Connect with us

ਪੰਜਾਬੀ

ਅਕਾਲੀ ਸਰਕਾਰ ਸਰਕਾਰੀ ਸਹਾਇਤਾ ਤਹਿਤ ਵੰਡੇ ਗਏ ਚੈੱਕਾਂ ਦੀ ਜਾਂਚ ਕਰਵਾਏਗੀ – ਮਹੇਸ਼ਇੰਦਰ ਗਰੇਵਾਲ

Published

on

The Akali government will inspect the checks distributed under government assistance - Maheshinder Grewal

ਲੁਧਿਆਣਾ :   ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਲੁਧਿਆਣਾ ਪੱਛਮੀ ਤੋਂ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸੂਬੇ ਵਿਚ ਬਣਨ ਜਾ ਰਹੀ ਗੱਠਜੋੜ ਦੀ ਅਗਲੀ ਸਰਕਾਰ ਸਰਕਾਰੀ ਸਹਾਇਤਾ ਤਹਿਤ ਵੰਡੇ ਗਏ ਚੈੱਕਾਂ ਦੀ ਜਾਂਚ ਕਰਵਾਏਗੀ।

ਇਹ ਵਿਚਾਰ ਸ. ਗਰੇਵਾਲ ਵਲੋਂ ਹੈਬੋਵਾਲ ਇਲਾਕੇ ਸਥਿਤ ਜੈਨ ਕਾਲੋਨੀ ਵਿਖੇ ਹੋਈ ਮੀਟਿੰਗ ਦੌਰਾਨ ਲੋਕਾਂ ਵਲੋਂ ਕੀਤੀਆਂ ਸ਼ਿਕਾਇਤਾਂ ‘ਤੇ ਪ੍ਰਗਟ ਕੀਤੇ। ਇਸ ਲੜੀ ਹੇਠ ਜੈਨ ਕਾਲੋਨੀ ਦੇ ਨਿਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਹਲਕੇ ਤੋਂ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਮੀਟਿੰਗ ਦੌਰਾਨ ਦੋਸ਼ ਲਗਾਇਆ ਕਿ ਸੂਬਾ ਸਰਕਾਰ ਵਲੋਂ ਲੋੜਵੰਦਾਂ ਨੂੰ ਸਹਾਇਤਾ ਵਜੋਂ ਦਿੱਤੀ ਜਾ ਰਹੀ ਮਦਦ ਦੇ ਚੈੱਕ ਅਸਲ ਜ਼ਰੂਰਤਮੰਦ ਲੋਕਾਂ ਤੱਕ ਨਹੀਂ ਪਹੁੰਚ ਰਹੇ, ਬਲਕਿ ਉਨ੍ਹਾਂ ਲੋਕਾਂ ਨੂੰ ਇਹ ਚੈੱਕ ਮਿਲੇ ਹਨ, ਜਿਨ੍ਹਾਂ ਦੇ ਘਰ ਦੇ ਪਹਿਲਾਂ ਤੋਂ ਹੀ ਤਿੰਨ-ਚਾਰ ਮੈਂਬਰ ਸਰਕਾਰੀ ਨੌਕਰੀ ਕਰਦੇ ਹਨ।

ਸਰਕਾਰੀ ਮਦਦ ਸਹੀ ਲੋਕਾਂ ਤੱਕ ਨਾ ਪਹੁੰਚਣ ਕਾਰਨ ਆਮ ਵਰਗ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਸੁਨਣ ‘ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਭਰੋਸਾ ਦਿੱਤਾ ਕਿ ਸੂਬੇ ਵਿਚ ਅਗਲੀ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਚੈੱਕਾਂ ਦੀ ਵੰਡ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਵਾਏਗੀ।

Facebook Comments

Trending