Connect with us

ਅਪਰਾਧ

ਮਲੋਟ ‘ਚ ਭੈਣ ਨਾਲ ਹੁੰਦੇ ਜਬਰ-ਜ਼ਿਨਾਹ ਕਾਰਨ ਭਰਾ ਨੇ ਚੁੱਕਿਆ ਅਜਿਹਾ ਕਦਮ

Published

on

The brother took such a step due to the rape of his sister in Malout

ਮਿਲੀ ਜਾਣਕਾਰੀ ਅਨੁਸਾਰ ਪਿੰਡ ਮਲੋਟ ਵਿਖੇ ਇਕ ਵਿਅਕਤੀ ਵੱਲੋਂ 19 ਸਾਲਾ ਕੁੜੀ ਨਾਲ ਡਰਾ ਧਮਕਾ ਕੇ ਵਾਰ-ਵਾਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਪਤਾ ਲੱਗਣ ’ਤੇ ਕੁੜੀ ਦੇ ਭਰਾ ਵੱਲੋਂ ਉਕਤ ਵਿਅਕਤੀ ਕੋਲ ਵਿਰੋਧ ਪ੍ਰਗਟ ਕੀਤਾ ਤਾਂ ਉਕਤ ਦੋਸ਼ੀ ਵੱਲੋਂ ਉਲਟਾ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਆਤਮਹੱਤਿਆ ਕਰ ਲਈ। ਇਸ ਮਾਮਲੇ ’ਚ ਪੀੜਤ ਕੁੜੀ ਦੀ ਸ਼ਿਕਾਇਤ ਪੁਲਸ ਨੇ ਦੋਸ਼ੀ ਅਤੇ ਇਸ ਜੁਰਮ ਵਿਚ ਭਾਗੀਦਾਰ ਉਸਦੀ ਚਾਚੀ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾਂ ਦਰਜ ਕਰ ਲਿਆ ਹੈ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਣਕਾਰੀ ਅਨੁਸਾਰ ਪੀੜਤ ਨੇ ਸਦਰ ਮਲੋਟ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਪਿੰਡ ਦਾ ਹੀ ਗੁਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਪਣੀ ਚਾਚੀ ਦੇ ਘਰ ਬੁਲਾ ਕੇ ਉਸ ਨਾਲ ਜ਼ਬਰਦਸਤੀ ਕਰਦਾ ਆ ਰਿਹਾ ਸੀ। ਪੀੜਤਾ ਵੱਲੋਂ ਵਿਰੋਧ ਕਰਨ ’ਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਕੁਝ ਦਿਨ ਪਹਿਲਾਂ ਉਕਤ ਦੋਸ਼ੀ ਨੇ ਉਨ੍ਹਾਂ ਦੇ ਘਰ ਆਕੇ ਜ਼ਬਰਦਸਤੀ ਉਸਦੀਆਂ ਤਸਵੀਰਾਂ ਵੀ ਖਿੱਚੀਆਂ। ਇਸਦਾ ਘਰ ਪਤਾ ਲੱਗ ਜਾਣ ’ਤੇ ਪੀੜਤਾ ਦੇ ਭਰਾ ਨੇ ਉਕਤ ਦੋਸ਼ੀ ਨੂੰ ਇਨ੍ਹਾਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਤਾਂ ਉਲਟਾ ਉਸਨੇ ਪੀੜਤਾ ਦੇ ਭਰਾ ਨੂੰ ਧਮਕੀਆਂ ਦਿੱਤੀਆਂ ਅਤੇ ਜਲੀਲ ਕੀਤਾ। ਜਿਸ ਤੋਂ ਪ੍ਰਸ਼ਾਨ ਹੋ ਕੇ ਪੀੜਤਾ ਦੇ ਭਰਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ’ਤੇ ਸਦਰ ਮਲੋਟ ਪੁਲਸ ਨੇ ਦੋਸ਼ੀ ਗੁਰਵਿੰਦਰ ਸਿੰਘ ਅਤੇ ਉਸਦੀ ਚਾਚੀ ਰਮਨਦੀਪ ਕੌਰ ਪਤਨੀ ਸੁਖਦੇਵ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending