Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਦਾ ਜਨਮ 24 ਨੂੰ ਮਨਾਇਆ ਜਾਵੇਗਾ-ਬਿੰਦਰਾ

Published

on

The birth of Master Tara Singh will be celebrated on the 24th - Bindra

ਲੁਧਿਆਣਾ : ਪੰਥ ਰਤਨ ਮਾਸਟਰ ਤਾਰਾ ਸਿੰਘ ਦਾ 138ਵਾਂ ਜਨਮ ਦਿਨ ਮਾਸਟਰ ਤਾਰਾ ਸਿੰਘ ਯਾਦਗਾਰੀ ਟਰੱਸਟ ਵਲੋਂ ਗੁਰਦੁਆਰਾ ਸਿੰਘ ਸਭਾ ਖੁੱਡ ਮੁਹੱਲਾ ਵਿਖੇ ਮਨਾਇਆ ਜਾਵੇਗਾ। ਇਸ ਸੰਬੰਧੀ ਟਰੱਸਟ ਦੇ ਚੇਅਰਮੈਨ ਬਲਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਇਕ ਮਹਾਨ ਉੱਘੀ ਤੇ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਿੱਖ ਕੌਮ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਹੀ ਯਤਨ ਕੀਤੇ, ਅੱਜ ਦੀ ਨਵੀਂ ਪੀੜ੍ਹੀ ਲਈ ਉਹ ਇਕ ਚਾਨਣ ਮੁਨਾਰਾ ਸਨ।

ਉਨ੍ਹਾਂ ਦੱਸਿਆ ਕਿ ਇਸ ਮਹਾਨ ਸ਼ਖ਼ਸੀਅਤ ਦਾ ਜਨਮ ਦਿਨ 24 ਜੂਨ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਉੱਘੀਆ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੀਕ ਉਰ ਰਹਿਮਾਨ, ਡਾ. ਐੱਸ. ਪੀ. ਸਿੰਘ. ਕੁਲਜੀਤ ਸਿੰਘ, ਬਲਵਿੰਦਰ ਸਿੰਘ ਲਾਇਲਪੁਰੀ, ਤਜਿੰਦਰ ਸਿੰਘ ਡੰਗ, ਪਰਮਿੰਦਰਪਾਲ ਸਿੰਘ, ਬੱਬੂ ਸਿੰਘ, ਬਲਜੀਤ ਸਿੰਘ, ਗੁਰਚਰਨ ਸਿੰਘ ਮਿੰਟਾ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

Facebook Comments

Trending