ਪੰਜਾਬੀ

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਸਲਾਨਾ ਸਮਾਗਮ

Published

on

ਲੁਧਿਆਣਾ : ਮੁੱਢ ਤੋਂ ਹੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁਰੀ, ਲੁਧਿਆਣਾ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਸਮਾਜ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਂਦਾ ਰਿਹਾ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਅਤੇ ਸਮਾਜ ਵਿੱਚ ਇੱਕ ਚੰਗਾ ਨਾਗਰਿਕ ਬਣਨ ਲਈ ਸਕੂਲ ਬੱਚਿਆਂ ਦਾ ਪਥ ਦਰਸ਼ਕ ਵੱਜੋਂ ਕੰਮ ਕਰਦਾ ਆ ਰਿਹਾ ਹੈ।

ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤੇਜਾ ਸਿੰਘ ਸੁਤੰਤਰ ਸੀਨੀ. ਸੈਕੰ. ਸਕੂਲ ਸ਼ਿਮਲਾਪੁਰੀ, ਲੁਧਿਆਣਾ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਆਰੰਭ ਸਰਬ ਸਮਰਥ ਮਾਲਕ ਦੇ ਨਾਮ ‘ਐਸੀ ਪ੍ਰੀਤਿ ਕਰਹੁ ਮਨ ਮੇਰੇ’ ਸ਼ਬਦ ਨਾਲ ਕੀਤਾ ਗਿਆ।

ਸਮਾਗਮ ਵਿੱਚ ਹਲਕੇ ਦੇ ਐਮ.ਐਲ. ਏ. ਸ. ਕੁਲਵੰਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਅਤੇ ਸ਼ਮ੍ਹਾ ਰੋਸ਼ਨ ਕਰਨ ਵਿੱਚ ਸਕੂਲ ਦੇ ਪਰੈਜ਼ੀਡੈਂਟ ਮੈਡਮ ਗੁਰਪਾਲ ਕੌਰ , ਡਾਇਰੈਕਟਰ ਸ. ਦਾਨਿਸ਼ ਗਰੇਵਾਲ ਅਤੇ ਪ੍ਰਿੰਸੀਪਲ ਹਰਜੀਤ ਕੌਰ ਨੇ ਉਹਨਾਂ ਦਾ ਸਾਥ ਦੇ ਕੇ ਸਮਾਗਮ ਦਾ ਅਗਾਜ ਕੀਤਾ।

ਸਮਾਗਮ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਸ਼ਾਂ ਰਾਹੀਂ ਸਭ ਦੇ ਮਨ ਨੂੰ ਖਿੱਚ ਪਾਈ। ਵਿਦਿਆਰਥੀਆਂ ਰਾਹੀਂ ਪ੍ਰਾਰਥਨਾ ਗੀਤ ਗਣੇਸ਼ਵੰਦਨਾ, ਕਵਾਲੀ, ਮਾਇਮ, ਭੰਗੜਾ, ਗਿੱਧਾ, ਲੁੱਡੀ, ਦੇਸ਼ ਭਗਤੀ, ਨਸ਼ੇ ਵਿਰੋਧੀ ਅਤੇ ਤਿਉਹਾਰਾਂ ਸੰਬੰਧਿਤ ਕੋਰਿਓਗ੍ਰਾਫੀਆਂ ਨੇ ਸਭ ਦਾ ਦਿੱਲ ਮੋਹ ਲਿਆ।

ਮੁੱਖ ਮਹਿਮਾਨ ਵੱਲੋਂ ਅਕਾਦਮਿਕ ਪੱਧਰ ਉਤੇ 2020-21 ਸਾਲ ਦੌਰਾਨ 95% ਤੋਂ ਉੱਪਰ ਅੰਕ ਹਾਸਲ ਕਰਨ ਵਾਲੇ 59 ਵਿਿਦਆਰਥੀਆਂ ਅਤੇ 2021-22 ਦੌਰਾਨ ਮੈਰਿਟਾਂ ਹਾਸ਼ਿਲ ਕਰਨ ਵਾਲੇ 43 ਵਿਿਦਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ. ਦਾਨਿਸ਼ ਗਰੇਵਾਲ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸੱਚੇ ਮਨੋ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਮਾਤਾ-ਪਿਤਾ ਦਾ ਧੰਨਵਾਦ ਕੀਤਾ।

 

 

Facebook Comments

Trending

Copyright © 2020 Ludhiana Live Media - All Rights Reserved.