yoga excercise Archives - Ludhiana Live

ਗੁਰੂ ਗੋਬਿੰਦ ਸਿੰਘ ਸਕੂਲ ‘ਚ ਮਨਾਇਆ ਵਿਸ਼ਵ ਯੋਗ ਦਿਵਸ
ਲੁਧਿਆਣਾ : ਯੋਗਾ ਇੱਕ ਅਜਿਹੀ ਕਲਾ ਹੈ ਜੋ ਸਰੀਰ ਨੂੰ ਮਨ ਨਾਲ ਜੋੜਨ ਦਾ ਕੰਮ ਕਰਦੀ ਹੈ। ਯੋਗਾ ਤੰਦਰੁਸਤ ਰਹਿਣ ਦਾ ਮਹਾਨ ਅਤੇ ਸਭ ਤੋਂ ਵਧੀਆ ਤਰੀਕਾ ਹੈ, ਅੱਜ ਪੂਰੀ ਦੁਨੀਆ ‘ਚ ਯੋਗਾ ਨੂੰ ਮਹੱਤਵ ਦਿੱਤਾ ਜਾਂਦਾ ਹੈ । ਯੋਗਾ ਭਾਰਤ ਦੀ ਪ੍ਰਾਚੀਨ ਵਿਰਾਸਤ ਹੈ ਮਹਾਂਰਿਸ਼ੀ ਪਤੰਜਲੀ ਨੂੰ ਯੋਗ ਦਾ ਮੋਢੀ ਮੰਨਿਆ ਜਾਂਦਾ ਹੈ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਛੁੱਟੀਆਂ ਦੌਰਾਨ ਆਪਣੇ ਘਰਾਂ ਅੰਦਰ ਹੀ ਯੋਗਾ ਦੇ ਵੱਖ ਵੱਖ ਆਸਣ ਕੀਤੇ ਗਏ।

ਇਸ ਮੌਕੇ ਉਤੇ ਸਕੂਲ ਦੇ ਪ੍ਰਿੰਸੀਪਲ ਅਰਚਨਾ ਸ਼੍ਰੀਵਾਸਤਵ ਨੇ ਵਿਸ਼ਵ ਯੋਗ ਦਿਵਸ ਦੀ ਸਭ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਯੋਗ ਦਾ ਅਰਥ ਹੈ,ਜੋੜਨਾ। ਇਸ ਰਾਹੀਂ ਸਰੀਰ, ਮਨ ਅਤੇ ਆਤਮਾਦਰਮਿਆਨ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਯੋਗ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਸਰੀਰਕ ਬੀਮਾਰੀਆਂ ਤੋਂ ਮੁਕਤ ਹੁੰਦਾ ਹੈ। ਯੋਗਾ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਮਾਨਸਕਿ ਬਿਮਾਰੀਆਂ ਜਿਵੇ ਈਰਖਾ,ਨਫਰਤ ਆਦਿ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

The post ਗੁਰੂ ਗੋਬਿੰਦ ਸਿੰਘ ਸਕੂਲ ‘ਚ ਮਨਾਇਆ ਵਿਸ਼ਵ ਯੋਗ ਦਿਵਸ appeared first on Ludhiana Live.

ਟ੍ਰਾਈਡੈਂਟ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗਾ ਦਿਵਸ
ਲੁਧਿਆਣਾ : ਟ੍ਰਾਈਡੈਂਟ ਦੇ ਸਮੁੱਚੇ ਨਿਰਮਾਣ ਅਤੇ ਦਫ਼ਤਰੀ ਸਥਾਨਾਂ ‘ਤੇ 9ਵਾਂ ਸਾਲਾਨਾ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਸਥਾਨਾਂ ’ਤੇ ਯੋਗਾ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੀ ਅਗਵਾਈ ਤਜਰਬੇਕਾਰ ਯੋਗਾ ਇੰਸਟਰੱਕਟਰਾਂ ਨੇ ਕੀਤੀ ਅਤੇ ਸੈਂਕਡ਼ੇ ਕਰਮਚਾਰੀਆਂ ਨੇ ਹਿੱਸਾ ਲਿਆ। ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਨੇ ਵੱਖ-ਵੱਖ ਯੋਗਾ ਆਸਣਾਂ ਅਤੇ ਪ੍ਰਾਣਾਯਾਮ ਕੀਤੇ।

ਟ੍ਰਾਈਡੈਂਟ ਗਰੁੱਪ ਨੇ ਇਹ ਪਹਿਲਕਦਮੀ ‘ਚੇਅਰਮੈਨਜ਼ ਗੋਲਡਨ ਹਾਰਟ ਕਲੱਬ’ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ, ਜਿਸ ਨੂੰ ਹਾਲ ਹੀ ਆਰੰਭ ਕੀਤਾ ਗਿਆ ਸੀ। ਇਸ ਕਲੱਬ ਦਾ ਉਦੇਸ਼ ਟ੍ਰਾਈਡੈਂਟ ਨੂੰ ਪ੍ਰਦਰਸ਼ਨ ਕਰਨ ਲਈ ‘ਇੱਕ ਮਹਾਨ ਸਥਾਨ’ ਵਿੱਚ ਬਦਲਣਾ ਹੈ। “ਪਹਿਲਾਂ ਖੁਸ਼ੀ-ਫਿਰ ਖੁਸ਼ਹਾਲੀ” ਦੇ ਸਿਧਾਂਤ ਉੱਤੇ ਕੰਮ ਕਰਨ ਵਾਲੇ ਇਸ ਵਿਲੱਖਣ ਕਲੱਬ 500 ਤੋਂ ਵਧੇਰੇ ਮੈਂਬਰ ਲਗਨ ਨਾਲ ਕੰਮ ਕਰ ਰਹੇ ਹਨ।

ਸੈਸ਼ਨ ਭਾਗੀਦਾਰਾਂ ਨੂੰ ਸਰੀਰਕ ਮੁਦਰਾ, ਖੁਰਾਕ ਵਿੱਚ ਅਨੁਸ਼ਾਸਨ ਅਤੇ ਮਾਨਸਿਕ ਤੰਦਰੁਸਤੀ ’ਤੇ ਕੇਂਦ੍ਰਿਤ ਕਰਕੇ ਸਰੀਰਕ ਲਚਕਤਾ ਵਧਾਉਣ, ਤਣਾਅ ਤੋਂ ਛੁਟਕਾਰਾ ਪਾਉਣ ਅਤੇ ਅੰਦਰੂਨੀ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਬਾਰੇ ਸਿੱਖਿਅਤ ਕਰਨ ’ਤੇ ਕੇਂਦ੍ਰਿਤ ਸੀ। ਵ੍ਰਿਕਸ਼ਾਸਨ, ਗਊ-ਮੁਖਾਸਨ, ਉਤਨਪਦਾਸਨ ਕੁਝ ਆਸਣਾਂ ਵਿੱਚੋਂ ਸਨ, ਜਿਨ੍ਹਾਂ ਦਾ ਅਭਿਆਸ ਕੀਤਾ ਗਿਆ ।

The post ਟ੍ਰਾਈਡੈਂਟ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗਾ ਦਿਵਸ appeared first on Ludhiana Live.

ਮਾਲਵਾ ਸੈਂਟਰਲ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਲੁਧਿਆਣਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ । ‘ਹਰ ਘਰ ਆਂਗਣ’ ਵਿਸ਼ੇ ‘ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਸਤਵੰਤ ਕੌਰ ਨੇ ਆਪਣੇ ਪ੍ਰੇਰਕ ਭਾਸ਼ਣ ਵਿੱਚ ਕਿਹਾ ਕਿ ਦੁਨੀਆ ਭਰ ਵਿੱਚ ਲੱਖਾਂ ਲੋਕ ਵੱਖ-ਵੱਖ ਯੋਗਾ ਗਤੀਵਿਧੀਆਂ ਅਤੇ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਹਨ,ਅੰਤਰਰਾਸ਼ਟਰੀ ਯੋਗ ਦਿਵਸ ਇਸ ਪ੍ਰਾਚੀਨ ਅਭਿਆਸ ਦੀ ਵਿਆਪਕ ਅਪੀਲ ਅਤੇ ਪਰਿਵਰਤਨਸ਼ੀਲ ਸ਼ਕਤੀ ਦੀ ਯਾਦ ਦਿਵਾਉਂਦਾ ਹੈ।

The post ਮਾਲਵਾ ਸੈਂਟਰਲ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ appeared first on Ludhiana Live.

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ “ਪਰਿਵਾਰ ਨਾਲ ਯੋਗ” ਦਾ ਆਯੋਜਨ
ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਐੱਨਐੱਸਐੱਸ ਯੂਨਿਟ ਵੱਲੋਂ ਯੋਗ ਵਿਦ ਫੈਮਿਲੀ ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਐਨਐਸਐਸ ਵਲੰਟੀਅਰਾਂ ਅਤੇ ਸਟਾਫ ਮੈਂਬਰਾਂ ਨੇ ਘਰ ਵਿੱਚ ਯੋਗਾ ਆਸਣ ਕੀਤੇ ਅਤੇ ਆਪਣੀਆਂ ਯੋਗਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜੀਵਨ ਰਾਹੀਂ ਯੋਗ ਨੂੰ ਏਕੀਕ੍ਰਿਤ ਅਤੇ ਉਤਸ਼ਾਹਿਤ ਕਰਨ ਲਈ ਸਟਾਫ ਅਤੇ ਐੱਨਐੱਸਐੱਸ ਵਲੰਟੀਅਰਾਂ ਨੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ।

ਇਹ ਦਿਨ ਫਿੱਟਨੈੱਸ ਜਾਗਰੂਕਤਾ ਪੈਦਾ ਕਰਨ ਅਤੇ ਕਿਸੇ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਸਮਾਜਕ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਮਨਾਇਆ ਜਾਂਦਾ ਹੈ। ਯੋਗ ਸਾਰੇ ਮਨੁੱਖਾਂ ਲਈ ਮਹੱਤਵਪੂਰਨ ਹੈ ਕਿ ਉਹ ਆਪਣੇ ਸਰੀਰ, ਆਤਮਾ ਅਤੇ ਮਨ ਨੂੰ ਆਰਾਮ ਦੇਣ ਲਈ ਆਪਣੇ ਅਤੇ ਆਪਣੇ ਆਲੇ-ਦੁਆਲੇ ਵਿਚਕਾਰ ਸੰਤੁਲਨ ਸਥਾਪਤ ਕਰਨ। ਯੋਗ ਪੂਰੇ ਪਰਿਵਾਰ ਦੀ ਅਧਿਆਤਮਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ।

The post ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ “ਪਰਿਵਾਰ ਨਾਲ ਯੋਗ” ਦਾ ਆਯੋਜਨ appeared first on Ludhiana Live.

ਐਸਜੀਐਚਪੀ ਸਕੂਲ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਆਸਨ ਕੀਤੇ। ਅਮਰਜੀਤ ਕੌਰਨ ਹਰਦੀਪ ਕੌਰ ਅਤੇ ਅਨੁ ਰਿਖੀ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਕਰਨ ਦੇ ਸਹੀ ਤਰੀਕੇ ਬਾਰੇ ਮਾਰਗਦਰਸ਼ਨ ਕੀਤਾ। ਇਸ ਸਮਾਗਮ ਵਿੱਚ ਸਕੂਲ ਦੇ ਅਧਿਆਪਕਾਂ ਨੇ ਵੀ ਭਾਗ ਲਿਆ ਅਤੇ ਵੱਖ-ਵੱਖ ਬੈਠਣ ਅਤੇ ਖੜ੍ਹੇ ਆਸਣ ਕੀਤੇ ।

ਜਸਲੀਨ ਕੌਰ ਆਹਲੂਵਾਲੀਆ ਮੈਨੇਜਰ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਅਤੇ ਇਕਾਗਰਤਾ ਵਿੱਚ ਸੁਧਾਰ ਕਰਨ ਲਈ ਨਿਯਮਤ ਯੋਗਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਕਿਰਨਜੀਤ ਕੌਰ ਨੇ ਕਿਹਾ ਕਿ ਯੋਗਾ ਦਾ ਨਿਯਮਤ ਅਭਿਆਸ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੌਰ ‘ਤੇ ਵੀ ਬਿਹਤਰ ਜੀਵਨ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਸਕੂਲ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

The post ਐਸਜੀਐਚਪੀ ਸਕੂਲ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ appeared first on Ludhiana Live.

ਸਿਹਤਮੰਦ ਜੀਵਨ ਲਈ ਯੋਗ ਨੂੰ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕੀਤਾ ਪ੍ਰੇਰਿਤ
ਲੁਧਿਆਣਾ :  ਵਿਧਾਇਕ ਸ੍ਰੀ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਬੁੱਧਵਾਰ ਨੂੰ ਜਿਲੇ  ਦੇ ਲੋਕਾਂ ਨੂੰ ਸਿਹਤਮੰਦ ਅਤੇ ਖੁਸਹਾਲ ਜੀਵਨ ਜਿਊਣ ਲਈ ਯੋਗਾ ਨੂੰ ਆਪਣੀ ਰੋਜਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।

ਅੱਜ ਨਿਊ ਟੈਗੋਰ ਨਗਰ ਵਿਖੇ ਅੰਤਰਰਾਸਟਰੀ ਯੋਗ ਦਿਵਸ ਦੇ ਸਬੰਧ ਵਿੱਚ ਇੱਕ ਯੋਗਾ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਯੋਗ ਨੂੰ ਸਿਹਤਮੰਦ, ਸਦਭਾਵਨਾ ਅਤੇ ਖੁਸੀ ਦਾ ਇੱਕ ਜਰੂਰੀ ਮਾਧਿਅਮ ਕਰਾਰ ਦਿੱਤਾ।  ਉਨਾਂ ਕਿਹਾ ਕਿ ਯੋਗ ਸਾਡੇ ਪੂਰਵਜਾਂ ਦੁਆਰਾ ਦੁਨੀਆ ਨੂੰ ਦਿੱਤਾ ਗਿਆ ਸਭ ਤੋਂ ਮਹਾਨ ਅਤੇ ਪ੍ਰਾਚੀਨ ਤੋਹਫਾ ਹੈ।

ਉਨਾਂ ਕਿਹਾ ਕਿ ਯੋਗਾ ਇੱਕ ਕੁਦਰਤੀ ਬੀਮਾ ਕਵਰ ਹੈ ਜੋ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਸਰੀਰ, ਮਨ ਅਤੇ ਆਤਮਾ ਦੀ ਸਮੁੱਚੀ ਤੰਦਰੁਸਤੀ ਲਈ ਪ੍ਰਤੀਰੋਧਕ ਸਕਤੀ ਨੂੰ ਵਧਾਉਂਦਾ ਹੈ। ਉਨਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਰੋਜਾਨਾ ਘੱਟੋ-ਘੱਟ ਇੱਕ ਘੰਟਾ ਯੋਗਾ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ।

ਸ੍ਰੀ ਬੱਗਾ ਅਤੇ ਮਲਿਕ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਯੋਗਾ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਪਹਿਲਾਂ ਹੀ ਮੁੱਖ ਮੰਤਰੀ ਦੀ ਯੋਗਸਾਲਾ ਪ੍ਰੋਗਰਾਮ ਸੁਰੂ ਕੀਤਾ ਹੋਇਆ ਹੈ।  ਉਨਾਂ ਕਿਹਾ ਕਿ ਮੁਫਤ ਯੋਗਾ ਸਿਖਲਾਈ ਲਈ ਲੋਕ ਟੋਲ-ਫ੍ਰੀ ਨੰਬਰ 7669400500 ‘ਤੇ ਸੰਪਰਕ ਕਰ ਸਕਦੇ ਹਨ

ਉਨਾਂ ਕਿਹਾ ਕਿ ਇਹ ਯੋਗਸਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਅਤੇ ਖੁਸਹਾਲ ਸੂਬਾ ਬਣਾਉਣ ਵਿੱਚ ਸਹਾਈ ਹੋਣਗੀਆਂ। ਉਨਾਂ ਨੇ ਅੱਗੇ ਕਿਹਾ ਕਿ ਯੋਗਾ ਤਣਾਅ, ਚਿੰਤਾ ਅਤੇ ਡਿਪਰੈਸਨ ਨੂੰ ਘੱਟ ਕਰਨ ਲਈ ਇੱਕ ਪ੍ਰਭਾਵਸਾਲੀ ਸਾਧਨ ਬਣ ਗਿਆ ਹੈ ਜੋ ਅੱਜ-ਕੱਲ ਮਨੁੱਖੀ ਜੀਵਨ ਲਈ ਖਤਰਾ ਬਣ ਰਹੇ ਹਨ।

The post ਸਿਹਤਮੰਦ ਜੀਵਨ ਲਈ ਯੋਗ ਨੂੰ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕੀਤਾ ਪ੍ਰੇਰਿਤ appeared first on Ludhiana Live.

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗ ਸਿਖਲਾਈ ਦੇਣ ਲਈ ਲਗਾਇਆ ਕੈਂਪ
ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ 19 ਪੰਜਾਬ ਬਟਾਲੀਅਨ ਐਨਸੀਸੀ ਲੁਧਿਆਣਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਵਿਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗ ਸਿਖਲਾਈ ਦੇਣ ਲਈ ਕੈਂਪ ਲਗਾਇਆ । ਵਰੁਣ ਲਾਂਬਾ ਫੈਕਲਟੀ ਆਫ ਆਰਟ ਆਫ ਲਿਵਿੰਗ ਅਤੇ ਵਿਸ਼ਵ ਪੱਧਰ ‘ਤੇ ਯੋਗਾ ਪ੍ਰੋਗਰਾਮਾਂ ਲਈ ਪ੍ਰਸਿੱਧ ਇਸ ਸਮਾਗਮ ਲਈ ਯੋਗਾ ਮਾਹਰ ਸਨ। ਇਸ ਕੈਂਪ ਵਿਚ 50 ਤੋਂ ਵੱਧ ਸਟਾਫ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਹੋਏ।

ਸਿਖਲਾਈ ਦੌਰਾਨ ਤੰਦਰੁਸਤ ਰਹਿਣ ਅਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵੱਖ-ਵੱਖ ਯੋਗ ਆਸਣਾਂ ਦੀ ਭੂਮਿਕਾ ਬਾਰੇ ਦੱਸਿਆ ਗਿਆ। ਸਿਖਲਾਈ ਦੌਰਾਨ ਅਭਿਆਸ ਕੀਤੇ ਗਏ ਕੁਝ ਮੁੱਖ ਆਸਣਾਂ ਵਿੱਚ ਉਚਾਈ ਵਧਾਉਣ ਅਤੇ ਸਰੀਰ ਵਿੱਚ ਲਚਕਤਾ ਲਈ ਤਾੜ ਆਸਣ, ਰੀੜ੍ਹ ਦੀ ਹੱਡੀ ਦੀ ਲਚਕਤਾ ਲਈ ਭੁਜੰਗ ਆਸਣ, ਬੈਕਪੇਨ ਤੋਂ ਰਾਹਤ ਅਤੇ ਮੋਢੇ ਦੀ ਕਸਰਤ, ਸਾਹ ਪ੍ਰਣਾਲੀ ਅਤੇ ਦਿਮਾਗ ਦੀ ਨਿਯੰਤਰਣ ਵਿੱਚ ਸੁਧਾਰ ਲਈ ਪਦਮ ਆਸਣ, ਸ਼ਵ ਆਸਣ, ਵਜਰ ਆਸਣ ਸ਼ਾਮਲ ਸਨ।

The post ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗ ਸਿਖਲਾਈ ਦੇਣ ਲਈ ਲਗਾਇਆ ਕੈਂਪ appeared first on Ludhiana Live.

ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕਰਵਾਇਆ ਯੋਗਾ ਦਿਵਸ ਸੰਬੰਧੀ ਸੈਸ਼ਨ
ਲੁਧਿਆਣਾ : ਪੀ.ਏ.ਯੂ. ਦੇ  ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਅੰਤਰਰਾਸਟਰੀ ਯੋਗ ਦਿਵਸ ਮਨਾਇਆ ਗਿਆ| ਇਸ ਸੰਬੰਧੀ ਐਥਲੈਟਿਕ ਟ੍ਰੈਕ ਵਿੱਚ ਯੋਗਾ ਬਾਰੇ ਇੱਕ ਵਿਚਾਰ-ਵਟਾਂਦਰਾ ਅਤੇ ਵਿਹਾਰਕ ਸੈਸਨ ਕਰਵਾਇਆ ਗਿਆ |

ਇਸ ਸੈਸ਼ਨ ਵਿੱਚ ਯੂਨੀਕ ਯੋਗਾ ਟਿਊਟਰਜ, ਲੁਧਿਆਣਾ ਦੇ ਮਾਹਿਰਾਂ ਨੇ ਹਾਜ਼ਰੀਨ ਨੂੰ ਯੋਗਾ ਦੇ ਮਹੱਤਵ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ | ਸਮਾਗਮ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ|

ਉਨ੍ਹਾਂ ਭਾਗ ਲੈਣ ਵਾਲਿਆ ਨੂੰ ਸੰਬੋਧਨ ਕਰਦਿਆਂ ਤੰਦਰੁਸਤ ਮਨ ਅਤੇ ਸਰੀਰ ਲਈ ਯੋਗ ਕਰਨ ਦੀ ਲੋੜ ’ਤੇ ਜੋਰ ਦਿੱਤਾ| ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਸਮੇਤ ਲਗਭਗ 300 ਲੋਕਾਂ ਨੇ ਭਾਗ ਲਿਆ| ਵਿਚਾਰ-ਵਟਾਂਦਰਾ ਸੈਸ਼ਨ ਤੋਂ ਬਾਅਦ ਮਾਹਿਰਾਂ ਦੁਆਰਾ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ |

ਬਾਅਦ ਵਿੱਚ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੇ ਪ੍ਰਦਰਸਨ ’ਤੇ ਇੱਕ ਵਿਹਾਰਕ ਸੈਸਨ ਕੀਤਾ ਗਿਆ| ਮਾਹਿਰਾਂ ਨੇ ਸਿਹਤ ਲਈ ਵੱਖ-ਵੱਖ ਆਸਣਾਂ ਦੀ ਸਹੀ ਵਿਧੀ ਅਤੇ ਲਾਭ ਬਾਰੇ ਚਰਚਾ ਕੀਤੀ | ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਤਣਾਅ ਮੁਕਤ ਅਤੇ ਸਿਹਤਮੰਦ ਜੀਵਨ ਸੈਲੀ ਬਣਾਉਣ ਲਈ ਸਰੀਰਕ ਕਸਰਤ ਲਈ ਕੁਝ ਸਮਾਂ ਬਤੀਤ ਕਰਨ ਦੀ ਸਲਾਹ ਦਿੱਤੀ|

The post ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕਰਵਾਇਆ ਯੋਗਾ ਦਿਵਸ ਸੰਬੰਧੀ ਸੈਸ਼ਨ appeared first on Ludhiana Live.

ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਮਨਾਇਆ ਕੌਮਾਂਤਰੀ ਯੋਗ ਦਿਵਸ
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਕਮਿਊਨਿਟੀ ਸਾਇੰਸ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨਾਲ ਮਿਲਕੇ ਇੰਡੀਅਨ ਐਸੋਸੀਏਸਨ ਆਫ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਅੰਤਰਰਾਸਟਰੀ ਯੋਗ ਦਿਵਸ ਦਿਵਸ ਮਨਾਇਆ |

ਯਾਦ ਰਹੇ ਕਿ ਯੋਗ ਦਿਵਸ 2023 ਨੂੰ ਹਰ ਆਂਗਨ ਯੋਗ ਦੇ ਰਾਸਟਰੀ ਟੀਚੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਦਿਨ ਵਸੁਦੈਵ ਕੁਟੁੰਬਕਮ ਥੀਮ ਤਹਿਤ ਪੂਰੀ ਧਰਤੀ ਦੇ ਲੋਕਾਂ ਨੂੰ ਇੱਕ ਪਰਿਵਾਰ ਮੰਨ ਕੇ ਸਾਂਝੀਵਾਰਤਾ ਦਾ ਸੁਨੇਹਾ ਦੇਣ ਦੇ ਉਦੇਸ਼ ਦਾ ਧਾਰਨੀ ਹੈ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਤਨ ਅਤੇ ਮਨ ਦੀ ਅਰੋਗਤਾ ਲਈ ਵਿਦਿਆਰਥੀਆਂ ਨੂੰ ਰੋਜਾਨਾ ਯੋਗਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ |

ਉਹਨਾਂ ਕਿਹਾ ਕਿ ਯੋਗਾ ਸਾਡੀ ਪਰੰਪਰਾ ਵਿੱਚ ਅਜਿਹੀ ਵਿਧੀ ਹੈ ਜੋ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ | ਯੋਗਾ ਸਰੀਰ ਦਾ ਸੰਪੂਰਨ ਅਭਿਆਸ ਹੈ ਜਿਸ ਨਾਲ ਖੁਸ਼ੀ ਅਤੇ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਦਿੱਤਾ ਜਾ ਸਕਦਾ ਹੈ |

ਸੰਸਕਾਰ ਯੋਗਸ਼ਾਲਾ ਲੁਧਿਆਣਾ ਤੋਂ ਪ੍ਰਸਿੱਧ ਯੋਗ ਨਿਗਰਾਨ ਸ਼੍ਰੀ ਸੁਮਿਤ ਨਾਗਪਾਲ ਨੇ ਇਸ ਮੌਕੇ ਬਹੁਤ ਹੀ ਦਿਲਚਸਪ ਸੈਸਨ ਦਾ ਸੰਚਾਲਨ ਕੀਤਾ| ਉਨ੍ਹਾਂ ਨੇ ’ਯੋਗਾ’ ਨੂੰ ’ਸਰੀਰ, ਮਨ ਅਤੇ ਆਤਮਾ’ ਦੇ ਸਬੰਧ ਦੇ ਤੌਰ ’ਤੇ ਦੇਖਣ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਸਿਰਫ ਇੱਕ ਸਰੀਰਕ ਕਸਰਤ ਨਹੀਂ ਬਲਕਿ ਮਨੁੱਖ ਹੋਣ ਦੀ ਪ੍ਰਕਿਰਿਆ ਹੈ |

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਸ਼ੈਸਨ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦੀ ਸਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ| ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਯੋਗਾ ਅਭਿਆਸ ਕਰਨ ਨਾਲ ਮਨ ਦੀ ਇਕਾਗਰਤਾ, ਯਾਦਦਾਸਤ ਅਤੇ ਆਤਮ ਵਿਸਵਾਸ ਵਿੱਚ ਵਾਧਾ, ਸਮਾਜਿਕ ਸਬੰਧਾਂ ਵਿੱਚ ਸੁਧਾਰ, ਚੰਗੀ ਨੀਂਦ ਅਤੇ ਜੀਵਨ ਪ੍ਰਤੀ ਸਮੁੱਚਾ ਸਕਾਰਾਤਮਕ ਰਵੱਈਆ ਪੈਦਾ ਹੋ ਸਕਦਾ ਹੈ|

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਮੌਕੇ ਕਿਹਾ ਕਿ ਚੰਗੇ ਪੋਸਣ ਅਤੇ ਯੋਗਾ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਸੰਤੁਲਿਤ ਕਰਨ ਲਈ ਕੰਮ ਕਰਦੇ ਹਨ | ਉਹਨਾਂ ਕਿਹਾ ਕਿ ਅਜੋਕੇ ਤਨਾਅ ਭਰੇ ਮਾਹੌਲ ਵਿੱਚ ਰੋਜ਼ਾਨਾ ਯੋਗਾ ਕਰਨ ਨਾਲ ਤਨਾਅ ਤੋਂ ਮੁਕਤੀ ਅਤੇ ਪਾਚਣ ਪ੍ਰਣਾਲੀ ਵਿੱਚ ਮਜ਼ਬੂਤੀ ਆਉਂਦੀ ਹੈ |

ਇਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਵਿੱਚ ਪੈਦਾ ਹੁੰਦੀ ਹੈ ਇਸਲਈ ਯੋਗਾ ਨੂੰ ਆਪਣੇ ਜੀਵਨ ਦਾ ਵਿਭਿੰਨ ਹਿੱਸਾ ਬਨਾਉਣ ਚਾਹੀਦਾ ਹੈ | ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਨੇ ਸੈਸਨ ਤੋਂ ਲਾਭ ਉਠਾਇਆ ਅਤੇ ਅਜਿਹੇ ਹੋਰ ਸੈਸਨਾਂ ਦੇ ਆਯੋਜਿਤ ਹੋਣ ਦੀ ਕਾਮਨਾ ਕੀਤੀ|

The post ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਮਨਾਇਆ ਕੌਮਾਂਤਰੀ ਯੋਗ ਦਿਵਸ appeared first on Ludhiana Live.