Connect with us

ਕਰੋਨਾਵਾਇਰਸ

ਕੋਰੋਨਾ ਕੇਸ ਘਟਣ ਨਾਲ ਪ੍ਰਸ਼ਾਸ਼ਨ ਨੇ ਲਿਆ ਸੁੱਖ ਦਾ ਸਾਹ, ਪਰ ਜਨਤਾ ਨੂੰ ਰਹਿਣਾ ਪਵੇਗਾ ਸੁਚੇਤ

Published

on

The administration breathed a sigh of relief as the Corona case fell, but the public must remain vigilant

ਲੁਧਿਆਣਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਦੇ ਰੂਪ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ ਇਕ ਵਧਣ ਨਾਲ ਲੋਕਾਂ ਦੇ ਮਨਾਂ ਵਿਚ ਭਾਰੀ ਡਰ ਪਾਇਆ ਗਿਆ, ਜਿਸਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਰਾਤ ਦਾ ਕਰਫਿਊ ਲਗਾਇਆ ਗਿਆ ਅਤੇ ਲੋਕਾਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ। ਪ੍ਰਸ਼ਾਸਨ ਵਲੋਂ ਕੋਰੋਨਾ ਅਤੇ ਓਮੀਕਰੋਨ ਨੂੰ ਮੁੱਖ ਰੱਖਦੇ ਹੋਏ ਬੜੀ ਤੇਜੀ ਨਾਲ ਲੋਕਾਂ ਦਾ ਟੀਕਾਕਰਨ ਵੀ ਕੀਤਾ ਗਿਆ, ਜਿਸ ਦੇ ਚਲਦਿਆਂ ਮਰੀਜ਼ਾਂ ਦੀ ਗਿਣਤੀ ਕਾਫੀ ਘਟ ਗਈ।

ਮੰਗਲਵਾਰ ਨੂੰ ਲੁਧਿਆਣਾ ਵਿਚ ਸਿਰਫ਼ 13 ਮਰੀਜ਼ ਹੀ ਕੋਰੋਨਾ ਤੋਂ ਪੀੜਤ ਸਾਹਮਣੇ ਆਏ, ਜਦਕਿ ਸੋਮਵਾਰ ਨੂੰ ਤਿੰਨ ਮਰੀਜ਼ ਸਾਹਮਣੇ ਆਏ ਸਨ। ਮਰੀਜ਼ਾਂ ਦੀ ਗਿਣਤੀ ਘੱਟਣ ‘ਤੇੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਨੇ ਹੁਣ ਸੁੱਖ ਦਾ ਸਾਹ ਲਿਆ ਹੈ। ਇਸ ਸਬੰਧੀ ਈ.ਐਨ.ਟੀ. ਡਾ: ਅਰੁਣ ਮਿੱਤਰਾ ਨੇ ਦੱਸਿਆ ਕਿ ਬਿਨਾਂ ਸ਼ੱਕ ਲੁਧਿਆਣਾ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਕਮੀ ਆਈ ਹੈ, ਪਰ ਅਜੇ ਤੱਕ ਡਬਲਿਊ.ਐਚ.ਓ. ਨੇ ਕੋਰੋਨਾ ਖਤਮ ਹੋਣ ਦਾ ਐਲਾਨ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੋਕ ਇਹ ਸਮਝਣ ਲੱਗੇ ਸਨ ਕਿ ਕੋਰੋਨਾ ਖਤਮ ਹੋ ਗਿਆ ਹੈ, ਜਿਸ ਦੇ ਨਤੀਜੇ ਵਜੋਂ ਉਹ ਕੋਵਿਡ ਨਿਯਮਾਂ ਤੋਂ ਲਾਪਰਵਾਹ ਹੋ ਗਏ ਸਨ, ਪਰ 6 ਮਹੀਨਿਆਂ ਬਾਅਦ, ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਆ ਗਿਆ ਸੀ। ਇਸ ਲਈ ਲੋਕਾਂ ਨੂੰ ਹਾਲੇ ਕੋਰੋਨਾ ਪ੍ਰਤੀ ਸਾਵਧਾਨ ਰਹਿੰਦੇ ਹੋਏ ਕੋਵਿਡ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ।

Facebook Comments

Trending