ਅਪਰਾਧ

ਹੋਟਲ ‘ਚ ਦੇ/ਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਮੈਨੇਜਰ ਤੇ 2 ਕੁ.ੜੀ.ਆਂ ਕਾਬੂ

Published

on

ਲੁਧਿਆਣਾ : ਮਹਾਂਨਗਰ ਦੇ ਡਵੀਜ਼ਨ ਨੰਬਰ-5 ਦੀ ਪੁਲਸ ਨੇ ਬੱਸ ਅੱਡੇ ਨੇੜੇ ਹੋਟਲਾਂ ‘ਚ ਚੱਲ ਰਹੇ ਗੈਰ-ਕਾਨੂੰਨੀ ਗੋਰਖਧੰਦੇ ‘ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਪੁਲਸ ਨੇ ਇਕ ਹੋਟਲ ‘ਚ ਛਾਪੇਮਾਰੀ ਦੌਰਾਨ ਹੋਟਲ ਦੇ ਮੈਨੇਜਰ ਅਤੇ 2 ਕੁੜੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੌਕੇ ‘ਤੇ 1000 ਰੁਪਏ ਅਤੇ 2 ਕੰਡੋਮ ਦੇ ਪੈਕਟ ਵੀ ਬਰਾਮਦ ਕੀਤੇ ਹਨ।

ਥਾਣਾ ਪ੍ਰਭਾਰੀ ਨੀਰਜ ਚੌਧਰੀ ਅਤੇ ਬੱਸ ਸਟੈਂਡ ਚੌਂਕੀ ਇੰਚਾਰਜ ਅਵਨੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦਾ ਮਾਲਕ ਅਤੇ ਮੈਨੇਜਰ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਕੇ ਇਤਰਾਜ਼ਯੋਗ ਸਮਾਨ ਸਣੇ 2 ਕੁੜੀਆਂ ਅਤੇ ਮੈਨੇਜੇਰ ਨੂੰ ਕਾਬੂ ਕਰ ਲਿਆ ਹੈ। ਹੋਟਲ ਮਾਲਕ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.