Connect with us

ਪੰਜਾਬੀ

ਅੰਤਰ ਕਾਲਜ ਯੁਵਕ ਮੇਲੇ ਦੀ ਸਫਲਤਾ ਲਈ ਹੋਈ ਧੰਨਵਾਦ ਇਕੱਤਰਤਾ 

Published

on

Thanks gathering held for the success of the Inter College Youth Fair

ਲੁਧਿਆਣਾ : ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਅੰਤਰ ਕਾਲਜ ਯੁਵਕ ਮੇਲੇ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ ਗਿਆ | ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ |

ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੀ.ਏ.ਯੂ. ਦੇ ਯੁਵਕ ਮੇਲਿਆਂ ਵਿੱਚ ਕਿਸੇ ਵੀ ਭੂਮਿਕਾ ਵਿੱਚ ਸਹਿਯੋਗ ਕਰਨ ਲਈ ਸਭ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਕਿਸਾਨ ਮੇਲੇ ਅਤੇ ਯੁਵਕ ਮੇਲਾ ਪੀ.ਏ.ਯੂ. ਦੇ ਵੱਡੇ ਆਯੋਜਨ ਹੁੰਦੇ ਹਨ |

ਵਿਸ਼ੇਸ਼ ਤੌਰ ਤੇ ਯੁਵਕ ਮੇਲਾ ਵਿਦਿਆਰਥੀ ਗਤੀਵਿਧੀਆਂ ਦਾ ਸਿਖਰ ਹੁੰਦਾ ਹੈ | ਇਹਨਾਂ ਮੇਲਿਆਂ ਵਿੱਚ ਹੋਈਆਂ ਚੰਗੀਆਂ ਗੱਲਾਂ ਅਤੇ ਕਮੀਆਂ ਬਾਰੇ ਸੰਬੰਧਿਤ ਅਧਿਕਾਰੀਆਂ ਦੀ ਮੀਟਿੰਗ ਦੀ ਰਵਾਇਤ ਰਹੀ ਹੈ ਪਰ ਇਸ ਤਰ•ਾਂ ਇੱਕ ਖੁੱਲ•ੀ ਮੀਟਿੰਗ ਵਿੱਚ ਜੁੜਨਾ ਅਤੇ ਯੁਵਕ ਮੇਲੇ ਦੀ ਸਮੀਖਿਆ ਕਰਨਾ ਨਵਾਂ ਅਤੇ ਲਾਹੇਵੰਦ ਲੱਗਦਾ ਹੈ | ਉਹਨਾਂ ਨੇ ਮੇਲਿਆਂ ਦੀ ਕਾਮਯਾਬੀ ਲਈ ਸਭ ਦਾ ਧੰਨਵਾਦ ਕੀਤਾ |

Facebook Comments

Trending