Connect with us

ਪੰਜਾਬੀ

ਬਿਨਾਂ ਨਕਸ਼ਾ ਪਾਸ ਕਰਾਏ ਸ਼ੁਰੂ ਕੀਤੀ ਉਸਾਰੀ ਦਾ ਕੰਮ ਇਮਾਰਤੀ ਸ਼ਾਖਾ ਨੇ ਕਰਾਇਆ ਬੰਦ

Published

on

The construction work started without passing the map but was stopped by the building branch

ਲੁਧਿਆਣਾ : ਨਗਰ ਨਿਗਮ ਜ਼ੋਨ-ਏ ਅਧੀਨ ਪੈਂਦੀ ਗਾਂਧੀ ਨਗਰ ਮਾਰਕੀਟ ‘ਚ ਮੌਜੂਦ ਕਰੀਬ 400 ਵਰਗ ਗਜ਼ ਜ਼ਮੀਨ ‘ਤੇ ਬਿਨ੍ਹਾਂ ਨਕਸ਼ਾ ਪਾਸ ਕਰਾਏ ਸ਼ੁਰੂ ਕੀਤਾ ਉਸਾਰੀ ਦਾ ਕੰਮ ਇਮਾਰਤੀ ਸ਼ਾਖਾ ਵਲੋਂ ਬੰਦ ਕਰਾਕੇ ਦੀਵਾਰ ‘ਤੇ ਨੋਟਿਸ ਚਿਪਕਾ ਦਿੱਤਾ ਹੈ ਕਿ ਕੀਤੀ ਜਾ ਰਹੀ ਉਸਾਰੀ ਅਣਅਧਿਕਾਰਤ ਹੈ, ਬਿਨ੍ਹਾਂ ਨਗਰ ਨਿਗਮ ਦੀ ਮਨਜ਼ੂਰੀ ਲਿਆਂ ਜੇਕਰ ਨਾਜਾਇਜ਼ ਉਸਾਰੀ ਕੀਤੀ ਜਾਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਮਾਰਤੀ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਲਾਟ ਵਿਚ ਉਸਾਰੀ ਲਈ ਨੀਹਾਂ ਪੁੱਟੀਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਪਲਾਟ ਦੇ ਅੱਗੇ ਸੜਕ (ਗਲੀ) 15 ਫੁੱਟ ਤੋਂ ਘੱਟ ਚੌੜੀ ਹੈ। ਉਨ੍ਹਾਂ ਦੱਸਿਆ ਕਿ ਬਿਨ੍ਹਾਂ ਮਨਜੂਰੀ ਨੀਹਾਂ ਪੁੱਟਣ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪੁੱਜੀ ਸੀ। ਇਸ ਸਬੰਧੀ ਸੰਪਰਕ ਕਰਨ ‘ਤੇ ਸਹਾਇਕ ਨਿਗਮ ਯੋਜਨਾਕਾਰ ਨੇ ਦੱਸਿਆ ਕਿ ਬਿਨ੍ਹਾਂ ਨਕਸ਼ਾ ਪਾਸ ਕਰਾਏ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।

ਜਿਕਰਯੋਗ ਹੈ ਕਿ ਗਾਂਧੀ ਨਗਰ ਵਿਚ ਜ਼ਮੀਨ ਤੇ ਦੁਕਾਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਇਸ ਲਈ ਜ਼ਮੀਨ ਮਾਲਿਕ ਲੋੜੀਂਦਾ ਪਾਰਕਿੰਗ ਸਥਾਨ ਛੱਡੇ ਬਿਨ੍ਹਾਂ ਇਮਾਰਤੀ ਸ਼ਾਖਾ ਫੀਲਡ ਸਟਾਫ ਦੀ ਕਥਿਤ ਮਿਲੀਭੁਗਤ ਉਸਾਰੀ ਕਰਨ ਨੂੰ ਤਰਜੀਹ ਦਿੰਦੇ ਹਨ। ਪਿਛਲੇ ਸਮੇਂ ਦੌਰਾਨ ਵੀ 10-12 ਫੁੱਟ ਚੌੜੀਆਂ ਗਲੀਆਂ ਵਿਚ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਕਰ ਲਈ ਹੈ। ਜੇਕਰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਅੱਗ ‘ਤੇ ਕਾਬੂ ਪਾਉਣ ਲਈ ਗੱਡੀਆਂ ਦਾ ਭੀੜੀਆਂ ਗਲੀਆਂ ਵਿਚ ਪੁੱਜਣਾ ਨਾ ਮੁਮਕਿਨ ਹੋਵੇਗਾ।

Facebook Comments

Trending