Connect with us

ਪੰਜਾਬੀ

ਬੋਪਾਰਾਏ ਸਹਿਕਾਰੀ ਸਭਾ ਦੀ ਚੋਣ ‘ਚ ਅਕਾਲੀ ਦਲ ਨੇ ਹਾਸਲ ਕੀਤਾ ਬਹੁਮਤ

Published

on

The Akali Dal won a majority in the Boparai Cooperative Society elections

ਮੁੱਲਾਂਪੁਰ ਦਾਖਾ : ਬੋਪਾਰਾਏ ਸਹਿਕਾਰੀ ਸਭਾ ਦੀ ਹੋਈ ਚੋਣ ‘ਚ ਅਕਾਲੀ ਦਲ ਨੇ ਬਹੁਮਤ ਹਾਸਲ ਕਰਦਿਆਂ 8 ਮੈਂਬਰ ਚੋਣ ਜਿੱਤੇ, ਜਦ ਕਿ ਕਾਂਗਰਸ ਨੂੰ 3 ਸੀਟਾਂ ਹੀ ਮਿਲੀਆਂ। ਇਥੇ ਜਿਕਰਯੋਗ ਹੈ ਕਿ ਸਭਾ ਦੀ ਚੋਣ ਨੂੰ ਲੈ ਕੇ ਸੱਤਾਧਾਰੀ ਧਿਰ ਵੱਲੋਂ ਚੋਣ ਨੂੰ ਰੱਦ ਕਰਵਾਉਣ ਦੇ ਸੰਕੇਤ ਮਿਲਣ ‘ਤੇ ਦੂਜੀ ਧਿਰ ਨੇ ਹਾਈਕੋਰਟ ਦਾ ਬੂਹਾ ਜਾ ਖੜਕਾਇਆ। ਇਸ ਮਾਮਲੇ ‘ਚ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਚੋਣ ਪ੍ਰਸ਼ਾਸਨ ਵੱਲੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ।

ਅਕਾਲੀ ਦਲ ਦੇ ਤਿੰਨ ਮੈਂਬਰ ਗੁਰਪ੍ਰੀਤ ਸਿੰਘ ਕਾਲਾ, ਗੁਰਪ੍ਰੀਤ ਕੌਰ ਤੇ ਸਵਰਨਜੀਤ ਕੌਰ ਤਾਂ ਬਿਨਾਂ ਮੁਕਾਬਲਾ ਜੇਤੂ ਰਹੇ, ਜਦਕਿ ਬਾਕੀ ਦੇ ਪੰਜ ਮੈਂਬਰ ਪਿਆਰਾ ਸਿੰਘ ਦਿਓਲ, ਮਾਸਟਰ ਗੁਰਦੀਪ ਸਿੰਘ, ਸੁਖਰਾਜ ਸਿੰਘ ਦਿਓਲ, ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ ਚੋਣ ਜਿੱਤੇ।

ਅਕਾਲੀ ਦਲ ਦੀ ਜਿੱਤ ਤੇ ਕਾਂਗਰਸ ਦੀ ਕਰਾਰੀ ਹਾਰ ‘ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਮੁੱਲਾਂਪੁਰ ਦਾਖਾ ਹਲਕੇ ‘ਚ ਸੱਤਾਧਾਰੀਆਂ ਦੀਆਂ ਧੱਕੇਸ਼ਾਹੀਆਂ ਦੇ ਚੱਲਦਿਆਂ ਕਾਂਗਰਸ ਦਾ ਕੋਈ ਆਧਾਰ ਨਹੀਂ ਰਿਹਾ। ਹੋਰਾਂ ਪਿੰਡਾਂ ‘ਚ ਵੀ ਬੋਪਾਰਾਏ ਕਲਾਂ ਵਾਂਗ ਨਿਰਪੱਖ ਚੋਣਾਂ ਹੁੰਦੀਆਂ ਤਾਂ ਕਾਂਗਰਸ ਨੂੰ ਕਿਸੇ ਵੀ ਪਿੰਡ ਵਿਚ ਬਹੁਮਤ ਨਾ ਮਿਲਦਾ।

ਉਨ੍ਹਾਂ ਕਿਹਾ ਕਾਂਗਰਸ ਦੇ ਕੈਪਟਨ ਸੰਧੂ ਵੱਲੋਂ ਦੋ ਸਾਲਾਂ ਦੇ ਅਰਸੇ ਦੌਰਾਨ ਧੱਕੇਸ਼ਾਹੀ ਦੇ ਨਾਲ ਸਹਿਕਾਰੀ ਸਭਾਵਾਂ ਦੀਆਂ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਹਲਕਾ ਦਾਖਾ ਵਿੱਚ ਆਪਣਾ ਆਧਾਰ ਨਹੀਂ ਬਣਾ ਸਕੇ। ਉਨ੍ਹਾਂ ਜੇਤੂ ਉਮੀਦਵਾਰਾਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਮਾਣਯੋਗ ਹਾਈਕੋਰਟ ਦਾ ਵੀ ਧੰਨਵਾਦ ਕੀਤਾ।

Facebook Comments

Trending