ਪੰਜਾਬੀ

ਇੰਡਿਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਮਨਾਇਆ ਤੀਆਂ ਦਾ ਤਿਉਹਾਰ

Published

on

ਲੁਧਿਆਣਾ : ਇੰਡੀਅਨ ਪਬਲਿਕ ਸਕੂਲ ਲੁਹਾਰਾ ਵਿਖੇ ਤੀਆਂ ਦਾ ਤਿਓਹਾਰ ਬੜੀ ਹੀ ਧੂਮ- ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੇ ਹੋਏ ਬੱਚਿਆਂ ਨੇ ਗਿੱਧਾ ਬੋਲੀਆਂ ਤੇ ਹੋਰ ਆਈਟਿਮਾ ਪੇਸ਼ ਕਰਕੇ ਰੰਗ ਬੰਨਿਆ।

ਇਸ ਮੌਕੇ ਡਾਇਰੈਕਟਰ ਸਰਿਤਾ ਗਰਗ ਅਤੇ ਪ੍ਰਿੰਸੀਪਲ ਮਧੂ ਬਾਲਾ ਨੇ ਬੱਚਿਆਂ ਨੂੰ ਤੀਜ ਦੇ ਤਿਓਹਾਰ ਬਾਰੇ ਦੱਸਿਆ ਕਿ ਤੀਜ ਦਾ ਤਿਓਹਾਰ ਕੁੜੀਆਂ ਦਾ ਮੁੱਖ ਤਿਓਹਾਰ ਹੈ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਸਕੂਲ ਮੈਨਜਮੈਂਟ, ਕੋਆਰਡੀਨੇਟਰ ਅਤੇ ਸਕੂਲ ਦਾ ਸਟਾਫ ਮੈਂਬਰ ਹਾਜਿਰ ਸਨ।

Facebook Comments

Trending

Copyright © 2020 Ludhiana Live Media - All Rights Reserved.