Connect with us

ਪੰਜਾਬੀ

ਦੇਵਕੀ ਦੇਵੀ ਜੈਨ ਕਾਲਜ ਦੀਆਂ ਵਿਦਿਆਰਥਣਾਂ ਦਾ ਬੀ.ਵੋਕ ਦਾ ਨਤੀਜਾ ਰਿਹਾ ਸ਼ਾਨਦਾਰ

Published

on

The B.Voc result of the students of Devaki Devi Jain College was excellent

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਬੀ. ਵੋਕੇਸ਼ਨਲ (ਫੈਸ਼ਨ ਡਿਜ਼ਾਈਨਿੰਗ) ਪੰਜਵੇਂ ਸਮੈਸਟਰ ਦੀ ਪ੍ਰੀਖਿਆ ਵਿੱਚ ਯੂਨੀਵਰਸਿਟੀ ਦੀ ਪੁਜ਼ੀਸ਼ਨ ਹਾਸਲ ਕੀਤੀ। ਮਾਨਸੀ ਕੌਸ਼ਲ 84.80% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਦੂਜੇ ਸਥਾਨ ਤੇ ਰਹੀ ਅਤੇ ਨੇਹਾ ਰਾਣੀ 80.2% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਪੰਜਵੇਂ ਸਥਾਨ ਤੇ ਰਹੀ।

ਕਾਲਜ ਪਿ੍ੰਸੀਪਲ ਡਾ ਸਰਿਤਾ ਬਹਿਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਨੰਦ ਕੁਮਾਰ ਜੈਨ ਨੇ ਪ੍ਰੀਖਿਆ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਚੇਅਰਮੈਨ ਸੁਖਦੇਵ ਰਾਜ ਜੈਨ, ਵਿਪਨ ਕੁਮਾਰ ਜੈਨ, ਬਾਂਕਾ ਬਿਹਾਰੀ ਲਾਲ ਜੈਨ, ਸ਼ਾਂਤੀ ਸਰੂਪ ਜੈਨ, ਰਾਜੀਵ ਜੈਨ,ਰਾਕੇਸ਼ ਕੁਮਾਰ ਜੈਨ ਨੇ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ।

Facebook Comments

Trending