Connect with us

ਪੰਜਾਬ ਨਿਊਜ਼

CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਬੋਰਡ ਨੇ ਲਿਆ ਇਹ ਫ਼ੈਸਲਾ

Published

on

The board took this decision for the students of 10th and 12th of CBSE

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕੰਪਾਰਟਮੈਂਟ ਪ੍ਰੀਖਿਆਵਾਂ ਨੂੰ ਸਪਲੀਮੈਂਟਰੀ ਪ੍ਰੀਖਿਆਵਾਂ ’ਚ ਬਦਲ ਦਿੱਤਾ ਹੈ ਅਤੇ ਹੁਣ ਇਨ੍ਹਾਂ ਪ੍ਰੀਖਿਆਵਾਂ ਨੂੰ ਸਪਲੀਮੈਂਟਰੀ ਪ੍ਰੀਖਿਆ ਕਿਹਾ ਜਾਵੇਗਾ। ਬੋਰਡ 17 ਜੁਲਾਈ ਤੋਂ 10ਵੀਂ ਅਤੇ 12ਵੀਂ ਕਲਾਸ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਸ਼ੁਰੂ ਕਰੇਗਾ। ਇਸ ਦੇ ਲਈ ਸਕੂਲਾਂ ਤੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਕੰਪਾਰਟਮੈਂਟ ਵਿਦਿਆਰਥੀਆਂ ਦੀ ਸੂਚੀ ਮੰਗੀ ਗਈ ਹੈ।

ਇਸ ਤੋਂ ਇਲਾਵਾ ਬੋਰਡ ਨੇ ਕਲਾਸਾਂ ’ਚ ਅੰਕਾਂ ’ਚ ਸੁਧਾਰ ਲਈ ਵਿਦਿਆਰਥੀਆਂ ਤੋਂ ਆਨਲਾਈਨ ਅਰਜ਼ੀਆਂ ਵੀ ਮੰਗੀਆਂ ਹਨ। ਸਾਰੀਆਂ ਅਰਜ਼ੀਆਂ 1 ਤੋਂ 15 ਜੂਨ ਤੱਕ ਦਿੱਤੀਆਂ ਜਾ ਸਕਣਗੀਆਂ, ਜਦੋਂ ਕਿ ਲੇਟ ਫ਼ੀਸ ਦੇ ਨਾਲ ਅਪਲਾਈ ਕਰਨ ਲਈ ਸਿਰਫ 2 ਦਿਨ ਹੋਰ ਮਿਲਣਗੇ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ ਬੋਰਡ ਕਲਾਸਾਂ ਦੀਆਂ ਪੂਰਕ ਪ੍ਰੀਖਿਆਵਾਂ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 1 ਜੂਨ ਤੋਂ ਸ਼ੁਰੂ ਹੋਵੇਗੀ।

10ਵੀਂ ਕਲਾਸ ਦੇ ਜਿਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਪਾਸ ਹੈ, ਉਹ ਜ਼ਿਆਦਾਤਰ 2 ਵਿਸ਼ਿਆਂ ’ਚ ਅੰਕ ਸੁਧਾਰਨ ਲਈ ਪ੍ਰੀਖਿਆ ਦੇ ਸਕਦੇ ਹਨ, ਜਦੋਂ ਕਿ 12ਵੀਂ ਕਲਾਸ ’ਚ ਸਿਰਫ 1 ਵਿਸ਼ੇ ’ਚ ਅੰਕਾਂ ਵਿਚ ਸੁਧਾਰ ਦਾ ਮੌਕਾ ਮਿਲੇਗਾ। ਬੋਰਡ ਦੇ ਨਿਯਮਾਂ ਮੁਤਾਬਕ ਉਹ ਸਾਰੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ’ਚ ਸ਼ਾਮਲ ਹੋ ਸਕਣਗੇ, ਜੋ ਹਰ ਸਾਲ ਹੋਣ ਵਾਲੇ ਕੰਪਾਰਟਮੈਂਟ, ਇੰਪਰੂਵਮੈਂਟ ਐਗਜ਼ਾਮ ’ਚ ਸ਼ਾਮਲ ਹੁੰਦੇ ਸਨ।

Facebook Comments

Trending