ਪੰਜਾਬੀ

ਦਿਲਰੋਜ਼ ਦੀ ਯਾਦ ਨੂੰ ਸਮਰਪਿਤ ਹੋਵੇਗਾ 28ਵਾਂ ਲੋਹੜੀ ਮੇਲਾ-ਬਾਵਾ

Published

on

ਲੁਧਿਆਣਾ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਚੇਅਰਮੈਨ ਕਿ੍ਸਨ ਕੁਮਾਰ ਬਾਵਾ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਬਰਜਿੰਦਰ ਕੌਰ, ਕੌਂਸਲਰ ਅਤੇ ਮਹਿਲਾ ਵਿੰਗ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ।

ਇਸ ਮੌਕੇ ਦੱਸਿਆ ਕਿ ਇਸ ਵਾਰ ਦਾ 28ਵਾਂ ਲੋਹੜੀ ਦਾ ਮੇਲਾ 11 ਜਨਵਰੀ ਨੂੰ ਸਿਮਰਨ ਪੈਲੇਸ ਵਿਖੇ ਕਰਵਾਇਆ ਜਾਵੇਗਾ ਅਤੇ 9 ਜਨਵਰੀ ਨੂੰ ਭਰੂਣ ਹੱਤਿਆ, ਨਸ਼ਿਆਂ, ਟ੍ਰੈਫਿਕ ਸਬੰਧੀ ਸੈਮੀਨਾਰ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 51 ਨਵਜੰਮੀਆਂ ਲੜਕੀਆਂ, ਜਿਨਾਂ ਦਾ ਜਨਮ 2020 ‘ਚ ਹੋਇਆ ਹੈ, ਨੂੰ ਸ਼ਗਨ, ਸੂਟ, ਖਿਡੌਣੇ ਅਤੇ ਮਠਿਆਈਆਂ ਭੇਟ ਕੀਤੀਆਂ ਜਾਣਗੀਆਂ।

7 ਸਖ਼ਸ਼ੀਅਤਾਂ ਨੂੰ ਸੋਨ ਤਗਮੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੇਲਾ ਸ਼ਿਮਲਾਪੁਰੀ ਦੀ ਢਾਈ ਸਾਲਾ ਧੀ ਦਿਲਰੋਜ, ਜਿਸ ਦਾ ਗੁਆਂਢ ਵਿਚ ਰਹਿੰਦੀ ਇਕ ਔਰਤ ਵਲੋਂ ਕਤਲ ਕਰ ਦਿੱਤਾ ਗਿਆ ਸੀ, ਦੀ ਯਾਦ ਨੂੰ ਸਮਰਪਿਤ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.