Sadda Haq Archives - Ludhiana Live

ਪਿਓ ਤੋਂ ਚੋਰੀ ਹਿਮਾਂਸ਼ੀ ਖੁਰਾਣਾ ਮਾਂ ਨਾਲ ਮਿਲ ਕਰਦੀ ਸੀ ਇਹ ਕੰਮ, ਲੋਕੀਂ ਤਾਹਨੇ ਮਾਰ ਆਖਦੇ ਸਨ ‘ਤੂੰ ਤਾਂ ਨੱਚਣ ਵਾਲੀ ਹੈ’
ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੀ ਮਾਡਲ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹੈ। ਹਿਮਾਂਸ਼ੀ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ ‘ਤੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਹਾਲ ਹੀ ‘ਚ ਹਿਮਾਂਸ਼ੀ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਕੌੜੇ ਸੱਚ ਦਾ ਜ਼ਿਕਰ ਕੀਤਾ ਹੈ। 27 ਨਵੰਬਰ 1991 ‘ਚ ਪੰਜਾਬ ਦੇ ਕੀਰਤਪੁਰ ਸਾਹਿਬ ‘ਚ ਜਨਮੀ ਹਿਮਾਂਸ਼ੀ ਕਈ ਪਾਲੀਵੁੱਡ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ। ਪੰਜਾਬੀ ਗੀਤਾਂ ‘ਚ ਉਸ ਵਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ ਪਰ ਸ਼ੁਰੂਆਤੀ ਦਿਨਾਂ ‘ਚ ਹਿਮਾਂਸ਼ੀ ਨੂੰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪਿਆ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਸ਼ੁਰੂਆਤੀ ਦੌਰ ਬਾਰੇ –

ਆਪਣੇ ਮਾਡਲਿੰਗ ਦੇ ਸ਼ੁਰੂਆਤੀ ਦਿਨਾਂ ਦਾ ਜ਼ਿਕਰ ਕਰਦਿਆਂ ਹਿਮਾਂਸ਼ੀ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ‘ਚ ਮੈਨੂੰ ਲੋਕ ਤਾਹਨੇ ਮਾਰਦੇ ਸੀ ਕਿ ਇਹ ਤਾਂ ਨੱਚਣ ਵਾਲੀ ਹੈ। ਜਦੋਂ ਮੈਂ ਪੰਜਾਬੀ ਇੰਡਸਟਰੀ ‘ਚ ਮਾਡਲ ਦੇ ਰੂਪ ‘ਚ ਕਦਮ ਰੱਖਿਆ ਤਾਂ ਉਸ ਸਮੇਂ ਪੰਜਾਬ ‘ਚ ਮਾਡਲਾਂ ਨੂੰ ਇੰਨੀਂ ਇੱਜ਼ਤ ਨਹੀਂ ਮਿਲਦੀ ਸੀ ਪਰ ਅੱਜ ਸਮਾਂ ਬਦਲ ਚੁੱਕਿਆ ਹੈ। ਲੋਕ ਮਾਡਲਿੰਗ ਤੇ ਮਾਡਲਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਹਨ। ਅੱਜ ਪੰਜਾਬੀ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ। ਹਿਮਾਂਸ਼ੀ ਨੇ ਦੱਸਿਆ ਕਿ ਲੋਕਾਂ ਨੇ ਮੇਰੇ ਵਜ਼ਨ ਨੂੰ ਲੈ ਕੇ ਵੀ ਮੇਰਾ ਕਾਫ਼ੀ ਮਜ਼ਾਕ ਉਡਾਇਆ ਸੀ ਅਤੇ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਟਰੋਲ ਕੀਤਾ ਗਿਆ। ਮੇਰੇ ਜਿੰਮ ਵਾਲੇ ਵੀਡੀਓਜ਼ ‘ਤੇ ਵੀ ਲੋਕਾਂ ਨੇ ਨੈਗਟਿਵ ਕੁਮੈਂਟਸ ਕੀਤੇ। ਇਨ੍ਹਾਂ ਸਭ ਗੱਲਾਂ ਨਾਲ ਮੈਨੂੰ ਸ਼ੁਰੂ ‘ਚ ਥੋੜ੍ਹਾ ਬੁਰਾ ਜ਼ਰੂਰ ਲੱਗਿਆ ਪਰ ਬਾਅਦ ‘ਚ ਮੈਂ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ।

ਹਿਮਾਂਸ਼ੀ ਨੇ ਕਿਹਾ ਕਿ, ਮੇਰੇ ਅੰਦਰ ਬਹੁਤ ਸਬਰ ਹੈ। ਮੈਨੂੰ ਲੱਗਦਾ ਹੈ ਕਿ ਇਹੀ ਮੇਰੀ ਸਫ਼ਲਤਾ ਦਾ ਮੰਤਰ ਹੈ। ਜਦੋਂ ਲੋਕਾਂ ਨੇ ਮੈਨੂੰ ਟੀ. ਵੀ. ਵਾਲੀ ਅਤੇ ਨਚਾਰ ਕਹਿ ਕੇ ਸੰਬੋਧਨ ਕੀਤਾ, ਉਦੋਂ ਵੀ ਮੈਂ ਬਹੁਤ ਸਬਰ ਰੱਖਿਆ। ਅੱਜ ਮੇਰੇ ਪ੍ਰੋਫ਼ੈਸ਼ਨ ਦੀ ਇੱਜ਼ਤ ਹੈ। ਮਾਡਲਾਂ ਨੂੰ ਅੱਜ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਮੇਰਾ ਕਰੀਅਰ ਠੀਕ ਨਹੀਂ ਸੀ। ਲੋਕਾਂ ਨੇ ਮੈਨੂੰ ਕਿਹਾ ਸੀ ਕਿ, “ਹਿਮਾਂਸ਼ੀ ਤੂੰ ਕੁੱਝ ਕਰਦੀ ਕਿਉਂ ਨਹੀਂ?”

ਇਕ ਇੰਟਰਵਿਊ ‘ਚ ਹਿਮਾਂਸ਼ੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਨੂੰ ਉਸ ਦਾ ਕੰਮ ਪਸੰਦ ਨਹੀਂ ਸੀ ਪਰ ਮੰਮੀ ਦਾ ਪੂਰਾ ਸਹਿਯੋਗ ਹੁੰਦਾ ਸੀ। ਹਿਮਾਂਸ਼ੀ ਨੇ ਦੱਸਿਆ, ”ਸਕੂਲ ‘ਚ ਉਹ ਹਰ ਮੁਕਾਬਲੇ ‘ਚ ਹਿੱਸਾ ਲੈਂਦੀ ਸੀ ਪਰ ਡੈਡ ਨੂੰ ਇਹ ਪਸੰਦ ਨਹੀਂ ਸੀ, ਉਹ ਹਮੇਸ਼ਾ ਗੁੱਸਾ ਕਰਦੇ ਸਨ। ਫੰਕਸ਼ਨ ਦੇ ਦਿਨ ਜਦੋਂ ਵੀ ਉਹ ਸਕੂਲ ਲਈ ਨਿਕਲਦੀ ਸੀ ਤਾਂ ਡੈਡ ਮੇਰਾ ਸਕੂਲ ਬੈਗ ਚੈੱਕ ਕਰਦੇ ਸਨ ਕਿ ਕਿਤੇ ਮੈਂ ਮੁਕਾਬਲੇ ਲਈ ਬੈਗ ‘ਚ ਕੋਈ ਡਰੈੱਸ ਤਾਂ ਨਹੀਂ ਲੈ ਕੇ ਜਾ ਰਹੀ ਹਾਂ ਪਰ ਮੰਮੀ ਮੈਨੂੰ ਪੂਰਾ ਸਹਿਯੋਗ ਦਿੰਦੇ ਸੀ, ਉਹ ਮੇਰੀ ਡਰੈੱਸ ਪੈਕ ਕਰਕੇ ਕੰਧੋਂ ਪਾਰ ਸੁੱਟ ਦਿੰਦੇ ਸਨ ਤੇ ਮੈਂ ਘਰੋਂ ਨਿਕਲਦੇ ਸਮੇਂ ਚੁੱਕ ਲੈਂਦੀ ਹੁੰਦੀ ਸੀ।

ਹਿਮਾਂਸ਼ੀ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਮੇਰਾ ਪੂਰਾ ਪਰਿਵਾਰ ਬਿਲਕੁਲ ਸੈਂਸਰ ਬੋਰਡ ਵਾਂਗ ਹੈ। ਜਦੋਂ ਵੀ ਮੇਰੀ ਕੋਈ ਵੀਡੀਓ ਆਉਂਦੀ ਹੈ ਤਾਂ ਉਹ ਉਸ ਨੂੰ ਵੇਖ ਕੇ ਮੈਨੂੰ ਦੱਸਦੇ ਹਨ ਕਿ ਉਸ ‘ਚ ਤੁਸੀਂ ਇਹ ਚੰਗਾ ਕੀਤਾ ਜਾਂ ਫਿਰ ਇੱਥੇ ਤੁਹਾਡੀ ਗਲ਼ਤੀ ਹੈ। ਇਹ ਸਾਰੀਆਂ ਗੱਲਾਂ ਮੇਰੇ ਕੰਮ ਆਉਂਦੀਆਂ ਹਨ। ਇਸ ਤੋਂ ਇਲਾਵਾ ਮੇਰਾ ਪੂਰਾ ਪਰਿਵਾਰ ਮਿਲ ਕੇ ਫ਼ੈਸਲਾ ਕਰਦਾ ਹੈ ਕਿ ਕਿਹੜੇ ਗੀਤ ‘ਚ ਕੰਮ ਕਰਨਾ ਹੈ ਤੇ ਕਿਹੜੇ ‘ਚ ਨਹੀਂ।

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਮੂਲ ਰੂਪ ‘ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। 27 ਨਵੰਬਰ 1991 ‘ਚ ਪੰਜਾਬ ਦੇ ਕੀਰਤਪੁਰ ਸਾਹਿਬ ‘ਚ ਜਨਮੀ ਹਿਮਾਂਸ਼ੀ ਕਈ ਪਾਲੀਵੁੱਡ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਪਛਾਣ ‘ਸਾਡਾ ਹੱਕ’ ਫ਼ਿਲਮ ਤੋਂ ਮਿਲੀ ਸੀ। ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਰਿਹਾ ਹੈ। ਉਹ ਅਕਸਰ ਆਪਣੀ ਮਾਂ ਦਾ ਜ਼ਿਕਰ ਕਰਦੀ ਰਹਿੰਦੀ ਹੈ।

ਹਿਮਾਂਸ਼ੀ ਖੁਰਾਣਾ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀ. ਸੀ. ਐੱਮ. ਸਕੂਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ। ਹਿਮਾਂਸ਼ੀ ਜਦੋਂ 11ਵੀਂ ਕਲਾਸ ‘ਚ ਸੀ ਤਾਂ ਉਦੋਂ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖ਼ੇਤਰ ‘ਚ ਆਪਣਾ ਕਰੀਅਰ ਬਣਾਏ, ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕਰ ਦਿੱਤੀ।

ਸਾਲ 2009 ‘ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ। ਸਾਲ 2010 ‘ਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੇਤੂ ਰਹੀ। ਇਸ ਤੋਂ ਬਾਅਦ ਕਰੀਅਰ ਬਣਾਉਣ ਲਈ ਹਿਮਾਂਸੀ ਦਿੱਲੀ ਆ ਗਈ ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ ‘ਚ ਚੰਗਾ ਨਾਂ ਹੈ।

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਦਿਆਂ ਸਾਲ 2010 ‘ਚ ‘ਜੋੜੀ’ ਮਿਊਜ਼ਿਕ ਐਲਬਮ ‘ਚ ਕੰਮ ਕੀਤਾ ਅਤੇ ਸਾਲ 2012 ‘ਚ ਫਿਰੋਜ਼ ਖਾਨ ਦੀ ‘ਫਸਲੀ ਬਟੇਰੇ’, ਲਖਵਿੰਦਰ ਵਡਾਲੀ ਦੀ ‘ਨੈਣਾਂ ਦੇ ਬੂਹੇ’ ਸਮੇਤ ਕਈ ਮਿਊਜ਼ਿਕ ਐਲਬਮ ‘ਚ ਆਪਣਾ ਜਲਵਾ ਦਿਖਾਇਆ ਹੈ। ਇਸ ਤੋਂ ਬਾਅਦ 2014 ‘ਚ ਉਸ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ ਅਤੇ ਸਾਲ 2014 ‘ਚ ਜੱਸੀ ਗਿੱਲ ਦੀ ‘ਲਾਦੇਨ’ ਅਤੇ ਐਮੀ ਵਿਰਕ ਦੀ ‘ਤਾਰਾ’ ਐਲਬਮ ‘ਚ ਕੰਮ ਕੀਤਾ।

ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ ‘ਚ ਉਸ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਉਸ ਨੇ 2-3 ਸਾਲ ਦੇ ਅਪਣੇ ਕਰੀਅਰ ‘ਚ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਸ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ ‘ਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ।

ਹਿਮਾਂਸ਼ੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ ‘ਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਅਪਣਾ ਕਰੀਅਰ ਬਣਾਉਣ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ। ਉਥੇ ਉਸ ਨੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ਹੈ।

The post ਪਿਓ ਤੋਂ ਚੋਰੀ ਹਿਮਾਂਸ਼ੀ ਖੁਰਾਣਾ ਮਾਂ ਨਾਲ ਮਿਲ ਕਰਦੀ ਸੀ ਇਹ ਕੰਮ, ਲੋਕੀਂ ਤਾਹਨੇ ਮਾਰ ਆਖਦੇ ਸਨ ‘ਤੂੰ ਤਾਂ ਨੱਚਣ ਵਾਲੀ ਹੈ’ appeared first on Ludhiana Live.