two days seminar Archives - Ludhiana Live

ਕਿਸਾਨਾਂ ਨੂੰ ਮੰਡੀਕਰਨ ਅਤੇ ਪ੍ਰੋਸੈਸਿੰਗ ਦੀਆਂ ਨਵੀਆਂ ਵਿਧੀਆਂ ਅਪਨਾਉਣ ਦੀ ਲੋੜ : ਡਾ. ਅਸ਼ੋਕ ਕੁਮਾਰ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਦਿਨਾਂ ਵਰਕਸ਼ਾਪ ਸਮਾਪਤ ਹੋ ਗਈ । ਖੇਤੀਬਾੜੀ ਵਿਭਾਗ ਅਤੇ ਪੀਏਯੂ ਦੇ ਵਿਗਿਆਨੀਆਂ, ਪਸਾਰ ਮਾਹਿਰਾਂ ਅਤੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਇਸ ਵਰਕਸ਼ਾਪ ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਖੇਤਾਂ ਵਿੱਚ ਚੱਲ ਰਹੇ ਤਜਰਬਿਆਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਉੱਪਰ ਭਰਪੂਰ ਚਰਚਾ ਹੋਈ । ਇਸ ਤੋਂ ਇਲਾਵਾ ਉਤਪਾਦਨ ਤਕਨੀਕਾਂ ਅਤੇ ਸੁਰੱਖਿਆ ਤਕਨਾਲੋਜੀ ਦੀਆਂ ਸਿਫ਼ਾਰਸ਼ਾਂ ਵੀ ਜਾਰੀ ਕੀਤੀਆਂ ਗਈਆਂ । ਇਸ ਵਰਕਸ਼ਾਪ ਦੇ ਦੂਸਰੇ ਦਿਨ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

ਉਨ੍ਹਾਂ ਕਿਹਾ ਕਿ ਅੱਜ ਖੇਤੀ ਉਤਪਾਦਨ ਦੇ ਮੁੱਲ ਵਾਧੇ ਲਈ ਫਾਰਮ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਇੱਕ ਬਿਹਤਰ ਬਦਲ ਸਾਬਿਤ ਹੋ ਸਕਦਾ ਹੈ । ਕਿਸਾਨਾਂ ਨੂੰ ਮੰਡੀਕਰਨ ਅਤੇ ਪ੍ਰੋਸੈਸਿੰਗ ਲਈ ਬਿਨਾਂ ਕਿਸੇ ਸੰਕੋਚ ਤੋਂ ਆਪ ਵਸਤਾਂ ਤਿਆਰ ਕਰਨ ਦੇ ਰਾਹ ਤੁਰਨਾ ਪਵੇਗਾ । ਖੇਤੀ ਖੇਤਰ ਤੋਂ ਹੋਰ ਮੁਨਾਫ਼ਾ ਕਮਾਉਣ ਲਈ ਖੇਤੀ ਜੰਗਲਾਤ ਉੱਪਰ ਜ਼ੋਰ ਦਿੰਦਿਆਂ ਡਾ. ਅਸ਼ੋਕ ਕੁਮਾਰ ਨੇ ਇਸ ਨੂੰ ਖੇਤੀ ਵਿਭਿੰਨਤਾ ਦਾ ਸੁਚੱਜਾ ਰਸਤਾ ਕਿਹਾ ।

ਆਖਰੀ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਇਸ ਵਰਕਸ਼ਾਪ ਨੂੰ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿਚਕਾਰ ਸਾਂਝ ਦਾ ਪ੍ਰਤੀਕ ਕਿਹਾ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਵਿਕਸਿਤ ਕੀਤੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਹੋਰ ਵੀ ਤਨਦੇਹੀ ਨਾਲ ਯਤਨ ਕਰਨੇ ਚਾਹੀਦੇ ਹਨ ।

ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪਸਾਰ ਮਾਹਿਰਾਂ ਵੱਲੋਂ ਲਿਆਂਦੇ ਕਿਸਾਨਾਂ ਦੇ ਸੁਝਾਵਾਂ ਦੇ ਅਨੁਸਾਰ ਹੀ ਖੋਜ ਦੀ ਵਿਉਂਤਬੰਦੀ ਯਕੀਨੀ ਬਣਾਈ ਜਾਵੇਗੀ ।

ਜ਼ਿਕਰਯੋਗ ਹੈ ਕਿ ਇਸ ਦੋ ਦਿਨਾਂ ਵਰਕਸ਼ਾਪ ਵਿੱਚ ਖੋਜ ਖੇਤਰਾਂ ਦੇ ਦੌਰੇ ਤੋਂ ਬਿਨਾਂ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ  ਖੇਤੀ ਨਾਲ ਜੁੜੇ ਮੁੱਦਿਆ ਅਤੇ ਆਰਥਿਕਤਾ ਬਾਰੇ ਵੱਖੋ-ਵੱਖਰੇ ਨੁਕਤਿਆਂ ਤੋਂ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਦਿੱਤੇ ।

ਇਹਨਾਂ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂਅ ਅਤੇ ਦਾਲਾਂ ਦੇ ਨਾਲ-ਨਾਲ ਖੇਤੀ ਇੰਜਨੀਅਰਿੰਗ ਅਤੇ ਮੱਕੀ ਤੋਂ ਇਲਾਵਾ ਤੇਲਬੀਜ ਫ਼ਸਲਾਂ, ਜੰਗਲਾਤ ਅਤੇ ਖੇਤੀ ਆਰਥਿਕਤਾ ਸੰਬੰਧੀ ਨੁਕਤਿਆਂ ਉੱਪਰ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਆਉਂਦੇ ਹਾੜੀ ਸੀਜ਼ਨ ਦੌਰਾਨ ਚੰਗੇ ਖੇਤੀ ਉਤਪਾਦਨ ਲਈ ਬਹੁਤ ਸਾਰੀਆਂ ਧਾਰਨਾਵਾਂ ਨਿੱਤਰ ਕੇ ਸਾਹਮਣੇ ਆਈਆਂ । ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਪਸਾਰ ਮਾਹਿਰਾਂ ਨੂੰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਪ੍ਰਯੋਗਾਂ ਅਧੀਨ ਖੇਤਰ ਦਾ ਦੌਰਾ ਕਰਵਾਇਆ ਗਿਆ ।

The post ਕਿਸਾਨਾਂ ਨੂੰ ਮੰਡੀਕਰਨ ਅਤੇ ਪ੍ਰੋਸੈਸਿੰਗ ਦੀਆਂ ਨਵੀਆਂ ਵਿਧੀਆਂ ਅਪਨਾਉਣ ਦੀ ਲੋੜ : ਡਾ. ਅਸ਼ੋਕ ਕੁਮਾਰ appeared first on Ludhiana Live.

ਡਾ. ਖੁਸ਼ ਫਾਊਂਡੇਸ਼ਨ ਵੱਲੋਂ ਆਯੋਜਿਤ ਦੋ ਰੋਜ਼ਾ ਸਮਾਗਮ ਖੇਤੀ ਬਾਰੇ ਡੂੰਘੀਆਂ ਵਿਚਾਰਾਂ ਨਾਲ ਸਿਰੇ ਚੜਿਆ
ਲੁਧਿਆਣਾ : ਪੀ.ਏ.ਯੂ. ਅਤੇ ਡਾ. ਜੀ. ਐੱਸ. ਖੁਸ਼ ਫਾਊਂਡੇਸ਼ਨ ਵੱਲੋਂ ਉੱਘੇ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੇ ਸਨਮਾਨ ਵਿੱਚ ਆਯੋਜਿਤ ਦੋ ਰੋਜ਼ਾ ਸਿੰਪੋਜ਼ੀਅਮ ਅੱਜ ਸਮਾਪਤ ਹੋ ਗਿਆ । ਇਹ ਵਿਚਾਰ ਚਰਚਾ ਸਮਾਗਮ ਭਾਰਤ ਦੇ ਹਰੀ ਕ੍ਰਾਂਤੀ ਦੇ ਕੇਂਦਰ ਵਿੱਚ ਬਦਲਾਅ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਦੇੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ।

ਅੱਜ ਦੇ ਸੈਸ਼ਨ ਸਰੋਤ ਪ੍ਰਬੰਧਨ ਬਾਰੇ ਖੋਜਾਂ ਦੇ ਮੁੱਖ ਬੁਲਾਰਿਆਂ ਵਿੱਚ ਡਿਪਟੀ ਡਾਇਰੈਕਟਰ ਜਨਰਲ, ਕੁਦਰਤੀ ਸਰੋਤ ਪ੍ਰਬੰਧਨ, ਆਈ.ਸੀ.ਏ.ਆਰ. ਡਾ. ਸੁਰੇਸ਼ ਕੁਮਾਰ ਚੌਧਰੀ ਅਤੇ ਗਲੋਬਲ ਰਿਸਰਚ ਪ੍ਰੋਗਰਾਮ ਡਾਇਰੈਕਟਰ ਡਾ. ਮੰਗੀ ਲਾਲ ਜਾਟ ਨੇ ਛੋਟੇ ਕਿਸਾਨਾਂ ਦੀ ਵਾਤਾਵਰਨ ਸੰਭਾਲ ਵਿੱਚ ਭੂਮਿਕਾ ਅਤੇ ਇਸ ਸੰਬੰਧ ਵਿੱਚ ਸੰਭਾਵਨਾਵਾਂ ਬਾਰੇ ਭਾਸ਼ਣ ਦਿੱਤਾ ।

ਭਾਰਤ ਵਿੱਚ ਖੇਤੀ ਮਸ਼ੀਨੀਕਰਨ ਦੇ ਰੁਝਾਨਾਂ ਅਤੇ ਰਾਸ਼ਟਰੀ ਪੋਸ਼ਣ ਸੁਰੱਖਿਆ ਬਾਰੇ ਡਾ. ਸੀ ਆਰ ਮਹਿਤਾ, ਭੋਪਾਲ ਅਤੇ ਡਾ ਕਿਰਨ ਬੈਂਸ, ਖੁਰਾਕ ਅਤੇ ਪੋਸ਼ਣ ਵਿਭਾਗ ਦੇ ਮੁਖੀ ਦੁਆਰਾ ਪੈਨਲ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਭਾਗ ਲੈਣ ਵਾਲਿਆਂ ਵਿੱਚ ਰਾਜ ਸਿੰਚਾਈ ਵਿਭਾਗ ਤੋਂ ਈ.ਆਰ.ਗੁਰਦਿਆਲ ਸਿੰਘ ਢਿੱਲੋਂ, ਸ਼੍ਰੀ ਬਲਦੇਵ ਸਿੰਘ ਸਰਾਂ, ਡਾ. ਰਾਜਬੀਰ ਸਿੰਘ, ਡਾ. ਨਚੀਕੇਤ ਕੋਤਵਾਲੀ ਵਾਲੇ, ਡਾ. ਗੁਰਕੰਵਲ ਸਿੰਘ, ਸ਼੍ਰੀ ਪ੍ਰਭਾਤ ਸ਼੍ਰੀਵਾਸਤਵ ਆਦਿ ਸ਼ਾਮਿਲ ਹੋਏ ।

ਦਿਨ ਦੇ ਅਗਲੇ ਹਿੱਸੇ ਵਿੱਚ ਦੇਸ਼ ਦੇ ਹਰੀ ਕ੍ਰਾਂਤੀ ਦੇ ਧੁਰੇ ਵਿੱਚ ਆਏ ਬਦਲਾਵਾਂ ਨੂੰ ਸਮਝਣ ਵੱਲ ਖੇਤੀ ਮਾਹਿਰਾਂ ਨੇ ਵਿਸ਼ੇਸ਼ ਧਿਆਨ ਦਿੱਤਾ । ਇਹਨਾਂ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਤੋਂ ਡਾ. ਰਬੀ ਨਰਾਇਣ ਸਾਹੂ, ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਸਨ। ਦੂਜੇ ਬੁਲਾਰਿਆਂ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਪਸ਼ੂ ਵਿਗਿਆਨ ਸੈਕਸ਼ਨ ਦੇ ਉਪ ਨਿਰਦੇਸ਼ਕ ਡਾ. ਭੂਪੇਂਦਰ ਨਾਥ ਤਿ੍ਰਪਾਠੀ ਸ਼ਾਮਿਲ ਹੋਏ ।

ਬੁਲਾਰਿਆਂ ਨੇ ਛੋਟੀ ਕਿਸਾਨੀ ਦੇ ਪਸ਼ੂ ਧਨ ਬਾਰੇ ਗੱਲਬਾਤ ਕੀਤੀ । ਇਸ ਤੋਂ ਇਲਾਵਾ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰਾਂ ਡਾ. ਕੇ. ਐੱਸ ਔਲਖ, ਡਾ. ਐੱਮ ਐੱਸ ਕੰਗ, ਡਾ. ਬੀ ਐੱਸ ਢਿੱਲੋਂ ਤੋਂ ਇਲਾਵਾ ਜੋਬਨੇਰ ਰਾਜਸਥਾਨ ਦੀ ਐੱਸ ਕੇ ਐੱਨ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੀਤ ਸਿੰਘ ਸੰਧੂ, ਡਾ. ਬੀ ਆਰ ਕੰਬੋਜ, ਡਾ. ਏ ਕੇ ਸ਼ੁਕਲਾ, ਡਾ. ਅਸ਼ੋਕ ਕੁਮਾਰ, ਡਾ. ਪ੍ਰਭਾਤ ਕੁਮਾਰ ਵਰਗੇ ਵੱਡੇ ਖੇਤੀ ਵਿਦਵਾਨ ਸ਼ਾਮਿਲ ਹੋਏ ।

The post ਡਾ. ਖੁਸ਼ ਫਾਊਂਡੇਸ਼ਨ ਵੱਲੋਂ ਆਯੋਜਿਤ ਦੋ ਰੋਜ਼ਾ ਸਮਾਗਮ ਖੇਤੀ ਬਾਰੇ ਡੂੰਘੀਆਂ ਵਿਚਾਰਾਂ ਨਾਲ ਸਿਰੇ ਚੜਿਆ appeared first on Ludhiana Live.

‘ਪੜ੍ਹੋ ਪੰਜਾਬ ਪੜਾਓ ਪੰਜਾਬ’ ਸਕੀਮ ਅਧੀਨ ਸਰਕਾਰੀ ਕੰਨਿਆ ਸਕੂਲ ਸਾਹਨੇਵਾਲ ਵਿਖੇ ਦੋ ਰੋਜ਼ਾ ਸੈਮੀਨਾਰ
ਲੁਧਿਆਣਾ : ਲੁਧਿਆਣਾ ਬਲਾਕ-1 ਵਿੱਚ ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਸਕੀਮ ਤਹਿਤ ਬੀਤੇ ਦਿਨੀ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਲਗਾਇਆ ਗਿਆ।

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’, ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਅਹਿਮ ਸਕੀਮ ਚੱਲ ਰਹੀ ਹੈ ਤਾਂ ਜੋ ਬੱਚਿਆਂ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ. ਇਸੇ ਤਹਿਤ ਬੀਤੇ ਦਿਨੀ ਇਹ ਦੋ ਰੋਜ਼ਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ 80 ਦੇ ਕਰੀਬ ਸਾਇੰਸ ਅਧਿਆਪਕਾਂ ਵੱਲੋਂ ਹਿੱਸਾ ਲਿਆ ਗਿਆ।

ਸੈਮੀਨਾਰ ਦੌਰਾਨ ਸਬੰਧਤ ਵਿਸ਼ੇ ਦੀਆਂ ਵੱਖ-ਵੱਖ ਕ੍ਰਿਆਵਾਂ ਕਰਵਾਈਆਂ ਗਈਆਂ. ਬਲਾਕ ਦੇ ਬੀ.ਐਮ. ਗੁਰਿੰਦਰ ਕੌਰ, ਨਵਕਿਰਨ ਅਤੇ ਧਰਮਿੰਦਰ ਸ਼ਾਹਿਦ ਨੇ ਦੱਸਿਆ ਕਿ ਇਸ ਨਾਲ ਬੱਚਿਆਂ ਦੇ ਭਵਿੱਖ ਨੂੰ ਚੰਗੀ ਤਰ੍ਹਾਂ ਸੰਵਾਰਿਆ ਜਾ ਸਕਦਾ ਹੈ। ਇਹ ਸੈਮੀਨਾਰ ਡੀ.ਐਮ. ਜਸਬੀਰ ਸਿੰਘ ਬੀ.ਐਨ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਹਨ।

The post ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਸਕੀਮ ਅਧੀਨ ਸਰਕਾਰੀ ਕੰਨਿਆ ਸਕੂਲ ਸਾਹਨੇਵਾਲ ਵਿਖੇ ਦੋ ਰੋਜ਼ਾ ਸੈਮੀਨਾਰ appeared first on Ludhiana Live.