ਪੰਜਾਬ ਨਿਊਜ਼

ਬੋਰਡ ਸਕੂਲਾਂ ਤੱਕ ਅਧਿਐਨ ਸਮੱਗਰੀ ਪਹੁੰਚਾਉਣ ਲਈ ਡੀਈਓ ਅਤੇ ਬੀਪੀਓ ਤੋਂ ਲਵੇਗਾ ਸਹਿਯੋਗ

Published

on

ਲੁਧਿਆਣਾ : ਪੰਜਾਬ ਸਿੱਖਿਆ ਵਿਭਾਗ ਪੜ੍ਹਾਈ ਨੂੰ ਦਿਲਚਸਪ ਬਣਾਉਣ ਲਈ ਨਵੇਂ ਨਵੇਂ ਤਰੀਕੇ ਅਪਣਾ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਖੁਦ ਅਧਿਐਨ ਸਮੱਗਰੀ ਤਿਆਰ ਕਰਨ ‘ਚ ਜੁਟਿਆ ਹੋਇਆ ਹੈ ਤਾਂ ਕਿ ਵਿਦਿਆਰਥੀ ਅਤੇ ਅਧਿਆਪਕ ਦੋਵੇਂ ਹੀ ਇਸ ਦਾ ਲਾਭ ਲੈ ਸਕਣ।

ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਸੈਕੰਡਰੀ, ਪ੍ਰਾਇਮਰੀ, ਪ੍ਰਿੰਸੀਪਲ ਡਾਇਟ ਅਤੇ ਬਲਾਕ ਪ੍ਰਾਇਮਰੀ ਅਫ਼ਸਰਾਂ (ਬੀਪੀਓਜ਼) ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਖੇਤਰ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਲਈ ਲਰਨਿੰਗ ਆਊਟਕਮ ਬੇਸਡ ਸਪਲੀਮੈਂਟਰੀ ਮਟੀਰੀਅਲ, ਵਰਕਸ਼ੀਟ, ਪ੍ਰੈਕਟਿਸ ਬੁੱਕਸ ਅਤੇ ਟੀਚਰ ਟ੍ਰੇਨਿੰਗ ਮਾਡਿਊਲ ਤਿਆਰ ਕੀਤੇ ਹਨ।

ਸੈਸ਼ਨ 2022-23 ਲਈ ਤਿਆਰ ਕੀਤੀ ਗਈ ਉਕਤ ਸਮੱਗਰੀ ਜ਼ਿਲੇ ਦੇ ਵੱਖ-ਵੱਖ ਬਲਾਕਾਂ ਵਿਚ ਪਹੁੰਚ ਰਹੀ ਹੈ ਅਤੇ ਕੁਝ ਜ਼ਿਲਿਆਂ ਅਤੇ ਬਲਾਕਾਂ ਵਿਚ ਵੀ ਪਹੁੰਚ ਚੁੱਕੀ ਹੈ। ਵਿਭਾਗ ਨੇ ਕਿਹਾ ਹੈ ਕਿ ਪ੍ਰਾਇਮਰੀ ਤੋਂ ਇਲਾਵਾ ਛੇਵੀਂ ਤੋਂ ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਜੋ ਵੀ ਸਮੱਗਰੀ ਦਾ ਬਲਾਕ ਪੱਧਰ ਹੈ, ਉਹ ਸਮੱਗਰੀ ਬਲਾਕ ਲੇਵਲ ਵਿਖੇ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।

Facebook Comments

Trending

Copyright © 2020 Ludhiana Live Media - All Rights Reserved.