ਪੰਜਾਬੀ

ਅਕਾਲੀ ਦਲ ਨੂੰ ਗੋਸ਼ਾ ਵਰਗੇ ਵਿਕਾਊ ਮਾਲ ਦੀ ਜ਼ਰੂਰਤ ਨਹੀਂ – ਗਰੇਵਾਲ

Published

on

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਹਲਕਾ ਪੱਛਮੀ ਤੋਂ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਰਦੀਪ ਸਿੰਘ ਗੋਸ਼ਾ ਵਰਗੇ ਲੋਕਾਂ ਲਈ ਅਕਾਲੀ ਦਲ ਵਿਚ ਕੋਈ ਥਾਂ ਨਹੀਂ ਹੈ।

ਅਕਾਲੀ ਦਲ ਨੂੰ ਅਜਿਹੇ ਵਿਕਾਊ ਮਾਲ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਆਗੂਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਗੋਸ਼ਾ ਮਤਲਬਪ੍ਰਸਤ ਦੀ ਰਾਜਨੀਤੀ ਕਰ ਰਿਹਾ ਹੈ। ਪਹਿਲਾਂ ਗੋਸ਼ਾ ‘ਆਪ’ ਵਿਚ ਸ਼ਾਮਿਲ ਹੋਣ ਨੂੰ ਫਿਰਦਾ ਸੀ, ਪਰ ਉੱਥੇ ਗੱਲ ਨਾ ਬਣਨ ‘ਤੇ ਉਹ ਭਾਜਪਾ ਵਰਗੀ ਪੰਜਾਬ ਵਿਰੋਧੀ ਪਾਰਟੀ ‘ਚ ਸ਼ਾਮਿਲ ਹੋ ਗਿਆ।

ਇਹ ਅਕਾਲੀ ਦਲ ਲਈ ਨਹੀਂ, ਬਲਕਿ ਗੋਸ਼ਾ ਲਈ ਹੀ ਝਟਕਾ ਹੈ। ਉਨ੍ਹਾਂ ਦੱਸਿਆ ਕਿ ਗੋਸ਼ਾ ਹਲਕਾ ਦੱਖਣੀ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਨ ਦਾ ਇੱਛੁਕ ਸੀ, ਪਰ ਜਦੋਂ ਹਾਈਕਮਾਨ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਭਾਜਪਾ ‘ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.