Connect with us

ਪੰਜਾਬ ਨਿਊਜ਼

ਮੁੱਖ ਮੰਤਰੀ ਨੇ ਪਿੰਡ ਕੈਰੋਂ ਵਿਖੇ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

Published

on

The Chief Minister laid the foundation stone of Guru Tegh Bahadur State Law University at village Kairon

ਕੈਰੋਂ/ਪੱਟੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਟੇਟ ਲਾਅ ਯੂਨੀਵਰਸਿਟੀ, ਕੈਰੋਂ ਦਾ ਆਨਲਾਇਨ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਡਿਪਟੀ ਕਮਿਸਨਰ ਕੁਲਵੰਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਜਸਪਾਲ ਸਿੰਘ ਸੰਧੂ ਵੱਲੋਂ ਪੱਟੀ ਹਲਕੇ ਦੇ ਪਿੰਡ ਕੈਰੋਂ ਵਿਖੇ ਇਸ ਦਾ ਰਸਮੀ ਰੂਪ ਨਾਲ ਨੀਂਹ ਪੱਥਰ ਰੱਖਿਆ ਗਿਆ।

ਇਸ ਯੂਨੀਵਰਸਿਟੀ ਉੱਪਰ 280 ਕਰੋੜ ਰੁਪੈ ਖਰਚ ਹੋਣਗੇ, ਜੋ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਥਾਈ ਉਪ ਕੁਲਪਤੀ ਦੀ ਨਿਯੁਕਤੀ ਲਈ ਵੀ ਜਲਦ ਹੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

ਇਸ ਦਿਨ ਨੂੰ ਇਤਿਹਾਸਕ ਤੇ ਬਾਰਡਰ ਖੇਤਰ ਦੀ ਕਾਇਆ ਕਲਪ ਕਰਨ ਵਾਲਾ ਕਰਾਰ ਦਿੰਦਿਆਂ ਵਿਧਾਇਕ ਗਿੱਲ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਉਸ ਖੇਤਰ ਦੀ ਨੁਹਾਰ ਬਦਲ ਗਈ, ਉਸੇ ਤਰ੍ਹਾਂ ਹਲਕਾ ਪੱਟੀ ਅਤੇ ਸਾਰੇ ਸਰਹੱਦੀ ਇਲਾਕੇ ਦੀ ਇਸ ਯੂਨੀਵਰਸਿਟੀ ਨਾਲ ਕਾਇਆ ਕਲਪ ਹੋ ਜਾਵੇਗੀ।

ਗਿੱਲ ਨੇ ਮੁੱਖ ਮੰਤਰੀ ਕੋਲੋਂ ਕੈਰੋਂ ਪਿੰਡ ਦੇ ਵਿਕਾਸ ਲਈ ਵੀ 5 ਕਰੋੜ ਰੁਪੈ ਦੀ ਗਰਾਂਟ ਜਾਰੀ ਕਰਨ ਦੀ ਬੇਨਤੀ ਕੀਤੀ, ਜਿਸ ਉੱਪਰ ਮੁੱਖ ਮੰਤਰੀ ਵਲੋਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਯੂਨੀਵਰਸਿਟੀ ਵਿਚ ਐਲ.ਐਲ.ਬੀ 3 ਸਾਲਾ, ਬੀ.ਏ. ਐਲ. ਐਲ.ਬੀ. 5 ਸਾਲਾ ਇੰਟੈਗਰੇਟਿਡ ਕੋਰਸ, ਬੀ.ਬੀ.ਏ. ਐਲ.ਐਲ.ਬੀ. 5 ਸਾਲਾ, ਬੀ.ਕਾਮ. ਐਲ.ਐਲ.ਬੀ. 5 ਸਾਲਾ ਕੋਰਸ ਸ਼ੁਰੂ ਕੀਤੇ ਗਏ ਹਨ। ਯੂਨੀਵਰਸਿਟੀ ਵਿਖੇ ਕਲਾਸਾਂ ਮੌਜੂਦਾ ਅਕਾਦਮਿਕ ਸ਼ੈਸ਼ਨ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਸਦਾ ਟਰਾਂਜ਼ਿਟ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਹੈ।

Facebook Comments

Trending