Connect with us

ਅਪਰਾਧ

ਵੱਡੇ ਗੈਸ ਸਲੰਡਰਾਂ ਤੋਂ ਪਲਟੀ ਮਾਰ ਕੇ ਤਿਆਰ ਕਰਦਾ ਸੀ ਛੋਟੇ ਸਿਲੰਡਰ, ਮੁਲਜ਼ਮ ਗ੍ਰਿਫ਼ਤਾਰ

Published

on

The accused was arrested for making small cylinders by flipping them from large gas cylinders

ਲੁਧਿਆਣਾ : ਘਰੇਲੂ ਵੱਡੇ ਗੈਸ ਸਿਲੰਡਰਾਂ ਤੋਂ ਛੋਟੇ ਸਿਲੰਡਰ ਭਰ ਕੇ ਗੈਰਕਾਨੂੰਨੀ ਢੰਗ ਨਾਲ ਵੇਚਣ ਦੇ ਆਰੋਪੀ ਨੂੰ ਥਾਣਾ ਸਲੇਮ ਟਾਬਰੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਦਵਿੰਦਰ ਕੁਮਾਰ ਵਾਸੀ ਬਾਜ਼ੀਗਰ ਡੇਰਾ ਦੇ ਰੂਪ ਵਿਚ ਹੋਈ ਹੈ।

ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਮੇਨ ਰੋਡ ਬਾਜ਼ੀਗਰ ਬਸਤੀ ਦੇ ਨਜ਼ਦੀਕ ਜੋਗਿੰਦਰ ਕੁਮਾਰ ਨਾਮ ਦਾ ਵਿਅਕਤੀ ਵੱਖ ਵੱਖ ਵੱਖ ਕੰਪਨੀਆਂ ਦੇ ਵੱਡੇ ਗੈਸ ਸਿਲੰਡਰਾਂ ਤੋਂ ਪਲਟੀ ਮਾਰ ਕੇ ਛੋਟੇ ਗੈਸ ਸਿਲੰਡਰ ਭਰਨ ਦਾ ਖਤਰਨਾਕ ਕੰਮ ਅੰਜਾਮ ਦਿੰਦਾ ਸੀ। ਜਿੱਥੇ ਇਹ ਆਰੋਪੀ ਦੁੱਗਣੇ ਚੌਗਣੇ ਰੇਟ ਤੇ ਗੈਸ ਵੇਚ ਕੇ ਭੋਲੇ ਭਾਲੇ ਲੋਕਾਂ ਦੀ ਜੇਬ ਨੂੰ ਚੂਨਾ ਲਗਾ ਰਿਹਾ ਸੀ, ਉੱਥੇ ਹੀ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਗੈਸ ਦੀ ਪਲਟੀ ਮਾਰ ਕੇ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਨੂੰ ਵੀ ਜੋਖਮ ਵਿਚ ਪਾ ਰਿਹਾ ਸੀ।

ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਦਬਿਸ਼ ਦੇ ਕੇ ਆਰੋਪੀ ਕੋਲੋਂ ਵੀਹ ਗੈਸ ਸਿਲੰਡਰ ਇੱਕ ਟੁੱਲੂ ਪੰਪ ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ।ਪੁਲਿਸ ਨੇ ਆਰੋਪੀ ਕੋਲੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending