Connect with us

ਪੰਜਾਬ ਨਿਊਜ਼

ਹਰ ਮੰਗਲਵਾਰ ਹੋਵੇਗੀ 3 ਵਜੇ ਕੈਬਨਿਟ ਮੀਟਿੰਗ, ਮੁੱਖ ਮੰਤਰੀ ਨੇ ਕੀਤੇ ਇਹ ਨਵੇਂ ਹੁਕਮ

Published

on

The Cabinet meeting will be held every Tuesday at 3 pm

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਨਵੇਂ ਆਰਡਰ ਜਾਰੀ ਕਰਦਿਆਂ ਕਿਹਾ ਕਿ ਉਹ ਹਰ ਮੰਗਲਵਾਰ ਨੂੰ ਸਵੇਰੇ 11.30 ਵਜੇ ਤੋਂ ਬਾਅਦ ਦੁਪਹਿਰ 2.30 ਵਜੇ ਤਕ ਮੰਤਰੀਆਂ ਵਿਧਾਇਕਾਂ ਅਤੇ ਹੋਰ ਸਿਆਸੀ ਅਧਿਕਾਰੀਆਂ ਨਾਲ ਆਪਣੇ ਦਫ਼ਤਰ ਵਿਚ ਮੁਲਾਕਾਤ ਕਰਿਆ ਕਰਨਗੇ ਅਤੇ ਉਸ ਤੋਂ ਬਾਅਦ 3 ਵਜੇ ਕੈਬਨਿਟ ਮੀਟਿੰਗ ਹੋਇਆ ਕਰੇਗੀ।

ਇਸ ਦੇ ਨਾਲ ਹੀ ਉਨ੍ਹਾਂ ਸਾਰੇ ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਮੰਗਲਵਾਰ ਸਮੇਂ ਸਿਰ ਦਫਤਰ ਪੁੱਜਣ ਤੇ ਸਾਰਾ ਦਿਨ ਮੌਜੂਦ ਰਹਿਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ’ਤੇ ਉਨ੍ਹਾਂ ਨੂੰ ਬੁਲਾਇਆ ਜਾ ਸਕੇ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 10 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਆਈਏਐੱਸ ਅਧਿਕਾਰੀਆਂ ‘ਚ ਕਮਲ ਕਿਸ਼ੋਰ ਯਾਦਵ, ਤਨੂ ਕਸ਼ੱਯਪ, ਅਮਿਤ ਕੁਮਾਰ, ਸੁਮੀਤ ਜਾਰੰਗਲ ਤੇ ਗਿਰੀਸ਼ ਦਿਆਲਨ ਦਾ ਨਾਂ ਸ਼ਾਮਲ ਹੈ। ਪੀਪੀਐੱਸ ਅਧਿਕਾਰੀਆਂ ‘ਚ ਅਨਮੋਲ ਸਿੰਘ ਧਾਲੀਵਾਲ, ਕਨੂ ਥਿੰਦ, ਉਪਾਧਿਆਏ ਸਿੰਘ ਸਿੱਧੂ, ਮਨਜੀਤ ਸਿੰਘ ਚੀਮਾ ਤੇ ਗੋਪਾਲ ਸਿੰਘ ਸ਼ਾਮਲ ਹਨ

Facebook Comments

Trending