇ ਪਰਿਵਾਰ ਸਮੇਤ 15 ਅਕਤੂਬਰ ਨੂੰ ਪਟਿਆਲਾ ਵਿਖੇ ਆਇਆ ਤਾਂ ਆਪਣੀ ਧੀ ਦੀ ਭਾਲ ਕਰਨ ਲੱਗਿਆ ਪਰ ਉਸ ਨੂੰ ਕੁੱਝ ਪਤਾ ਨਹੀਂ ਲੱਗਿਆ। ਬਾਅਦ ’ਚ ਪਤਾ ਲੱਗਿਆ ਕਿ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਪਹਿਲਾਂ ਹੀ ਕਿਸੇ ਲਖਵਿੰਦਰ ਕੌਰ ਨਾਂ ਦੀ ਜਨਾਨੀ ਨਾਲ ਵਿਆਹ ਕੀਤਾ ਹੋਇਆ ਹੈ। ਇਸ ਕਾਰਨ ਉਹ ਸ਼ਿਕਾਇਤਕਰਤਾ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਅਤੇ ਸਾਜ਼ਿਸ਼ ਤਹਿਤ ਕੁੜੀ ਆਪਣੇ ਕੋਲ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਜਾਂ ਫਿਰ ਕਤਲ ਕਰਨ ਦੀ ਮੰਸ਼ਾ ਨਾਲ ਕਿਸੇ ਅਣਪਛਾਤੀ ਥਾਂ ’ਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਇਸ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਕੁੜੀ ਦੇ ਪਿਤਾ ਸੁਖਚੈਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਵਿਸਵਾਸ਼ ਕਾਲੋਨੀ, ਬਠਿੰਡਾ ਦੀ ਸ਼ਿਕਾਇਤ ’ਤੇ ਨਵਨਿੰਦਰਪ੍ਰੀਤ ਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਫੇਜ਼-1 ਨੇੜੇ ਸਲਾਰੀਆ ਵਿਹਾਰ ਅਰਬਨ ਅਸਟੇਟ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Facebook Comments

Trending