ਪੰਜਾਬੀ

ਵਾਤਾਵਰਨ ਪ੍ਰੇਮੀਆਂ ਵਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪੈਦਲ ਯਾਤਰਾ ਦਾ 15ਵਾਂ ਪੜਾਅ ਮੁਕੰਮਲ

Published

on

ਲੁਧਿਆਣਾ : ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.), ਬੁੱਢਾ ਦਰਿਆ ਪੈਦਲ ਯਾਤਰਾ ਅਤੇ ਬੁੱਢਾ ਦਰਿਆ ਐਕਸ਼ਨ ਫ਼ਰੰਟ (ਬੀ.ਡੀ.ਏ.ਐਫ.), ਲੁਧਿਆਣਾ ਦੀ ਅਗਵਾਈ ਵਿਚ ਵਾਤਾਵਰਨ ਪ੍ਰੇਮੀਆਂ ਨੇ ਬੁੱਢਾ ਦਰਿਆ ਪੈਦਲ ਯਾਤਰਾ ਦਾ 15ਵਾਂ ਪੜਾਅ ਮੁਕੰਮਲ ਕੀਤਾ ਹੈ | ਪੈਦਲ ਯਾਤਰਾ ਰਾਹੀਂ ਵਾਤਾਵਰਨ ਪ੍ਰੇਮੀ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ |

ਉੱਘੇ ਸਿੱਖਿਆ ਸ਼ਾਸਤਰੀ ਤੇ ਵਾਤਾਵਰਣ ਪ੍ਰੇਮੀ ਡਾ. ਬਲਜੀਤ ਕੌਰ ਨੇ ਅੱਜ ਦੀ ਪੈਦਲ ਯਾਤਰਾ ਦੀ ਅਗਵਾਈ ਕੀਤੀ | ਪੈਦਲ ਯਾਤਰਾ ਦੌਰਾਨ ਬੁੱਢਾ ਦਰਿਆ ਦੇ ਰਸਤੇ ਵਿਚ ਮਹਿਸੂਸ ਹੋਣ ਵਾਲੀਆਂ ਜ਼ਿਆਦਾ ਬਦਬੂਦਾਰ ਗੈਸਾਂ ਦੇ ਨਿਕਾਸ ਨਾਲ ਵਧੇਰੇ ਪ੍ਰਦੂਸ਼ਣ ਦੇਖਿਆ ਗਿਆ ਹੈ | ਖਿੱਲਰੇ ਹੋਏ ਕੂੜੇ ਨਾਲ ਢਕੇ ਵੱਡੇ ਹਿੱਸੇ ਅਤੇ ਰਸਤੇ ਵਿਚ ਰੁਕਾਵਟਾਂ ਦੇ ਰੂਪ ਵਿਚ ਕੰਮ ਕਰਦੇ ਜੰਗਲੀ ਬੂਟਿਆਂ ਤੇ ਬਿਨਾਂ ਟ੍ਰੇਲ ਵਾਲਾ ਰਸਤਾ ਮੁਸ਼ਕਿਲ ਸੀ |

ਕੁੱਝ ਡੇਅਰੀਆਂ ਨੇ ਬੁੱਢਾ ਦਰਿਆ ਵਿਚ ਪ੍ਰਦੂਸ਼ਿਤ ਪਾਣੀ ਛੱਡਿਆ ਹੋਇਆ ਹੈ | ਬੁੱਢਾ ਦਰਿਆ ਵਿਚ ਕਈ ਥਾਵਾਂ ‘ਤੇ ਕਾਲੇ ਪਾਣੀ ਵਿਚ ਵੱਡੇ-ਵੱਡੇ ਪੱਥਰਾਂ ਨੂੰ ਸੁੱਟਿਆ ਹੋਇਆ ਹੈ | ਕਾਲੇ ਪਾਣੀ ਵਿਚ ਘੁਲਨਸ਼ੀਲ ਜ਼ਹਿਰੀਲੇ ਪਦਾਰਥਾਂ ਤੇ ਰਸਾਇਣਾਂ ਨੇ ਬੁੱਢੇ ਦਰਿਆ ਨੂੰ ਪੂਰਨ ਤੋਰ ਤੇ ਢਕਿਆ ਹੋਇਆ ਹੈ, ਜੋ ਨਾਲ ਲੱਗਦੇ ਖੇਤਾਂ ਵਿਚ ਫ਼ਸਲਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਵਾਤਾਵਰਣ ਤੇ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ |

ਬੰਨ੍ਹ ਦੇ ਨਾਲ-ਨਾਲ ਹਰੀ ਪੱਟੀ ਦਾ ਇੱਕ ਕਿੱਲੋਮੀਟਰ ਤੋਂ ਵੱਧ ਹਿੱਸਾ ਮੌਜੂਦ ਹੈ | ਇਸ ਹਰਿਆਲੀ ਨੂੰ ਦੇਖ ਕੇ ਕੁੱਝ ਰਾਹਤ ਮਿਲਦੀ ਹੈ | ਪਲੇਅ ਕਾਰਡਾਂ ਦੀ ਪ੍ਰਦਰਸ਼ਨੀ ਦੇ ਨਾਲ ਨਾਅਰੇ ਲਗਾ ਕੇ ਟੀਮ ਦੇ ਮੈਂਬਰਾਂ ਦੁਆਰਾ ਚਾਰ ਕਿੱਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਜਾਗਰੂਕਤਾ ਜਾਰੀ ਰੱਖੀ ਗਈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ: ਰਾਕੇਸ਼ ਸ਼ਾਰਦਾ ਦੀ ਅਗਵਾਈ ਹੇਠ ਬਣੀ ਟੀਮ ਵਲੋਂ ਪਾਣੀ ਦੇ ਨਮੂਨੇ ਲਏ ਗਏ | ਪੈਦਲ ਯਾਤਰਾ ਦਾ 16ਵਾਂ ਪੜਾਅ 5 ਮਾਰਚ 2023 (ਐਤਵਾਰ) ਨੂੰ ਸਵੇਰੇ 9 ਵਜੇ ਮਲਕਪੁਰ-ਨੂਰਪੁਰ ਬੇਟ ਰੋਡ ਅਤੇ ਬੁੱਢਾ ਦਰਿਆ ਦੇ ਪੁਲ ਤੋਂ ਸ਼ੁਰੂ ਹੋਵੇਗਾ |

Facebook Comments

Trending

Copyright © 2020 Ludhiana Live Media - All Rights Reserved.