ਪੰਜਾਬੀ
ਬੁਰਜੁਗਾਂ ਅਤੇ ਮਹਿਲਾਵਾਂ ਨੇ ਵਿਧਾਇਕ ਡਾਬਰ ਨੂੰ ਜਿੱਤ ਲਈ ਦਿੱਤਾ ਅਸ਼ੀਰਵਾਦ
Published
3 years agoon

ਲੁਧਿਆਣਾ : ਬਸਤੀ ਜੋਧੇਵਾਲ ਸ਼ਾਪਕੀਪਰਜ ਐਸੋਸੀਏਸ਼ਨ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਨੂੰ ਸਮਰਥਨ ਦੇ ਕੇ ਕਾਂਗਰਸ ਦੇ ਪੱਖ ਵਿਚ ਮਤਦਾਨ ਕਰਨ ਦਾ ਐਲਾਨ ਪ੍ਰਧਾਨ ਹੈਪੀ ਚੌਹਾਨ ਦੀ ਹਾਜ਼ਰੀ ਵਿਚ ਕੀਤਾ।
ਪ੍ਰਧਾਨ ਚੌਹਾਨ ਨੇ ਸਮਰਥਨ ਦੇਣ ਸਮੇਂ ਸ਼੍ਰੀ ਡਾਬਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਕਾਰਜਕਾਰੀ ਪ੍ਰਧਾਨ ਡਿੰਪਲ ਰਾਣਾ, ਪ੍ਰਦੇਸ਼ ਕਾਂਗਰਸ ਜਨਰਲ ਸੱਕਤਰ ਗੁਰਮੇਲ ਪਹਿਲਵਾਨ, ਕੌਂਸਲਰ ਕਾਲ਼ਾ ਨਵਕਾਰ ਜੈਨ, ਵਾਰਡ ਨੰਬਰ 8 ਦੇ ਇੰਚਾਰਜ ਕੁਲਦੀਪ ਸਿੰਘ ਕੁੱਕੂ, ਸਾਬਕਾ ਕੌਂਸਲਰ ਚੰਚਲ ਸਿੰਘ ਦੀ ਹਾਜ਼ਰੀ ਵਿਚ ਨੂੰ ਸਨਮਾਨਿਤ ਕੀਤਾ।
ਸ਼੍ਰੀ ਡਾਬਰ ਨੇ ਕਾਂਗਰਸ ਸ਼ਾਸਨਕਾਲ ਵਿਚ ਤਿਆਰ ਕੀਤੀਆਂ ਗਈਆਂ ਵਪਾਰ ਤੇ ਉਦਯੋਗ ਹਿਤੈਸ਼ੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹਰ ਵਰਗ ਦੇ ਉਥਾਨ ਲਈ ਯਤਨ ਕੀਤੇ ਹਨ। ਇਸ ਤੋਂ ਪਹਿਲਾਂ ਹੈਪੀ ਚੌਹਾਨ, ਉਂਕਾਰ ਸਿੰਘ ਬੱਗਾ, ਮੱਖਨ ਚੋਹਾਨ, ਸੋਹਣ ਸਿੰਘ, ਵਿਨੈ ਕੁਮਾਰ, ਰਮਨ ਸ਼ਰਮਾ, ਸੁਖਪ੍ਰੀਤ ਸ਼ਰਮਾ, ਰਾਣਾ, ਬਿੱਟੂ, ਡਾ. ਸੂਰਜ, ਡਾ.ਅਤੁੱਲ, ਰਾਜੂ, ਪਿ੍ੰਸ, ਰਜਿੰਦਰ ਸਿੰਘ ਨੌਨਾ, ਸੀਬਾ ਨੇ ਵੀ ਡਾਬਰ ਦਾ ਸਵਾਗਤ ਕੀਤਾ।
ਦੂਜੇ ਪਾਸੇ ਵਾਰਡ ਨੰਬਰ 61 ਵਿਚ ਮਾਨਿਕ ਡਾਬਰ ਵਲੋਂ ਸੁਰਿੰਦਰ ਡਾਬਰ ਦੇ ਪੱਖ ਵਿਚ ਕੀਤੇ ਘਰ-ਘਰ ਪ੍ਰਚਾਰ ਦੌਰਾਨ ਬੁਰਜੁਗਾਂ ਅਤੇ ਮਹਿਲਾਵਾਂ ਨੇ ਵਿਧਾਇਕ ਡਾਬਰ ਦੀ ਜਿੱਤ ਲਈ ਅਸ਼ੀਰਵਾਦ ਦਿੱਤਾ। ਇਸ ਦੌਰਾਨ ਸੁਰਿੰਦਰ ਡਾਬਰ ਨੇ ਵਾਰਡ ਨੰਬਰ 53 ਦੇ ਹਰਗੋਬਿੰਦ ਨਗਰ ‘ਚ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਮੀਟਿੰਗ ਕੀਤੀ ਗਈ।
You may like
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਲੁਧਿਆਣਾ ਵਿੱਚ ਵੀ ਬਣੇ ਹੜ੍ਹ ਵਰਗੇ ਹਲਾਤ ! ਵਿਧਾਇਕ ਨੇ ਲਿਆ ਸਥਿਤੀ ਦਾ ਜਾਇਜ਼ਾ
-
ਲੁਧਿਆਣਾ ਕੇਂਦਰੀ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਬਣਨਗੇ
-
ਘਾਟੀ ਮੁਹੱਲਾ ਅਤੇ ਦਰੇਸੀ ਵਿਖੇ ਨਵੇਂ ਟਿਊਬਵੈਲਾਂ ਦਾ ਉਦਘਾਟਨ
-
ਪੰਜਾਬ ਚੋਣਾਂ ਲਈ ਵੋਟਿੰਗ ਮੁਕੰਮਲ, ਸਾਰਿਆਂ ਵਲੋਂ ਜਿੱਤ ਦਾ ਦਾਅਵਾ
-
ਵੋਟ ਪਾਉਣ ਲਈ ‘ਵੈਕਸੀਨੇਸ਼ਨ ਸਰਟੀਫਿਕੇਟ’ ਦੀ ਲੋੜ ਹੈ ਜਾਂ ਨਹੀਂ, ਮੁੱਖ ਚੋਣ ਕਮਿਸ਼ਨਰ ਨੇ ਕੀਤਾ ਸਪੱਸ਼ਟ