Connect with us

ਖੇਤੀਬਾੜੀ

ਪੀ ਏ ਯੂ ਵਲੋਂ ਕਿਸਾਨ ਬੀਬੀਆਂ ਲਈ ਸਥਾਪਿਤ ਕੀਤਾ ਤਕਨਾਲੋਜੀ ਸਰੋਤ ਕੇਂਦਰ

Published

on

Technology resource center established by PAU for women farmers

ਲੁਧਿਆਣਾ : ਪੀ ਏ ਯੂ ਵਲੋਂ ਖੇਤੀਬਾੜੀ ਵਿਚ ਔਰਤਾਂ ਸਰਵ ਭਾਰਤੀ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਤਹਿਤ ਪਿੰਡ ਸੁਧਾਰ,  ਜ਼ਿਲ੍ਹਾ ਲੁਧਿਆਣਾ ਵਿਖੇ ਤਕਨਾਲੋਜੀ ਸਰੋਤ ਕੇਂਦਰ ਸਥਾਪਿਤ ਕੀਤਾ ਗਿਆ| ਪਿੰਡ ਦੇ ਪੰਚਾਇਤ ਘਰ ਵਿਖੇ ਸਥਾਪਿਤ ਕੀਤੇ ਗਏ ਇਸ ਕੇਂਦਰ ਦਾ ਮੁੱਖ ਮੰਤਵ ਖੇਤੀ ਕਾਰਜਾਂ ਵਿਚ ਜੁਟੀਆਂ ਔਰਤਾਂ ਨੂੰ ਤਕਨੀਕੀ ਜਾਣਕਾਰੀ ਅਤੇ ਟੂਲਜ਼ ਮੁਹਈਆ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਇਆ ਜਾ ਸਕੇ|

ਡਾ. ਸ਼ਿਵਾਨੀ ਰਾਣਾ ਨੇ ਕਿਸਾਨ ਬੀਬੀਆਂ ਨੂੰ ਇਸ ਕੇਂਦਰ ਦੀ ਸਥਾਪਨਾ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆ ਦੱਸਿਆ ਕਿ ਕਿਸਾਨ ਪਰਿਵਾਰ ਆਪਣੇ ਖੇਤਾਂ ਅਤੇ ਹੋਰ ਸੰਬੰਧਤ ਕਾਰਜਾਂ ਲਈ ਪਰਖੀਆਂ ਹੋਇਆਂ ਤਕਨੀਕਾਂ ਅਤੇ ਟੂਲਜ਼ ਦੀ ਵਰਤੋਂ ਕਰਕੇ ਮੁਸ਼ਕਲਾਂ ਨੂੰ ਘਟਾ ਸਕਦੇ ਹਨ| ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਸ ਕੇਂਦਰ ਵਿਚ ਸੱਤ ਤਕਨੀਕਾਂ/ਟੂਲਜ਼ ਉਪਲਬਧ ਹਨ| ਕਿਸਾਨ ਬੀਬੀਆਂ ਨੂੰ ਮੋਟੇ ਆਨਜਾਂ ਦੇ ਮਿਕਸਚਰ ਤੋਂ ਤਿਆਰ ਹੋਣ ਵਾਲੇ ਘਰੇਲੂ ਪਕਵਾਨਾਂ ਬਾਰੇ ਵੀ ਜਾਣਕਾਰੀ ਦਿੱਤੀ|

Facebook Comments

Trending