speaker ks sandhwa Archives - Ludhiana Live

ਪੀ.ਏ.ਯੂ. ਦੇ ਡਾਇਮੰਡ ਜੁਬਲੀ ਜਸ਼ਨਾਂ ਨਾਲ ਯੁਵਕ ਮੇਲੇ ਦੀਆਂ ਸੱਭਿਆਚਾਰਕ ਵੰਨਗੀਆਂ ਹੋਈਆਂ ਆਰੰਭ
ਲੁਧਿਆਣਾ : ਪੀ.ਏ.ਯੂ. ਦੀ ਸਥਾਪਤੀ ਦੇ ਡਾਇਮੰਡ ਜੁਬਲੀ ਜਸ਼ਨਾਂ ਦੇ ਐਲਾਨ ਨਾਲ ਅੱਜ ਯੁਵਕ ਮੇਲੇ ਦੀਆਂ ਸੱਭਿਆਚਾਰਕ ਵੰਨਗੀਆਂ ਦਾ ਰਸਮੀ ਆਰੰਭ ਹੋ ਗਿਆ । ਖਚਾਖਚ ਭਰੇ ਡਾ. ਏ ਐੱਸ ਖਹਿਰਾ ਓਪਨ ਏਅਰ ਥੀਏਟਰ ਵਿੱਚ ਹੋਏ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਨ ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ।

ਸ. ਸੰਧਵਾਂ ਨੇ ਦੀਪ ਜਗਾ ਕੇ ਯੁਵਕ ਮੇਲੇ ਦੇ ਬਕਾਇਦਾ ਆਰੰਭ ਦੇ ਨਾਲ ਹੀ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਲੋਗੋ ਨੂੰ ਵੀ ਰਿਲੀਜ਼ ਕੀਤਾ । ਕਮਿਊਨਟੀ ਸਾਇੰਸ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ‘ਦੇਹਿ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਦੇ ਗਾਇਨ ਨਾਲ ਯੁਵਕ ਮੇਲੇ ਦੇ ਉਦਘਾਟਨ ਦੀਆਂ ਰਸਮਾਂ ਨੇਪਰੇ ਚੜੀਆਂ ।

ਇਸ ਮੌਕੇ ਬੋਲਦਿਆਂ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੀ.ਏ.ਯੂ. ਅਜਿਹੀ ਸੰਸਥਾ ਹੈ ਜਿਸਦਾ ਮਾਣ ਦੁਨੀਆਂ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ । ਉਹਨਾਂ ਕਿਹਾ ਕਿ ਪੰਜਾਬ ਸੱਭਿਆਚਾਰ ਦਾ ਪੰਘੂੜਾ ਹੈ ਅਤੇ ਯੁਵਕ ਮੇਲੇ ਦੀਆਂ ਸੱਭਿਆਚਾਰਕ ਝਲਕੀਆਂ ਪੰਜਾਬ ਦੇ ਜਾਗਦੇ ਰੂਪ ਦਾ ਸੁਨੇਹਾ ਹਨ । ਸ. ਸੰਧਵਾਂ ਨੇ ਵਿਦਿਆਰਥੀ ਜੀਵਨ ਨੂੰ ਕਿਸੇ ਮਨੁੱਖ ਦੀ ਉਮਰ ਦਾ ਸੁਨਹਿਰੀ ਕਾਲ ਕਿਹਾ ਅਤੇ ਜ਼ਿੰਦਗੀ ਜੀਣ ਅਤੇ ਪ੍ਰਤਿਭਾ ਨਿਖਾਰਨ ਦੇ ਨਾਲ ਸਮਾਜ ਨੂੰ ਜਾਨਣ ਦੀ ਕਲਾ ਯੁਵਕ ਮੇਲਿਆਂ ਰਾਹੀਂ ਫੈਲਦੀ ਹੈ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਉਤਸ਼ਾਹ ਅਤੇ ਰੌਣਕਾਂ ਪੰਜਾਬ ਦੀ ਜਵਾਨੀ ਦਾ ਝਲਕਾਰਾ ਹਨ । ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਸਪੱਸ਼ਟ ਝਲਕਦੀ ਹੈ । ਪੀ.ਏ.ਯੂ. ਦੀ ਸੱਭਿਆਚਾਰਕ ਵਿਰਾਸਤ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਸਿਰਫ ਖੇਤੀ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਸੱਭਿਆਚਾਰ ਦੀ ਸੰਭਾਲ ਲਈ ਹਮੇਸ਼ਾ ਵਚਨਬੱਧ ਸੰਸਥਾਂ ਹੈ । ਇਸਦੀ ਸਪੱਸ਼ਟ ਮਿਸਾਲ ਯੂਨੀਵਰਸਿਟੀ ਦਾ ਅਜਾਇਬ ਘਰ ਹੈ ਜਿਸ ਵਿੱਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਨੁਹਾਰ ਸੰਭਾਲੀ ਹੋਈ ਹੈ ।

ਡਾ. ਗੋਸਲ ਨੇ ਮੌਜੂਦਾ ਸਮੇਂ ਵਿੱਚ ਸੱਭਿਆਚਾਰਕ ਵਿਰਸੇ ਬਾਰੇ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਪੰਜਾਬ ਦੀ ਵਿਰਾਸਤ ਦੇ ਦੂਤ ਬਣਨਗੇ । ਉਹਨਾਂ ਕਿਹਾ ਕਿ ਯੁਵਕ ਮੇਲਾ ਸਮਰਪਣ, ਅਨੁਸ਼ਾਸ਼ਨ, ਯੋਗਤਾ, ਮਿਹਨਤ, ਲਗਨ ਅਤੇ ਸਾਰਥਕ ਵਿਉਂਬੰਦੀ ਰਾਹੀਂ ਸਫਲਤਾ ਵੱਲ ਜਾਂਦੀ ਪਗਡੰਡੀ ਵਾਂਗ ਹੈ । ਉਹਨਾਂ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਦਿਆਂ ਸਫਲਤਾ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ ਅਤੇ ਆਯੋਜਕਾਂ ਨੂੰ ਕਾਮਯਾਬ ਆਯੋਜਨ ਲਈ ਵਧਾਈ ਦਿੱਤੀ ।

ਇਸ ਦੌਰਾਨ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਯਾਦ ਚਿੰਨ ਨਾਲ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ, ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀਮਤੀ ਕਿਰਨਦੀਪ ਕੌਰ ਗਿੱਲ, ਐੱਸ ਡੀ ਐੱਮ ਖੰਨਾ ਮਨਜੀਤ ਕੌਰ ਤੋਂ ਇਲਾਵਾ ਪੀ.ਏ.ਯੂ. ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਅਧਿਆਪਨ, ਗੈਰ ਅਧਿਆਪਨ ਅਮਲੇ ਦੇ ਮੈਂਬਰ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜੂਦ ਰਹੇ ।

ਰੰਗਲਾ ਪੰਜਾਬ ਵਿਸ਼ੇ ਤੇ ਵੱਖ-ਵੱਖ ਕਾਲਜਾਂ ਵੱਲੋਂ ਛੇ ਸੱਭਿਆਚਾਰਕ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ । ਇਹਨਾਂ ਝਾਕੀਆਂ ਵਿੱਚ ਪੀ.ਏ.ਯੂ. ਦੇ ਕਾਲਜਾਂ ਤੋਂ ਇਲਾਵਾ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੀਆਂ ਟੀਮਾਂ ਸ਼ਾਮਿਲ ਹੋਈਆਂ । ਸੱਭਿਆਚਾਰਕ ਝਾਕੀਆਂ ਦੀ ਜਜਮੈਂਟ ਲਈ ਪ੍ਰਸਿੱਧ ਗਾਇਕ ਜਸਵੰਤ ਸੰਦੀਲਾ, ਸੁੱਖੀ ਬਰਾੜ ਅਤੇ ਗਗਨਦੀਪ ਧਰਨੀ ਮੌਜੂਦ ਸਨ । ਇਸ ਤੋਂ ਇਲਾਵਾ ਲੋਕ ਗੀਤਾਂ ਅਤੇ ਸੋਲੋ ਨਾਚਾਂ ਦੇ ਮੁਕਾਬਲੇ ਹੋਏ । ਸ਼ਾਮ ਦੇ ਸੈਸ਼ਨ ਵਿੱਚ ਪੱਛਮੀ ਸੋਲੋ, ਪੱਛਮੀ ਸਮੂਹ ਨਾਚ, ਲਾਈਟ ਵੋਕਲ ਸੋਲੋ ਤੇ ਭਾਰਤੀ ਸਮੂਹ ਗਾਨ ਦੇ ਮੁਕਾਬਲੇ ਕਰਵਾਏ ਗਏ ।

The post ਪੀ.ਏ.ਯੂ. ਦੇ ਡਾਇਮੰਡ ਜੁਬਲੀ ਜਸ਼ਨਾਂ ਨਾਲ ਯੁਵਕ ਮੇਲੇ ਦੀਆਂ ਸੱਭਿਆਚਾਰਕ ਵੰਨਗੀਆਂ ਹੋਈਆਂ ਆਰੰਭ appeared first on Ludhiana Live.

ਕੇ .ਵੀ.ਐਮ. ਸਕੂਲ ਨੇ ਮਨਾਇਆ 82ਵਾਂ ਸਥਾਪਨਾ ਦਿਵਸ
ਲੁਧਿਆਣਾ : ਕੁੰਦਨ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਸੰਸਥਾਪਕ  ਦਿਵਸ ਸਮਾਰੋਹ ਦਾ ਆਯੋਜਨ ਬੜੇ  ਉਤਸ਼ਾਹ ਨਾਲ ਕੀਤਾ ਗਿਆ। ਹਰ ਸਾਲ ਕੇ ਵੀ ਐਮ ਸਕੂਲ  ਆਪਣੇ ਸੰਸਥਾਪਕ ਸਵਰਗੀ ਸ਼੍ਰੀ ਕੁੰਦਨ ਲਾਲ ਜੀ ਦਾ ਜਨਮ ਦਿਨ ਬੜੀ ਸ਼ਰਧਾ  ਨਾਲ ਮਨਾਉਂਦਾ  ਹੈ।

ਇਸ 82ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਐਨ .ਸੀ. ਸੀ ਅਤੇ ਆਇਰਨ ਈਗਲ ਕੈਡਿਟਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਏ.ਪੀ.ਸ਼ਰਮਾ, ਕਰਨਲ ਰਾਜੇਸ਼ ਜਸਿਆਲ, ਪ੍ਰਬੰਧਕ ਸਕੂਲ ਪ੍ਰਬੰਧਕੀ ਕਮੇਟੀ ਅਤੇ ਸਕੂਲ ਮੈਨੇਜਮੈਂਟ ਅਤੇ ਟਰੱਸਟ ਦੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ।

ਸਕੂਲ ਦੀ ਮੁੱਖ ਵਿਦਿਆਰਥਣ ਪ੍ਰਣਿਕਾ ਨੇ ਮੁੱਖ ਮਹਿਮਾਨ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਅਤੇ ਫਿਰ ਸਕੂਲ ਦੇ ਸੰਸਥਾਪਕ ਸ਼੍ਰੀ ਕੁੰਦਨ ਲਾਲਜੀ ਦੇ ਜੀਵਨ ‘ਤੇ ਇੱਕ ਵੀਡੀਓ ਪੇਸ਼ਕਾਰੀ ਦਿੱਤੀ ਗਈ। ਮੁੱਖ ਮਹਿਮਾਨ ਦੁਆਰਾ ਰਸਮੀ ਦੀਪ ਜਗਾਉਣ ਤੋਂ ਬਾਅਦ ਕੁੰਦਨੀਆਂ ਵੱਲੋਂ “ਹਮ ਹੈ ਬੇਮਿਸਾਲ” ਵਿਸ਼ੇ ‘ਤੇ ਆਧਾਰਿਤ ਇੱਕ ਵਿਚਾਰ ਪ੍ਰੇਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਰੌਚਕ ਪ੍ਰਦਰਸ਼ਨਾਂ ਦੀ ਇੱਕ ਲੜੀ ਦਾ ਮੰਚਨ ਕੀਤਾ ਗਿਆ ।

ਜਿਸ ਵਿੱਚ ਸ਼ਿਵ ਸਤੂਤੀ, ਆਰਕੈਸਟਰਾ, ਚਤੁਰੰਗਾ-ਸੁਰ, ਲੈਅ – ਤਾਲ ਅਤੇ ਭਾਵ ਦਾ  ਸੰਗਮ, ਮੋਬਾਈਲ ਦੀ ਵਰਤੋਂ ‘ਤੇ ਮਾਈਮ, ਵੱਖ-ਵੱਖ ਰਾਜਾਂ ਦੇ ਲੋਕ ਨਾਚ, ਗਾਇਕ ਦਾ ਸਮੂਹ, ਸੰਗ੍ਰਹਿ, ਡਾ: ਅਬਦੁਲ ਕਲਾਮ ‘ਤੇ ਆਧਾਰਿਤ ਅੰਗਰੇਜ਼ੀ ਨਾਟਕ ਆਦਿ ਸ਼ਾਮਲ ਹਨ। ਇਹਨਾਂ ਮਨਮੋਹਕ ਅਤੇ ਸੁਰੀਲੇ ਪੇਸ਼ਕਾਰੀਆਂ ਨੇ ਸਰੋਤਿਆਂ ਦਾ ਮਨ ਮੋਹ ਲਿਆ ।

ਸਕੂਲ ਦੇ ਪ੍ਰਿੰਸੀਪਲ ਸ੍ਰੀ।  ਏ.ਪੀ.ਸ਼ਰਮਾ ਅਤੇ ਹੈੱਡ ਬੁਆਏ, ਕਨਵ ਸੂਦ ਨੇ ਬੀਤਦੇ ਸਾਲ ਦੀਆਂ ਉਪਲਬਦੀਆਂ ਪੇਸ਼ ਕੀਤੀਆਂ ਅਤੇ ਸਕੂਲ ਦੀ ਰਿਪੋਰਟ ਦੇ ਰੂਪ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਜਿੱਤੀਆਂ ਗਈਆਂ ਸ਼ਾਨਾਂ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ।

ਮੁੱਖ ਮਹਿਮਾਨ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲ ਦੀ ਟੀਮ ਦੇ  ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਉਹਨਾਂ ਨੇ  ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਿਰਿਆਵਾਂ ਸ਼ਬਦਾਂ ਨਾਲੋਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਸਾਨੂੰ ਸਿਰਫ ਸ਼ਬਦਾਂ ਦੀ ਬਜਾਏ ਕੰਮਾਂ ‘ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।

The post ਕੇ .ਵੀ.ਐਮ. ਸਕੂਲ ਨੇ ਮਨਾਇਆ 82ਵਾਂ ਸਥਾਪਨਾ ਦਿਵਸ appeared first on Ludhiana Live.

ਪੰਜਾਬ ਸਰਕਾਰ ਮੈਡੀਕਲ, ਸਿੱਖਿਆ, ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਦ੍ਰਿੜ-ਸਪੀਕਰ ਕੁਲਤਾਰ ਸਿੰਘ ਸੰਧਵਾਂ
ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਮੈਡੀਕਲ ਹਸਪਤਾਲ, ਪਿੰਡ ਸਰਾਭਾ ਦੇ ਡੈਂਟਲ ਵਿਭਾਗ ਵਲੋਂ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੀ ਧੁੰਨ ਉਪਰੰਤ ਸਪੀਕਰ ਸੰਧਵਾਂ, ਵਿਧਾਇਕ ਰਾਏਕੋਟ ਹਾਕਮ ਸਿੰਘ ਠੇਕੇਦਾਰ, ਸੀਨੀਅਰ ਆਪ ਲੀਡਰ ਡਾ. ਕੇ.ਐਨ.ਐਸ. ਕੰਗ, ਚੇਅਰਪਰਸਨ ਪਰਮਜੀਤ ਕੌਰ, ਪਵਿੱਤਰ ਸਿੰਘ ਗਰੇਵਾਲ, ਡਾ. ਗਗਨਦੀਪ ਕੌਰ, ਸਾਧੂ ਸਿੰਘ, ਜਸਵਿੰਦਰ ਰਾਣਾ, ਟਹਿਲ ਸਿੰਘ ਕੈਲੇ ਆਦਿ ਵਲੋਂ ਸ਼ਮਾ ਰੌਸ਼ਨ ਕਰਕੇ ਕੀਤੀ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼ਹੀਦ ਸਰਾਭਾ ਯਾਦਗਾਰੀ ਇਸ ਮੈਡੀਕਲ ਸੰਸਥਾ ਦੀਆਂ ਸਮਾਜਿਕ ਸੇਵਾਵਾਂ ਸ਼ਲਾਘਾਯੋਗ ਹਨ। ਪੜਾਈ ਪੂਰੀ ਕਰ ਚੁੱਕੇ ਬੱਚਿਆਂ ਨੂੰ ਉਹਨਾਂ ਕਿਹਾ ਕਿ ਉਹ ਆਉਣ ਵਾਲੇ ਕੱਲ ਦੇ ਵਾਰਿਸ ਹਨ, ਜੋ ਟੈਲੈਂਟ ਪੰਜਾਬ ਚ ਚੰਗੀ ਪੜਾਈ ਕਰ ਰਹੇ ਬੱਚਿਆਂ ਕੋਲ ਹੈ , ਉਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ।

ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੈਡੀਕਲ ਸਿੱਖਿਆ, ਪੜਾਈ ਅਤੇ ਖੇਡਾਂ ਦੀ ਤਰੱਕੀ ਲਈ ਹਮੇਸ਼ਾਂ ਹੀ ਯਤਨਸ਼ੀਲ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਹਾਡਾ ਅਧਿਆਪਕ ਤੁਹਾਡਾ ਪਰਮਾਤਮਾ ਹੈ।

ਪੰਜਾਬ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਬੱਚੇ ਪੜਾਈ ਮੁਕੰਮਲ ਕਰਕੇ ਪੰਜਾਬ ਚ ਹੀ ਰਾਜ ਕਰਨ। ਬੱਚਿਆਂ ਦੀ ਸਕਾਲਰਸ਼ਿੱਪ ਸਬੰਧੀ ਉਹਨਾਂ ਕਿਹਾ ਕਿ ਉਹ ਵਜੀਫੇ ਦਾ ਪੈਸਾ ਜਲਦੀ ਹੀ ਜਾਰੀ ਕਰਵਾਉਣਗੇ। ਡਾ. ਕੇ.ਐਨ.ਐਸ. ਕੰਗ ਨੇ ਸ਼ਹੀਦ ਸਰਾਭਾ ਜੀ ਦੇ ਜੀਵਨ ਅਤੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਨ ਦਾ ਸੁਨੇਹਾ ਦਿੱਤਾ।

ਸਪੀਕਰ ਸੰਧਵਾਂ ਵੱਲੋਂ ਬੱਚਿਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਮੈਡਮ ਅਨੀਤਾ ਦਰਸ਼ੀ ਏ.ਡੀ.ਸੀ., ਤੇਜਿੰਦਰ ਪਾਲ ਸਿੰਘ ਤਹਿਸੀਲਦਾਰ, ਚੇਅਰਮੈਨ ਗੌਰਵਦੀਪ ਸਿੰਘ, ਸਰਪੰਚ ਸੁਖਜਿੰਦਰ ਕੌਰ, ਪ੍ਰਧਾਨ ਕੁਲਦੀਪ ਸਿੰਘ, ਅਮਰ ਸਿੰਘ ਸੈਕਟਰੀ, ਤੇਜਿੰਦਰ ਸਿੰਘ ਬੱਲੋਵਾਲ ਬਲਾਕ ਇੰਚਾਰਜ, ਤਪਿੰਦਰ ਸਿੰਘ ਜੋਧਾਂ, ਦਲਵੀਰ ਸਿੰਘ ਜੋਧਾਂ ਆਦਿ ਹਾਜਰ ਸਨ।

The post ਪੰਜਾਬ ਸਰਕਾਰ ਮੈਡੀਕਲ, ਸਿੱਖਿਆ, ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਦ੍ਰਿੜ-ਸਪੀਕਰ ਕੁਲਤਾਰ ਸਿੰਘ ਸੰਧਵਾਂ appeared first on Ludhiana Live.