Connect with us

ਅਪਰਾਧ

ਕਾਬੁਲ ‘ਚ ਗੁਰਦੁਆਰੇ ਤੇ ਹੋਏ ਹਮਲੇ ਦੀ ਸਾਜਿਸ਼ ਦਾ ਦੋਸ਼ੀ ਅੱਤਵਾਦੀ ਅਬਦੁੱਲਾ ਗਿ੍ਰਫਤਾਰ

Published

on

ਮਾਰਚ ਨੂੰ ਹੋਏ ਹਮਲੇ ਦੀ ਸਾਜਿਸ਼ ਦੇ ਦੋਸ਼ ‘ਚ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਖੁਰਾਸਾਨ ਪ੍ਰੋਵਿੰਸ ISKP ਦੇ ਚੀਫ ਅਬਦੁੱਲਾ ਓਰਫ ਅਸਲਮ ਫਾਰੂਕੀ ਨੂੰ ਗਿ੍ਰਫਤਾਰ ਕੀਤਾ ਹੈ। ਇਕ ਸਪੈਸ਼ਲ ਅਪਰੇਸ਼ਨ ਚਲਾ ਕੇ ਸੁਰੱਖਿਆ ਬਲਾਂ ਨੇ ਅਬਦੁੱਲਾ ਨੂੰ ਗਿ੍ਰਫਤਾਰ ਕੀਤਾ ਹੈ। ਦੱਸ ਦਈਏ ਕਿ ਅਬਦੁੱਲਾ ਪਾਕਿਸਤਾਨ ਦਾ ਨਾਗਰਿਕ ਹੈ। ਜਾਣਕਾਰੀ ਮੁਤਾਬਕ, ਅਬਦੁੱਲਾ ਦੀ ਗਿ੍ਰਫਤਾਰੀ ਗੁਰਦੁਆਰੇ ਤੇ ਹਮਲੇ ਦੇ ਸਾਜਿਸ਼ਕਰਤਾ ਦੇ ਦੋਸ਼ਾਂ ‘ਚ ਕੀਤੀ ਗਈ ਹੈ। ਅਬਦੁੱਲਾ ਓਰਫ ਅਸਲਮ ਫਾਰੂਕੀ ਤੇ ਕਈ ਬੈਨ ਸੰਗਠਨਾਂ ਦੇ ਨਾਲ ਰਹਿਣ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਉਹ ਬੈਨ ਸੰਗਠਨ ਲਕਸ਼ਰ-ਏ-ਤੋਇਬਾ ਦੇ ਨਾਲ ਫਿਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਜੁਡ਼ਿਆ। ਇਸ ਤੋਂ ਬਾਅਦ ਅਸਲਮ ਫਾਰੂਕੀ ਨੇ ਅਪ੍ਰੈਲ, 2019 ‘ਚ ISKP ਚੀਫ ਮੌਲਵੀ ਜੀਆ ਓਲ ਹਕ ਓਰਫ ਓਮਰ ਖੁਰਾਸਨੀ ਦੀ ਥਾਂ ਇਸ ਸੰਗਠਨ ਦੇ ਪ੍ਰਮੁੱਖ ਦੀ ਥਾਂ ਲਈ ਸੀ।

ਕਾਬੁਲ ਦੇ ਸ਼ੋਰ ਬਜ਼ਾਰ ਸਥਿਤ ਗੁਰਦੁਆਰੇ ‘ਚ 25 ਮਾਰਚ ਨੂੰ ਹਮਲਾ ਹੋਇਆ ਸੀ। ਇਸ ਹਮਲੇ ‘ਚ 27 ਸਿੱਖਾਂ ਦੀ ਜਾਨ ਚਲੀ ਗਈ ਸੀ, ਜਿਸ ਵਿਚ ਔਰਤਾਂ ਵੀ ਸ਼ਾਮਲ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਕ ਸਟੇਟ ਇਸਲਾਮਕ ਸਟੇਟ ਖੋਰਸਨ ਪੋ੍ਰਵਿੰਸ (ISKP) ਨਾਲ ਜੁਡ਼ੇ ਸੰਗਠਨ ਨੇ ਲਈ ਹੈ। ਅਫਗਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਆਖਿਆ ਸੀ ਕਿ ਧਾਰਮਿਕ ਥਾਂਵਾਂ ਤੇ ਹਮਲੇ ਨਾਲ ਦੁਸ਼ਮਣਾਂ ਦੀ ਕਮਜ਼ੋਰੀ ਦਾ ਪਤਾ ਲੱਗਦਾ ਹੈ, ਧਾਰਮਿਕ ਥਾਂਵਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਚਾਹੀਦਾ। ਦੁਨੀਆ ਭਰ ‘ਚ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ।

Facebook Comments

Trending