Connect with us

ਪੰਜਾਬੀ

ਸ਼ਹਿਰੀਆਂ ਨੂੰ ਪੀਣ ਲਈ ਪਾਣੀ ਸਪਲਾਈ ਕਰਨ ਦਾ 15 ਟੈਂਕੀਆਂ ਬਣਾਉਣ ਲਈ ਮੰਗੇ ਟੈਂਡਰ 4 ਅਪ੍ਰੈਲ ਨੂੰ ਖੁੱਲਣਗੇ -ਅਧਿਕਾਰੀ

Published

on

Tenders sought for construction of 15 tanks to supply drinking water to citizens will open on April 4: Official

ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਨਹਿਰੀ ਪਾਣੀ ਸਾਫ ਕਰਕੇ ਸ਼ਹਿਰ ਵਾਸੀਆਂ ਨੂੰ 24 ਘੰਟੇ ਸਪਲਾਈ ਦੇਣ ਲਈ ਵਿਸ਼ਵ ਬੈਂਕ ਦੀ ਮਦਦ ਨਾਲ 3200 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜੋ 6 ਸਾਲ ਵਿਚ ਪੂਰਾ ਹੋਵੇਗਾ।

ਪ੍ਰੋਜੈਕਟ ਦੇ ਪਹਿਲੇ ਪੜ੍ਹਾਅ ‘ਚ ਪਾਣੀ ਸਾਫ ਕਰਨ ਲਈ ਪਿੰਡ ਬਿਲਗਾ ਵਿਖੇ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਲਈ 54 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਓ ਐਂਡ ਐਮ ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਾਟਰ ਟਰੀਟਮੈਂਟ ਪਲਾਂਟ ਬਣਾਉਣ ਲਈ ਟੈਂਡਰ ਮੰਗਣ ਦੀ ਪ੍ਰਕਿਰਿਆ ਜਲਦੀ ਪੂਰਾ ਹੋਣ ਦੀ ਆਸ ਹੈ।

ਉਨ੍ਹਾਂ ਦੱਸਿਆ ਕਿ ਪਾਣੀ ਜਮ੍ਹਾਂ ਕਰਨ ਲਈ ਸ਼ਹਿਰ ‘ਚ 55 ਵੱਡੀਆਂ ਟੈਂਕੀਆਂ ਬਣਾਈਆਂ ਜਾਣਗੀਆਂ ਜਿਸ ਵਿਚੋਂ 15 ਟੈਂਕੀਆਂ ਬਣਾਉਣ ਲਈ ਟੈਂਡਰ ਮੰਗੇ ਗਏ ਹਨ ਜੋ 4 ਅਪ੍ਰੈਲ ਨੂੰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਟੈਂਕੀਆਂ ਦਾ ਨਿਰਮਾਣ ਇਕ ਸਾਲ ਵਿਚ ਪੂਰਾ ਹੋਣ ਦੀ ਆਸ ਹੈ।

Facebook Comments

Trending