punjabi uni. Archives - Ludhiana Live

ਬੀਐੱਡ ਕੋਰਸ ਵਿੱਚ ਦਾਖ਼ਲਿਆਂ ਲਈ ਜੀਐੱਨਡੀਯੂ ਲਵੇਗੀ ਦਾਖ਼ਲਾ ਪ੍ਰੀਖਿਆ
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਐਜੂਕੇਸ਼ਨ ਕਾਲਜਾਂ ਵਿੱਚ ਸੈਸ਼ਨ 2023-24 ਲਈ ਬੀਐੱਡ ਕੋਰਸ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀਈਟੀ) ਅਤੇ ਕੌਂਸਲਿੰਗ ਕਰਵਾਉਣ ਲਈ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਨੂੰ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਬੀਐੱਡ ਸਾਂਝੀ ਦਾਖਲਾ ਪ੍ਰੀਖਿਆ (ਸੀਈਟੀ) ਅਤੇ ਸੈਂਟਰਲਾਈਜ਼ ਕੌਂਸਲਿੰਗ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਨ ਲਈ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਮਿਤ ਕੌਟਸ ਨੂੰ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਹੈ।

ਡਾ. ਕੌਟਸ ਨੇ ਦੱਸਿਆ ਕਿ ਇਹ ਸਾਂਝੇ ਦਾਖਲਿਆਂ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਸਰਕਾਰੀ, ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸੈਲਫ ਫਾਈਨਾਂਸ ਕਾਲਜਾਂ ਵਿਚ ਦਾਖਲੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬੀਐੱਡ ਦਾਖਲਾ ਪੋਰਟਲ 5 ਜੂਨ ਤੋਂ ਸ਼ੁਰੂ ਹੋ ਜਾਵੇਗਾ ਅਤੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸਬੰਧਤ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਪੋਰਟਲ ਤੋਂ ਲਾਜ਼ਮੀ ਪ੍ਰੋਫਾਰਮਾ ਡਾਊਨਲੋਡ ਕਰਨਾ ਹੋਵੇਗਾ ਅਤੇ ਸਹੀ ਢੰਗ ਨਾਲ ਭਰਿਆ ਪ੍ਰੋਫਾਰਮਾ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ ਦੁਆਰਾ ਦਸਤਖਤ ਕਰਨ ਉਪਰੰਤ ਈਮੇਲ ਕੀਤਾ ਜਾਣਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਸਬੰਧਤ ਕਾਲਜ ਵੱਲੋਂ ਪ੍ਰੋਫਾਰਮੇ ਦੀ ਦਸਤਾਵੇਜ਼ ਰੂਪ ਵਿਚ ਕਾਪੀ 19 ਜੂਨ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਵਾਉਣਾ ਵੀ ਲਾਜ਼ਮੀ ਹੋਵੇਗਾ। ਉਮੀਦਵਾਰਾਂ ਨੂੰ ਦਾਖਲਾ ਪੋਰਟਲ ’ਤੇ ਰਜਿਸਟਰ, ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਟੀਚਾ ਹੈ ਕਿ ਕੌਂਸਲਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਉਪਰੰਤ ਸਤੰਬਰ ਦੇ ਅੱਧ ਤੱਕ ਸੈਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ।

The post ਬੀਐੱਡ ਕੋਰਸ ਵਿੱਚ ਦਾਖ਼ਲਿਆਂ ਲਈ ਜੀਐੱਨਡੀਯੂ ਲਵੇਗੀ ਦਾਖ਼ਲਾ ਪ੍ਰੀਖਿਆ appeared first on Ludhiana Live.

ਪੀ ਏ ਯੂ ਦੇ ਅਧਿਆਪਕ ਨੂੰ ਪੰਜਾਬੀ ਯੂਨੀਵਰਸਿਟੀ ਦੇ ਬੋਰਡ ਆਫ ਸਟੱਡੀਜ਼ ਵਿਚ ਮਾਹਿਰ ਨਾਮਜ਼ਦ
ਲੁਧਿਆਣਾ : ਪੀ ਏ ਯੂ ਦੇ ਸੰਚਾਰ ਕੇਂਦਰ ਦੇ ਡਾ ਜਗਵਿੰਦਰ ਸਿੰਘ ਜੋਧਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੋਸਟ ਗ੍ਰੈਜੂਏਟ ਬੋਰਡ ਆਫ ਸਟੱਡੀਜ਼ ਵਿਚ ਨਾਮਜ਼ਦ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਅਰਵਿੰਦ ਵਲੋਂ ਇਹ ਨਾਮਜ਼ਦਗੀ ਪਾਠਕ੍ਰਮ ਦੇ ਬਾਹਰੀ ਮਾਹਿਰ ਵਜੋਂ ਦੋ ਸਾਲ ਦੇ ਵਕਫੇ ਲਈ ਕੀਤੀ ਗਈ ਹੈ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਡਾ ਜੋਧਾ ਨੂੰ ਇਸ ਨਾਮਜ਼ਦਗੀ ਲਈ ਵਧਾਈ ਦਿੱਤੀ।

ਡਾ ਜਗਵਿੰਦਰ ਸਿੰਘ ਜੋਧਾ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਹੁਣ ਸੰਚਾਰ ਕੇਂਦਰ ਵਿਚ ਸੰਪਾਦਕ ਪੰਜਾਬੀ ਦੀ ਅਧਿਆਪਕੀ ਅਸਾਮੀ ਤੇ ਸੇਵਾ ਨਿਭਾ ਰਹੇ ਹਨ। ਪੰਜਾਬੀ ਵਿਚ ਸਿਰਜਣਾਤਮਕ, ਅਨੁਵਾਦ ਅਤੇ ਆਲੋਚਨਾ ਦੀਆਂ ਇਕ ਦਰਜਨ ਕਿਤਾਬਾਂ ਦੇ ਲੇਖਕ ਅਤੇ ਸੰਪਾਦਕ ਡਾ ਜੋਧਾ ਨੇ ਪੰਜਾਬ ਅਤੇ ਭਾਰਤ ਦੇ ਪ੍ਰਸਿੱਧ ਮੰਚਾਂ ਤੋਂ ਕਵਿਤਾ ਅਤੇ ਆਲੋਚਨਾਤਮਕ ਪੇਸ਼ਕਾਰੀਆਂ ਦਿੱਤੀਆਂ।

The post ਪੀ ਏ ਯੂ ਦੇ ਅਧਿਆਪਕ ਨੂੰ ਪੰਜਾਬੀ ਯੂਨੀਵਰਸਿਟੀ ਦੇ ਬੋਰਡ ਆਫ ਸਟੱਡੀਜ਼ ਵਿਚ ਮਾਹਿਰ ਨਾਮਜ਼ਦ appeared first on Ludhiana Live.