Connect with us

ਪੰਜਾਬੀ

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਇੱਕ ਸ਼ਲਾਘਾਯੋਗ ਕਦਮ – ਡਾ. ਇੰਦਰਜੀਤ ਸਿੰਘ

Published

on

The campaign to make Punjab drug free is a commendable step - Dr. Inderjit Singh

ਲਧਿਆਣਾ : ਕੋਟਨਿਸ ਐਕੂੁਪੰਕਚਰ ਹਸਪਤਾਲ ਲਧਿਆਣਾ ਵੱਲੌ ਚਲਾਏ ਜਾ ਰਹੇ ਐਚ.ਆਈ.ਵੀ ਤੇ ਡਰੱਗ ਪਰਵੈਸ਼ਨ ਤੇ ਖੰਨਾ ਦੇ ਪੁਲਿਸ ਵਿਭਾਗ ਦੇ ਸਾਝ ਕੇਦਰ ਵੱਲੌ ਇੱਕ ਸੈਮੀਨਾਰ ਦਾ ਆਯੋਜਨ ਰਾਦੀਕਾ ਵਾਟੀਕਾ ਦੇ ਸਕੂਲ ਵਿੱਚ ਕੀਤਾ ਗਿਆ, ਜਿਸ ਵਿੱਚ ਖੰਨਾ ਦੇ ਸਾਝ ਕੇਦਰ ਇੰਚਾਰਜ ਕੁਲਜੀਤ ਸਿੰਘ ਬਤੋਰ ਮੁੱਖ ਮਹਿਮਾਨ ਵਜੋ ਸਾਮਿਲ ਹੋਏ।

ਇਸ ਮੋਕੇ ‘ਤੇ ਡਾ ਇੰਦਰਜੀਤ ਸਿੰਘ ਡਾਇਰੈਕਟਰ ਕੋਟਨਿਸ ਹਸਪਤਾਲ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਥੈਟਿਕ ਨਸ਼ੇ ਨਾਲ ਜਿਥੇ ਮਾਨਸਿਕ ਤੇ ਸਰੀਰਕ ਨੁਕਸਾਨ ਹੋ ਰਿਹਾ ਹੈ, ਉਥੇ ਪੰਜਾਬ ਵਿੱਚ ਅਪਰਾਧਿਕ ਘਟਨਾਵਾ ਦਾ ਵਾਧਾ ਹੋ ਰਿਹਾ ਹੈ । ਸਥੈਟਿਕ ਨਸ਼ਾ ਲੈਣ ਵਾਲੇ ਦੀ ਸੋਚਣ ਦੀ ਸ਼ਕਤੀ ਖਤਮ ਹੋ ਜਾਦੀ ਹੈ। ਪੰਜਾਬ ਦੀ ਮਜੂਦਾ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਇੱਕ ਸ਼ਲਾਘਾਯੋਗ ਕਦਮ ਹੈ।

ਉਨ੍ਹਾਂ ਕਿਹਾ ਕਿ ਨਸ਼ਿਆ ਤੇ ਨਸ਼ਿਆ ਤੋ ਹੋਣ ਵਾਲੀਆ ਬਿਮਾਰੀਆ ਜਿਵੇ ਕਿ ਐਚ.ਆਈ.ਵੀ,.ਕਾਲਾ ਪੀਲੀਆ,ਟੀ.ਬੀ ਤੋ ਬੱਚਣ ਲਈ ੳਪਾਏ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਨੋਜਵਾਨ ਪੀੜੀ ਵਿੱਚ ਪੂਰੀ ਤਰ੍ਹਾ ਗ੍ਰਸਤ ਹੁੰਦਾ ਜਾ ਰਿਹਾ ਹੈ। ਨੋਜਵਾਨ ਪੀੜੀ ਨੂੰ ਨਸ਼ਿਆ ਤੋ ਬਚਾਉਣ ਲਈ ਮਜੂਦਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆ ਤੋ ਲੋਕਾ ਨੂੰ ਬਚਾਉਣ ਲਈ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਜੋ ਇੱਕ ਸਲਾਘਾਯੋਗ ਕਦਮ ਹੈ।

Facebook Comments

Trending