ਅਪਰਾਧ

ਜਵੈਲਰੀ ਸ਼ਾਪ ਦੇ ਕੈਸ਼ੀਅਰ ਨੇ ਉਡਾਏ ਡਾਇਮੰਡ ਤੇ ਸੋਨੇ ਦੇ ਗਹਿਣੇ, ਨਕਦੀ ‘ਤੇ ਵੀ ਕੀਤਾ ਹੱਥ ਸਾਫ਼

Published

on

ਲੁਧਿਆਣਾ : ਰਾਣੀ ਝਾਂਸੀ ਰੋਡ ਤੇ ਪੈਂਦੇ ਪੀਸੀ ਜਵੈਲਰਜ਼ ਦੇ ਕੈਸ਼ੀਅਰ ਨੇ ਹੀ ਸ਼ੋਅਰੂਮ ਚੋਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ,ਚਾਂਦੀ ਅਤੇ ਹੀਰਿਆਂ ਦੇ ਗਹਿਣੇ ਅਤੇ 4 ਲੱਖ 20 ਹਜ਼ਾਰ ਰੁਪਏ ਦੀ ਨਕਦੀ ਹੱਥ ਸਾਫ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਸ਼ੋਅਰੂਮ ਦੇ ਮੈਨੇਜਰ ਰੋਹਿਤ ਕੁਮਾਰ ਦੀ ਸ਼ਿਕਾਇਤ ਤੇ ਰਾਜ਼ੇਸ਼ ਨਗਰ ਹੈਬੋਵਾਲ ਦੇ ਵਾਸੀ ਬਿਲਿੰਗ ਕੈਸ਼ੀਅਰ ਦੀਪਕ ਬਾਂਸਲ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰੋਹਿਤ ਨੇ ਦੱਸਿਆ ਕਿ ਉਹ ਪੀਸੀ ਜਵੈਲਰਜ਼ ਤੇ ਬਤੌਰ ਸਟੋਰ ਮੈਨੇਜਰ ਕੰਮ ਕਰਦਾ ਹੈ। ਰਾਤ ਸਾਢੇ ਅੱਠ ਵਜੇ ਦੇ ਕਰੀਬ ਬਿਲਿੰਗ ਕੈਸ਼ੀਅਰ ਦੀਪਕ ਬਾਂਸਲ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ। ਦੀਪਕ ਫਿਰ ਤੋਂ ਵਾਪਸ ਆਇਆ ਅਤੇ ਗਾਰਡ ਨੂੰ ਆਖਣ ਲੱਗਾ ਕਿ ਉਸ ਦਾ ਸਮਾਨ ਸ਼ੋਅਰੂਮ ਦੇ ਅੰਦਰ ਰਹਿ ਗਿਆ ਹੈ। ਸ਼ੋਅਰੂਮ ਦਾ ਗੇਟ ਖੁਲ੍ਹਵ ਦੀਪਕ ਅੰਦਰ ਗਿਆ ਅਤੇ ਸੋਨੇ ਚਾਂਦੀ ਅਤੇ ਹੀਰਿਆਂ ਦੇ ਗਹਿਣੇ ਸਮੇਤ 4ਲੱਖ20 ਹਜ਼ਾਰ ਰੁਪਏ ਦੀ ਨਕਦੀ ਆਪਣੇ ਨਾਲ ਲੈ ਗਿਆ।

Facebook Comments

Trending

Copyright © 2020 Ludhiana Live Media - All Rights Reserved.