rabi crops in punjab Archives - Ludhiana Live

ਕਿਸਾਨ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਕਿਸਾਨ ਦੀ ਭਾਸ਼ਾ ਅਪਨਾਉਣ ਦੀ ਲੋੜ : ਵਾਈਸ ਚਾਂਸਲਰ
ਲੁਧਿਆਣਾ : ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਅੱਜ ਮੰਗਲਵਾਰ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ । ਇਸ ਵਿੱਚ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਆਨਲਾਈਨ ਆਰੰਭਕ ਸੈਸ਼ਨ ਨਾਲ ਜੁੜੇ ।

ਡਾ. ਗੋਸਲ ਨੇ ਆਪਣੇ ਆਰੰਭਕ ਭਾਸ਼ਣ ਵਿੱਚ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀ ਨਿਵੇਕਲੀ ਸਾਂਝ ਦਾ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਇਹ ਸਾਂਝ ਭਾਰਤ ਵਿੱਚ ਹੋਰ ਕਿਤੇ ਨਹੀਂ ਮਿਲਦੀ ਅਤੇ ਇਸ ਸਾਂਝ ਨੂੰ ਕਿਸਾਨੀ ਅਤੇ ਖੇਤੀਬਾੜੀ ਦੀ ਬਿਹਤਰੀ ਲਈ ਹੋਰ ਪਕੇਰਾ ਕਰਨ ਦੀ ਲੋੜ ਹੈ । ਡਾ. ਗੋਸਲ ਨੇ ਕਿਹਾ ਕਿ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦਾ ਧਰਤੀ ਨਾਲ ਜੁੜੇ ਹੋਣਾ ਅਤੇ ਕਿਸਾਨ ਦੀ ਭਾਸ਼ਾ ਵਿੱਚ ਗੱਲ ਕਰਨ ਦੇ ਸਮਰੱਥ ਹੋਣਾ ਵਿਸ਼ੇਸ਼ ਗੁਣ ਹੈ ।

ਉਹਨਾਂ ਆਪਣੇ ਬਚਪਨ ਅਤੇ ਮੁੱਢਲੇ ਸਾਲਾਂ ਬਾਰੇ ਗੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਦਾ ਕਿੱਤਾ ਸਖਤ ਜੀਅ ਜਾਨ ਵਾਲੇ ਲੋਕਾਂ ਦਾ ਖੇਤਰ ਹੈ । ਡਾ. ਗੋਸਲ ਨੇ ਕਿਹਾ ਕਿ ਚਾਹੇ ਖੋਜ ਦੀ ਗੱਲ ਹੋਵੇ ਜਾਂ ਢਾਂਚੇ ਦੀ ਪੀ.ਏ.ਯੂ. ਨੂੰ ਨਵਿਆਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਉਹਨਾਂ ਆਪਣੇ ਭਾਸ਼ਣ ਵਿੱਚ ਵਾਤਾਵਰਨੀ ਬਦਲਾਅ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ । ਉਹਨਾਂ ਕਿਹਾ ਕਿ ਕਣਕ ਦੀ ਮੰਗ ਕੌਮਾਂਤਰੀ ਬਜ਼ਾਰ ਦੇ ਮੱਦੇਨਜ਼ਰ ਵਧ ਸਕਦੀ ਹੈ ਇਸਲਈ ਬਿਹਤਰ ਕਾਸ਼ਤ ਤਰੀਕਿਆਂ ਨੂੰ ਅਪਨਾਉਣ ਦੀ ਲੋੜ ਹੈ ।

ਡਾ. ਗੋਸਲ ਨੇ ਕਿਹਾ ਕਿ ਬੀਤੇ ਵਰ੍ਹੇ ਕਣਕ ਦੀ ਫ਼ਸਲ ਵਿੱਚ ਤਾਪ ਦਬਾਅ ਦੇਖਣ ਵਿੱਚ ਆਇਆ ਸੀ, ਇਸ ਲਈ ਸਾਨੂੰ ਅਜਿਹੀਆਂ ਕਿਸਮਾਂ ਵਿੱਚ ਜੈਨੇਟਿਕ ਬਦਲਾਅ ਕਰਨੇ ਪੈਣਗੇ ਜੋ ਮੌਸਮ ਦੇ ਬਦਲਾਅ ਨੂੰ ਸਹਿਣ ਕਰ ਸਕਣ । ਉਹਨਾਂ ਕਿਹਾ ਕਿ ਤੇਲ ਬੀਜਾਂ ਅਤੇ ਸਬਜ਼ੀਆਂ ਵਿੱਚ ਵਾਤਾਵਰਨ ਕਾਰਨ ਆਉਣ ਵਾਲੀਆਂ ਤਬਦੀਲੀਆਂ ਦੇ ਮਸਲੇ ਨੂੰ ਵੀ ਜੀਨ ਸੁਧਾਰ ਰਾਹੀਂ ਨਜਿੱਠੇ ਜਾਣ ਦੀ ਲੋੜ ਹੈ । ਡਾ. ਗੋਸਲ ਨੇ ਕਿਹਾ ਕਿ ਸਪੀਡ ਬਰੀਡਿੰਗ ਵਰਗੀਆਂ ਨਵੀਆਂ ਤਕਨੀਕਾਂ ਅਪਨਾਉਣੀਆਂ ਪੈਣਗੀਆਂ ।

ਨਿਰਦੇਸ਼ਕ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਨੇ ਆਨਲਾਈਨ ਜੁੜ ਕੇ ਆਪਣੀ ਟਿੱਪਣੀ ਕੀਤੀ । ਉਹਨਾਂ ਦੱਸਿਆ ਕਿ ਪੰਜਾਬ ਵਿੱਚ 98% ਰਕਬਾ ਸਿੰਚਾਈ ਯੋਗ ਹੈ । ਇਸ ਵਿੱਚੋਂ 72% ਟਿਊਬਵੈੱਲ ਰਾਹੀਂ ਅਤੇ ਬਾਕੀ ਨਹਿਰੀ ਪਾਣੀ ਰਾਹੀਂ ਸਿੰਜਿਆ ਜਾਂਦਾ ਹੈ । ਉਹਨਾਂ ਕਿਹਾ ਕਿ ਸਾਡੀ ਫ਼ਸਲੀ ਘਣਤਾ 200% ਤੱਕ ਪਹੁੰਚ ਗਈ ਹੈ । ਇਹਨਾਂ ਦੇ ਨਾਲ-ਨਾਲ ਹੁਣ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਮੁੱਦਾ ਅਹਿਮ ਹੈ । ਕਣਕ-ਝੋਨਾ ਦੇ ਫ਼ਸਲੀ ਚੱਕਰ ਦੀ ਥਾਂ ਰਵਾਇਤੀ ਫ਼ਸਲਾਂ ਦੀ ਕਾਸ਼ਤ ਨੂੰ ਥਾਂ ਦੇਣੀ ਹੋਵੇਗੀ ।

ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਸਿਰਫ ਸਾਉਣੀ ਨਾਲ ਜੋੜਿਆ ਜਾਂਦਾ ਹੈ ਜਦਕਿ ਹਾੜ੍ਹੀ ਵਿੱਚ ਖੇਤੀ ਵਿਭਿੰਨਤਾ ਅਪਨਾਉਣ ਦੀ ਲੋੜ ਹੈ । ਉਹਨਾਂ ਦੱਸਿਆ ਕਿ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਣਕ ਹੇਠ ਰਕਬਾ ਘਟਾ ਕੇ ਹੋਰ ਫ਼ਸਲਾਂ ਜਿਵੇਂ ਸਰ੍ਹੋਂ, ਤਾਰਾਮੀਰਾ ਆਦਿ ਹੇਠ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ । ਇਸੇ ਤਰ੍ਹਾਂ ਛੋਲਿਆਂ ਹੇਠ ਵੀ ਰਕਬਾ ਵਧਾਉਣ ਲਈ ਪਸਾਰ ਮਾਹਿਰਾਂ ਨੂੰ ਖਾਸ ਕਾਰਜ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਪੀ.ਏ.ਯੂ. ਨਾਲ ਸਾਂਝ ਹੋਰ ਪੱਕੀ ਕਰਕੇ ਖੇਤੀਬਾੜੀ ਵਿਭਾਗ ਵਾਤਾਵਰਨ ਪੱਖੀ ਅਤੇ ਸਥਿਰ ਖੇਤੀ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ।

The post ਕਿਸਾਨ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਕਿਸਾਨ ਦੀ ਭਾਸ਼ਾ ਅਪਨਾਉਣ ਦੀ ਲੋੜ : ਵਾਈਸ ਚਾਂਸਲਰ appeared first on Ludhiana Live.

ਕਿਸਾਨ ਖੇਤਾਂ ਵਿੱਚ ਬੇਲੋੜੀਆਂ ਜਹਿਰਾਂ ਵਰਤੋਂ ਤੋਂ ਕਰਨ ਗੁਰੇਜ
ਲੁਧਿਆਣਾ :  ਲੁਧਿਆਣਾ ਜ਼ਿਲ੍ਹੇ ਦਾ ਕੁੱਲ ਵਾਹੀ ਯੋਗ ਰਕਬਾ ਲਗਭਗ 3 ਲੱਖ ਹੈਕਟਰ ਹੈ। ਸਾਲ 2021-22 ਦੌਰਾਨ ਹਾੜੀ ਦੀਆਂ ਫਸਲਾਂ ਵਿੱਚ 2,50,000 ਹੈਕਟਰ ਰਕਬਾ ਕਣਕ ਹੇਠ ਅਤੇ 1500 ਹੈਕਟਰ ਰਕਬਾ ਸਰ੍ਹੋਂ ਹੇਠ ਹੈ । ਜੋ ਪਿਛਲੇ ਸਾਲ ਕ੍ਰਮਵਾਰ 2,49,800 ਅਤੇ 1300 ਹੈਕਟਰ ਸੀ। ਇਸ ਸਾਲ ਮੀਂਹ ਦੀ ਆਮਦ ਵੱਧਣ ਨਾਲ ਕਣਕ ਅਤੇ ਸਰ੍ਹੋਂ ਦੇ ਚੰਗੇ ਝਾੜ ਦੀ ਉਮੀਦ ਹੈ।

ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਖੇਤਾਂ ਦਾ ਸਰਵੇਖਣ ਕਰਨ ਦੀ ਲੋੜ ਹੈ ਜੇਕਰ ਪੱਤਿਆਂ ਤੇ ਹਲਦੀ ਰੰਗਾਂ ਧੂੜਾਂ ਨਜ਼ਰ ਆਵੇ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ ਜਹਿਰਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਜਾਂ ਮਾਰਕਜੋਲ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨ ਦੀ  ਜ਼ਰੂਰਤ ਹੈ। ਸਪਰੇ ਧੁੱਪ ਸਮੇਂ ਕੀਤੀ ਜਾਵੇ। ਅਜਿਹੇ ਸਮੇਂ ਖੇਤੀਬਾੜੀ ਵਿਭਾਗ ਅਤੇ ਨਾਲ ਦੇ ਖੇਤ ਦੇ ਕਿਸਾਨਾਂ ਨੂੰ ਇਤਲਾਹ ਕਰ ਦਿੱਤੀ ਜਾਵੇ।

ਜ਼ਿਲ੍ਹਾ ਖੇਤੀਬਾੜੀ ਸੂਚਨਾ ਅਫ਼ਸਰ, ਲੁਧਿਆਣਾ ਡਾ. ਗੁਰਿੰਦਰ ਪਾਲ ਕੌਰ ਨੇ ਦੱਸਿਆ ਕਿ ਵੱਧ ਰਹੇ ਤਾਪਮਾਨ ਕਾਰਨ ਸਰ੍ਹੋਂ ਤੇ ਚੇਪੇ ਦਾ ਹਮਲਾ ਹੋ ਸਕਦਾ ਹੈ। ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਤੇ ਉਪਰਲੇ 10 ਸੈਂਟੀਮੀਟਰ ਹਿੱਸੇ ਤੇ ਚੇਪੇ ਦੀ ਗਿਣਤੀ ਵਧਦੀ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਸ਼ ਦਵਾਈਆਂ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ ਨੂੰ 125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰਨ ਦੀ ਲੋੜ ਹੈ।

ਆਪਣੀ ਮਰਜੀ ਅਨੁਸਾਰ ਕੋਈ ਸਪਰੇ ਮਿਕਸ ਨਾ ਕੀਤੀ ਜਾਵੇ, ਜੇਕਰ ਲੋੜ ਹੋਵੇ ਤਾਂ ਪੀਏਯੂ, ਲੁਧਿਆਣਾ ਦੇ ਮਾਹਿਰਾਂ ਨੂੰ ਸੰਪਰਕ ਕਰਕੇ ਉਹਨਾਂ ਦੀ ਸਲਾਹ ਅਨੁਸਾਰ ਹੀ ਜਹਿਰਾਂ ਨੂੰ ਮਿਕਸ ਕੀਤਾ ਜਾਵੇ। ਬੇਲੋੜੀ ਸਪਰੇ ਕਰਨ ਤੋਂ ਗੁਰੇਜ ਕੀਤਾ ਜਾਵੇ।

The post  ਕਿਸਾਨ ਖੇਤਾਂ ਵਿੱਚ ਬੇਲੋੜੀਆਂ ਜਹਿਰਾਂ ਵਰਤੋਂ ਤੋਂ ਕਰਨ ਗੁਰੇਜ appeared first on Ludhiana Live.