ਪੰਜਾਬ ਨਿਊਜ਼

ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਹੁਕਮ

Published

on

ਲੁਧਿਆਣਾ : ਸਰਕਾਰੀ ਸਕੂਲਾਂ ’ਚ ਜਲਦ ਹੀ ਮਿਡ-ਡੇ-ਮੀਲ ਖਾਣੇ ਦੀ ਵਿਵਸਥਾ ਵਿਚ ਸੁਧਾਰ ਆਉਣ ਵਾਲਾ ਹੈ। ਹੁਣ ਇੱਥੇ ਬੱਚੇ ਖੁੱਲ੍ਹੇ ਆਸਮਾਨ ਹੇਠ ਜ਼ਮੀਨ ’ਤੇ ਬੈਠਣ ਦੀ ਬਜਾਏ ਡਾਈਨਿੰਗ ਸ਼ੈੱਡ ਦੇ ਥੱਲੇ ਬੈਠ ਕੇ ਖਾਣਾ ਖਾਂਦੇ ਦਿਖਾਈ ਦੇਣਗੇ। ਸਿੱਖਿਆ ਵਿਭਾਗ ਨੇ ਹਾਲ ਹੀ ’ਚ ਕਿਚਨ ਸ਼ੈੱਡ ਦੀ ਮੁਰੰਮਤ ਨਾਲ ਡਾਈਨਿੰਗ ਸ਼ੈੱਡ ਲਈ ਉਨ੍ਹਾਂ ਸਰਕਾਰੀ ਸਕੂਲਾਂ ਤੋਂ ਸੂਚਨਾ ਮੰਗੀ ਹੈ ਜਿੱਥੇ ਦੀ ਲੋੜ ਹੈ। ਵਿਭਾਗ ਵਲੋਂ ਜਾਰੀ ਇਕ ਪੱਤਰ ਮੁਤਾਬਕ ਇਹ ਕੰਮ ਮਨਰੇਗਾ ਯੋਜਨਾ ਤਹਿਤ ਕਰਵਾਇਆ ਜਾਵੇਗਾ।

ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਪ੍ਰਾਇਮਰੀ /ਸੈਕੰਡਰੀ ਸਿੱਖਿਆ) ਨੂੰ ਨਿਰਦੇਸ਼ ਜਾਰੀ ਕੀਤਾ ਹੈ। ਉਕਤ ਸਬੰਧੀ ਜਾਰੀ ਪੱਤਰ ’ਚ ਖਾਸ ਤੌਰ ’ਤੇ ਪੇਂਡੂ ਸਕੂਲਾਂ ਦੇ ਨਾਲ ਹੋਰਨਾਂ ਸਕੂਲਾਂ ’ਚ ਜੇਕਰ ਡਾਈਨਿੰਗ ਸ਼ੈੱਡ ਦੀ ਮੰਗ ਹੈ ਤਾਂ ਵਿਭਾਗ ਨੇ ਇਕ ਪ੍ਰੋਫਾਰਮਾ ਦੀ ਵਰਤੋਂ ਕਰ ਕੇ ਸਕੂਲਾਂ ਤੋਂ ਤਤਕਾਲ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ। ਇਸ ਦਾ ਮਕਸਦ ਮਨਰੇਗਾ ਯੋਜਨਾ ਤਹਿਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਦਾ ਲਾਭ ਉਠਾਉਣਾ ਹੈ।

ਸਿੱਖਿਆ ਵਿਭਾਗ ਦੀ ਇਹ ਪਹਿਲ ਖਾਸ ਤੌਰ ’ਤੇ ਪੇਂਡੂ ਖੇਤਰਾਂ ’ਚ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਨੂੰ ਉਨ੍ਹਾਂ ਦੇ ਮਹੱਤਵ ਨੂੰ ਦਰਸਾਉਂਦੀ ਹੈ। ਰਸੋਈ ਅਤੇ ਭੋਜਨ ਸਹੂਲਤਾਂ ਨੂੰ ਵਧਾ ਕੇ ਵਿਭਾਗ ਦਾ ਨਿਸ਼ਾਨਾ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਬਿਹਤਰ ਸਹੂਲਤਾਂ ਦੇਣਾ ਸਿੱਖਣ ਅਤੇ ਸਿਹਤ ਲਈ ਅਨੁਕੂਲ ਮਾਹੌਲ ਬਣਾਉਣਾ ਹੈ। ਪੇਂਡੂ ਵਿਕਾਸ ਅਤੇ ਰੋਜ਼ਗਾਰ ਸਿਰਜਣ ’ਤੇ ਧਿਆਨ ਕੇਂਦਰਿਤ ਕਰਨ ਲਈ ਜਾਣੀ ਜਾਣ ਵਾਲੀ ਮਨਰੇਗਾ ਯੋਜਨਾ ਦੀ ਵਰਤੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.