Connect with us

ਇੰਡੀਆ ਨਿਊਜ਼

ਕੈਪਟਨ ਦਾ ਭਾਜਪਾ ਨਾਲ ਇਸ ਸ਼ਰਤ ‘ਤੇ ਹੋਵੇਗਾ ਗਠਜੋੜ

Published

on

The captain will form an alliance with the BJP on this condition

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪਾਸੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਪਰ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਸ਼ੰਸਾ ਕੀਤੀ ਹੈ। ਇੰਟਰਵਿਊ ਦੌਰਾਨ ਜਿੱਥੇ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਦਾ ਜ਼ਿਕਰ ਕੀਤਾ, ਉੱਥੇ ਹੀ ਉਨ੍ਹਾਂ ਇਹ ਗੱਲ ਵੀ ਸਪਸ਼ਟ ਕਹੀ ਕਿ ਜਦੋਂ ਤਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਉਹ ਭਾਜਪਾ ਨਾਲ ਗਠਜੋੜ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਤਿਆਰ ਹਨ। ਕੈਪਟਨ ਨੇ ਭਾਜਪਾ ਨਾਲ ਵਧ ਰਹੇ ਸਬੰਧਾਂ ’ਤੇ ਕਿਹਾ ਕਿ ਉਹ ਸਿਰਫ਼ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਹੀ 2 ਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਕ ਵਾਰ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲੇ ਹਨ। ਉਹ ਚਾਹੁੰਦੇ ਹਨ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ।

ਕੈਪਟਨ ਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੈ ਕਿਉਂਕਿ ਜੋ ਧਰਨੇ ’ਤੇ ਇਕ ਸਾਲ ਤੋਂ ਕਿਸਾਨ ਬੈਠੇ ਹਨ, ਉਹ ਬਹੁਤ ਗ਼ਰੀਬ ਕਿਸਾਨ ਹਨ। ਭਾਜਪਾ ਨਾਲ ਉਹ ਤਾਂ ਹੀ ਗਠਜੋੜ ਕਰਨਗੇ ਜੇ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ।

Facebook Comments

Trending