sad leaders Archives - Ludhiana Live

MCL ਦੀ ਨਵੀਂ ਵਾਰਡਬੰਦੀ ‘ਤੇ ਦੂਸ਼ਣਬਾਜੀ ਜਾਰੀ, ਦੂਰਬੀਨ ਨਾਲ ਨਕਸ਼ਾ ਦੇਖਣ ਪਹੁੰਚੇ ਅਕਾਲੀ
ਲੁਧਿਆਣਾ : ਨਗਰ ਨਿਗਮ ਲੁਧਿਆਣਾ ਦੀ ਨਵੀਂ ਵਾਰਡਬੰਦੀ ਤੋਂ ਬਾਅਦ ਸ਼ਹਿਰ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਨਵੀਂ ਵਾਰਡਬੰਦੀ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਤੇ ਅਕਾਲੀ ਆਗੂਆਂ ਨੇ ਬੁੱਧਵਾਰ ਨੂੰ ਨਗਰ ਨਿਗਮ ਦਾ ਦਫ਼ਤਰ ਘੇਰਿਆ। ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ ਤੇ ਹਰਚਰਨ ਸਿੰਘ ਗੋਹਲਵੜੀਆ ਦੀ ਅਗਵਾਈ ’ਚ ਅਕਾਲੀ ਦਲ ਦਾ ਜਥਾ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਮਿਲਿਆ।

ਅਕਾਲੀ ਆਗੂ ਪਹਿਲਾ ਦੂਰਬੀਨ ਲੈ ਕੇ ਨਕਸ਼ਾ ਦੇਖਣ ਲਈ ਪੁੱਜੇ। ਇੱਥੇ ਉਨ੍ਹਾਂ ਨੇ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਕਿਹਾ ਕਿ ਉਹ ਵੀ ਦੂਰਬੀਨ ਦੇ ਨਾਲ ਜੇਕਰ ਕਿਸੇ ਵਾਰਡ ਦਾ ਇਲਾਕਾ ਪੜ੍ਹ ਕੇ ਦੱਸ ਦੇਣ ਤਾਂ ਅਕਾਲੀ ਦਲ ਆਪਣਾ ਵਿਰੋਧ ਕਰਨਾ ਬੰਦ ਕਰ ਦੇਵੇਗਾ। ਇੱਥੇ ਅਕਾਲੀ ਦਲ ਨੇ 18 ਪੰਨਿਆਂ ਦਾ ਇਤਰਾਜ਼ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਨਕਸ਼ੇ ਨੂੰ ਤਿਆਰ ਕਰਨ ਲਈ ‘ਆਪ’ ਦੇ ਵਿਧਾਇਕ ਖੁਦ ਆਪਣੇ ਇਲਾਕਿਆਂ ਨੂੰ ਜੋੜਨ ਤੋੜਨ ’ਚ ਲੱਗੇ ਰਹੇ। ਢਾਂਡਾ ਨੇ ਦੋਸ਼ ਲਾਇਆ ਕਿ ਨਿਗਮ ਦੇ ਅਧਿਕਾਰੀਆਂ ਨੇ ਵਿਧਾਇਕਾਂ ਦੇ ਦਬਾਅ ’ਚ ਆ ਕੇ ਕੰਮ ਕੀਤਾ।

ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਅਕਾਲੀ ਦਲ ਦੇ ਆਗੂ ਨੂੰ ਭਰੋਸਾ ਦਿੱਤਾ ਕਿ 100 ਤੋਂ ਜ਼ਿਆਦਾ ਇਤਰਾਜ਼ ਉਨ੍ਹਾਂ ਕੋਲ ਆ ਚੁੱਕੇ ਹਨ, ਜਿਸ ’ਤੇ ਵਿਚਾਰ ਕੀਤਾ ਜਾਵੇਗਾ। ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦੀ ਅਗਵਾਈ ’ਚ ਵੀ ਇੱਕ ਵਫ਼ਦ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਮਿਲਿਆ ਜਿਸ ’ਤੇ ਉਨ੍ਹਾਂ ਨੇ ਵਾਰਡਬੰਦੀ ਨੂੰ ਲੈ ਕੇ ਇਤਰਾਜ਼ ਦਾਇਰ ਕੀਤਾ ਤੇ ਕਿਹਾ ਕਿ ਵਾਰਡਬੰਦੀ ਗਲਤ ਤਰੀਕੇ ਨਾਲ ਹੋਈ ਹੈ।

The post MCL ਦੀ ਨਵੀਂ ਵਾਰਡਬੰਦੀ ‘ਤੇ ਦੂਸ਼ਣਬਾਜੀ ਜਾਰੀ, ਦੂਰਬੀਨ ਨਾਲ ਨਕਸ਼ਾ ਦੇਖਣ ਪਹੁੰਚੇ ਅਕਾਲੀ appeared first on Ludhiana Live.