ਖੇਡਾਂ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ‘ਚ ਹੋਈ 36ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ

Published

on

ਲੁਧਿਆਣਾ : ਖੇਡ ਨਰਸਰੀ ਵਜੋਂ ਜਾਣੇ ਜਾਂਦੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ 36ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੈਚ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਫੁੱਟਬਾਲ ਕਲੱਬ, ਗੁਰੂਸਰ ਸਧਾਰ ਅਤੇ ਗੁਰੂ ਫੁੱਟਬਾਲ ਕਲੱਬ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀਆਂ ਟੀਮਾਂ ਦਰਮਿਆਨ ਹੋਇਆ।

ਮੈਚ ਦੀ ਆਰੰਭਤਾ ਮੌਕੇ ਡਾ. ਸੰਜੀਵ ਚੋਪੜਾ ਨੇ ਬਤੌਰ ਮੁਖ ਮਹਿਮਾਨ ਸ਼ਾਮਲ ਹੁੰਦਿਆਂ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ। ਇਹ ਮੈਚ ਗੁਰੂ ਹਰਿਗੋਬਿੰਦ ਖ਼ਾਲਸਾ ਫੁੱਟਬਾਲ ਕਲੱਬ, ਗੁਰੂਸਰ ਸਧਾਰ ਨੇ 4-1 ਦੇ ਵੱਡੇ ਫਰਕ ਨਾਲ ਜਿੱਤਿਆ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਡਾ. ਸੰਜੀਵ ਚੋਪੜਾ ਦਾ ਬਤੌਰ ਮੁਖ ਮਹਿਮਾਨ ਸ਼ਾਮਲ ਹੋਣ ਲਈ ਧੰਨਵਾਦ ਕਰਦਿਆਂ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਵੀ ਦਿੱਤੀ ਅਤੇ ਅਗਲੇ ਮੈਚਾਂ ਵਿਚ ਵੀ ਇਸ ਸ਼ਾਨਦਾਰ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।

ਖੇਡ ਵਿਭਾਗ ਦੇ ਮੁਖੀ ਪ੍ਰੋ। ਤੇਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੀਗ ਦੇ ਅਗਲੇ ਮੈਚ ਸੁਧਾਰ ਕਾਲਜ ਦੀਆ ਸ਼ਾਨਦਾਰ ਗਰਾਊਡਾਂ ਵਿਚ 28 ਅਗਸਤ, 11 ਤੇ 24 ਸਤੰਬਰ, 16 ਤੇ 22 ਅਕਤੂਬਰ ਅਤੇ 13 ਨਵੰਬਰ 2022 ਨੂੰ ਹੋਣਗੇ। ਇਸ ਮੌਕੇ ਹੋਰਨਾਂ ਸਮੇਤ ਡਾ. ਬਲਜਿੰਦਰ ਸਿੰਘ, ਪ੍ਰੋ। ਇੰਦਰਜੀਤ ਸਿੰਘ, ਪ੍ਰੋ ਵਿਨੋਦ ਕੁਮਾਰ, ਪ੍ਰੋ ਅਰੁਣ ਕੁਮਾਰ, ਸ੍ਰ.ਤਰਨਦੀਪ ਸਿੰਘ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.