Shrine Board Archives - Ludhiana Live

ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ
ਲੁਧਿਆਣਾ : 1 ਹਫ਼ਤਾ ਪਹਿਲਾਂ ਸ਼ੁਰੂ ਹੋਈ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਖ਼ਰਾਬ ਮੌਸਮ ਕਾਰਨ ਪਿਛਲੇ 2 ਦਿਨਾਂ ਤੋਂ ਰੁਕੀ ਹੋਈ ਹੈ। ਸ਼ੁੱਕਰਵਾਰ ਨੂੰ ਬਾਲਟਾਲ ਅਤੇ ਸ਼ੇਸ਼ਨਾਗ ਯਾਤਰਾ ਮਾਰਗ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਗਏ ਕਈ ਸ਼ਰਧਾਲੂ ਭਾਰੀ ਬਾਰਿਸ਼ ਕਾਰਨ ਅਜੇ ਵੀ ਪੰਚਤਰਨੀ ਦੇ ਰਸਤੇ ’ਚ ਫਸੇ ਹੋਏ ਹਨ।

ਬਾਬਾ ਬਰਫਾਨੀ ਦੇ ਦਰਸ਼ਨ ਕਰ ਕੇ ਵਾਪਸੀ ਸਮੇਂ ਯਾਤਰਾ ਬੰਦ ਹੋਣ ਕਾਰਨ ਪੰਚਤਰਨੀ ’ਚ ਫਸੇ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਾਜਨ ਕਪੂਰ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਯਾਤਰਾ ਰਸਤੇ ’ਚ ਕਈ ਜਗ੍ਹਾ ਤਿਲਕਣ ਹੋਣ ਕਾਰਨ ਕਈ ਥਾਵਾਂ ’ਤੇ ਚਿੱਕੜ ਜਮ੍ਹਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਰੁਕੇ ਯਾਤਰੀਆਂ ’ਚ ਕਈ ਤਾਂ ਦਰਸ਼ਨ ਕਰ ਕੇ ਵਾਪਸੀ ਕਰ ਰਹੇ ਸਨ, ਜਦਕਿ ਕਈਆਂ ਨੂੰ ਗੁਫਾ ਤੱਕ ਜਾਂਦੇ ਸਮੇਂ ਮੌਸਮ ਖਰਾਬ ਹੋਣ ਕਾਰਨ ਟੈਂਟਾਂ ’ਚ ਠਹਿਰਾਇਆ ਗਿਆ ਹੈ।

ਕਪੂਰ ਨੇ ਕਿਹਾ ਕਿ ਹੈਲੀਕਾਪਟਰ ਰਾਹੀਂ ਵੀ ਯਾਤਰਾ ਬੰਦ ਹੈ ਅਤੇ ਪੰਚਤਰਨੀ ’ਚ ਠੰਡ ਵੀ ਵਧ ਚੁੱਕੀ ਹੈ। ਹਾਲਾਂਕਿ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੀ ਟੀਮ ਪੰਚਤਰਨੀ ’ਚ ਯਾਤਰੀਆਂ ਨਾਲ ਸੰਪਰਕ ਵਿਚ ਹੈ ਅਤੇ ਇਥੇ ਲੱਗੇ ਭੰਡਾਰਿਆਂ ਨਾਲ ਉਨ੍ਹਾਂ ਦੇ ਖਾਣ-ਪੀਣ ਦੀ ਪੂਰੀ ਵਿਵਸਥਾ ਨਾਲ ਸਿਹਤ ਸਬੰਧੀ ਜਾਂਚ ਵੀ ਕਰ ਰਹੀ ਹੈ।

ਪੰਚਤਰਨੀ ’ਚ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਡਾਇਰੈਕਟਰ ਸ਼ੇਰ ਸਿੰਘ ਅਤੇ ਯਾਤਰਾ ਅਧਿਕਾਰੀ ਮਨੀਸ਼ ਆਨੰਦ ਐੱਸ. ਪੀ. ਪੁਲਸ ਨੇ ਦੱਸਿਆ ਕਿ ਤਕਰੀਬਨ 8 ਹਜ਼ਾਰ ਯਾਤਰੀਆਂ ਨੂੰ ਖਰਾਬ ਮੌਸਮ ਦੀ ਚਿਤਾਵਨੀ ਤਹਿਤ ਅਜੇ ਪੰਚਤਰਨੀ ’ਚ ਰੋਕਿਆ ਗਿਆ ਹੈ ਪਰ ਮੌਸਮ ਸਾਫ ਹੁੰਦੇ ਹੀ ਯਾਤਰਾ ਖੋਲ੍ਹ ਦਿੱਤੀ ਜਾਵੇਗੀ। ਹਾਲ ਦੀ ਘੜੀ ਬੋਰਡ ਦੀਆਂ ਟੀਮਾਂ ਟੈਂਟਾਂ ’ਚ ਰੁਕੇ ਯਾਤਰੀਆਂ ਤੋਂ ਉਨ੍ਹਾਂ ਦਾ ਹਾਲ ਜਾਣ ਰਹੀਆਂ ਹਨ। ਟੀਮਾਂ ਲਗਾ ਕੇ ਰਸਤਾ ਸਾਫ ਕਰਵਾਇਆ ਜਾ ਰਿਹਾ ਹੈ।

The post ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ appeared first on Ludhiana Live.

ਮਾਂ ਵੈਸ਼ਣੋ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਹੋ ਜਾਣ ਸਾਵਧਾਨ
ਜੰਮੂ-ਕਸ਼ਮੀਰ ਵਿਖੇ ਸਥਿਤ ਪਵਿੱਤਰ ਅਸਥਾਨ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਨਾਲ ਨਵੀਂ ਕਿਸਮ ਦੀ ਠੱਗੀ ਮਾਰੀ ਜਾ ਰਹੀ ਹੈ, ਜਿਸ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੀ ਹੀ ਠੱਗੀ ਮਾਛੀਵਾੜਾ(ਲੁਧਿਆਣਾ) ਇਲਾਕੇ ਦੇ ਇਕ ਸ਼ਰਧਾਲੂ ਨਾਲ ਵੱਜੀ ਹੈ, ਜਿਸ ਨੇ ਮਾਤਾ ਵੈਸ਼ਨੂੰ ਦੇਵੀ ਸ਼ਰਾਈਨ ਬੋਰਡ ਰਾਹੀਂ 30 ਜੂਨ ਨੂੰ ਦਰਸ਼ਨਾਂ ਲਈ ਕੱਟੜਾ ਤੋਂ ਹੈਲੀਕਾਪਟਰ ਦੀ ਸੇਵਾ ਬੁੱਕ ਕਰਵਾਈ ਸੀ।

ਇਸ ਸ਼ਰਧਾਲੂ ਨੇ ਅਚਾਨਕ ਯਾਤਰਾ ’ਤੇ ਜਾਣ ਲਈ ਆਪਣੇ ਪ੍ਰੋਗਰਾਮ ਵਿਚ ਤਬਦੀਲੀ ਕਰਨ ਲਈ ਜਦੋਂ ਗੂਗਲ ’ਤੇ ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਫੋਨ ਕੀਤਾ ਤਾਂ ਅੱਗੋਂ ਬੈਠੇ ਠੱਗਾਂ ਨੇ ਉਸ ਨਾਲ ਠੱਗੀ ਮਾਰ ਲਈ। ਹੈਲੀਕਾਪਟਰ ਦੀ ਸੇਵਾ ਲਈ ਬੈਠੇ ਠੱਗ ਨੇ ਕਿਹਾ ਕਿ ਜੇਕਰ ਸ਼ਰਧਾਲੂ ਆਪਣੇ ਜਾਣ ਦੀ ਤਾਰੀਖ਼ ਜਾਂ ਸਮਾਂ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 3500 ਰੁਪਏ ਕੰਪਨੀ ਦੇ ਅਕਾਊਂਟ ਵਿਚ ਪਾਉਣੇ ਪੈਣਗੇ। ਸ਼ਰਧਾਲੂ ਨੇ ਠੱਗ ਵਲੋਂ ਦੱਸੇ ਅਕਾਊਂਟ ਵਿਚ 3500 ਰੁਪਏ ਪਾ ਦਿੱਤੇ।

ਕੁਝ ਘੰਟਿਆਂ ਬਾਅਦ ਫਿਰ ਹੈਲੀਕਾਪਟਰ ਕੰਪਨੀ ਦੇ ਇਸ ਠੱਗ ਨੇ ਫੋਨ ਕਰ ਕੇ ਕਿਹਾ ਕਿ ਉਹ 4560 ਰੁਪਏ ਹੋਰ ਅਕਾਊਂਟ ਵਿਚ ਪਾਵੇ ਤਾਂ ਹੀ ਟਿਕਟ ਜਾਰੀ ਹੋਵੇਗੀ, ਜਿਸ ’ਚੋਂ ਉਸਨੂੰ 4500 ਰੁਪਏ ਰੀਫੰਡ ਹੋ ਜਾਵੇਗਾ। ਸ਼ਰਧਾਲੂ ਨੇ ਉਸ ਦੇ ਅਕਾਊਂਟ ਵਿਚ ਹੋਰ ਪੈਸੇ ਪਾ ਦਿੱਤੇ। ਦੂਸਰੇ ਦਿਨ ਫਿਰ ਠੱਗ ਨੇ ਫੋਨ ਕਰਕੇ ਕਿਹਾ ਕਿ 4560 ਨਹੀਂ 4507 ਰੁਪਏ ਪਾਉਣੇ ਸਨ, ਇਸ ਲਈ ਹੁਣ ਇਹ ਰਾਸ਼ੀ ਪਾਈ ਜਾਵੇ। ਸ਼ਰਧਾਲੂ ਨੇ ਠੱਗ ਦੇ ਬਹਿਕਾਵੇ ਵਿਚ ਆ ਕੇ ਹੋਰ ਰਾਸ਼ੀ ਪਾ ਦਿੱਤੀ।

ਸ਼ਰਧਾਲੂ ਨੇ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ’ਤੇ ਸ਼ਿਕਾਇਤ ਦਰਜ ਕਰਵਾਈ ਕਿ ਇਸ ਪਵਿੱਤਰ ਅਸਥਾਨ ਦੇ ਨਾਂ ਦੀ ਆੜ ਹੇਠ ਠੱਗੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਅੱਗੋਂ ਸ਼ਰਧਾਲੂ ਨੂੰ ਕਿਹਾ ਕਿ ਇੱਥੇ ਅਜਿਹੇ ਠੱਗੀ ਦੇ ਬਹੁਤ ਮਾਮਲੇ ਆਉਂਦੇ ਹਨ, ਲੋਕ ਆਪ ਸੁਚੇਤ ਰਹਿਣ। ਸ਼ਰਧਾਲੂ ਨੇ ਜਦੋਂ ਪਤਾ ਲਾਇਆ ਤਾ ਇਹ ਖਾਤਾ ਯੂ. ਪੀ. ਦੇ ਬ੍ਰਿਜਲਾਲ ਨਾਂ ਦੇ ਵਿਅਕਤੀ ਦਾ ਸੀ। ਸ਼ਰਧਾਲੂ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

The post ਮਾਂ ਵੈਸ਼ਣੋ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਹੋ ਜਾਣ ਸਾਵਧਾਨ appeared first on Ludhiana Live.