property business in punjab Archives - Ludhiana Live

ਐਨ ੳ ਸੀ ਦੀ ਸ਼ਰਤ ਖਤਮ ਕਰਕੇ ਤੁਰੰਤ ਰਜਿਸਟਰੀਆ ਖੌਲੇ ਮੌਜੂਦਾ ਸਰਕਾਰ – ਕਲੋਨਾਈਜਰਜ ਐਸੋਸੀਏਸ਼ਨ
ਲੁਧਿਆਣਾ:: ਲੈਂਡ ਡੀਲਰਜ ਅਤੇ ਕਲੋਨਾਈਜਰਜ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਸੰਘਰਸ਼ ਦੇ ਚੱਲਦੇ ਐਸੋਸੀਏਸ਼ਨ ਵੱਲੋਂ ਏ ਡੀ ਸੀ ਅਮਰਜੀਤ ਸਿੰਘ ਬੈਂਸ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਪ੍ਰਾਪਰਟੀ ਕਾਰੋਬਾਰ ਜੋ ਕਿ ਸੂਬੇ ਦੀ ਆਰਥਿਕਤਾ ਦਾ ਮੁੱਖ ਸ੍ਰਰੋਤ ਹੈ ਨੂੰ ਬਚਾਉਣ ਲਈ ਮੌਜੂਦਾ ਸਰਕਾਰ ਐਨ ੳ ਸੀ ਦੀ ਸ਼ਰਤ ਖਤਮ ਕਰਕੇ ਸਾਰੇ ਪੰਜਾਬ ਵਿੱਚ ਤੁਰੰਤ ਰਜਿਸਟਰੀਆ ਖੌਲੇ, ਕੱਟੀਆ ਕਲੌਨੀਆਂ ਰੈਗੂਲਰ ਅਤੇ ਰੱਦ ਕੀਤੀਆ ਕਲੋਣੀਆ ਬਹਾਲ ਕੀਤੀਆ ਜਾਣ।

ਸ਼ਹਿਰਾਂ ਦੇ ਮਾਸਟਰ ਪਲਾਨ ਦੇ ਇੰਡਸਟਰੀਅਲ ਜੋਨਾਂ ਵਿੱਚ ਘਟੋ ਘੱਟ 50 ਪ੍ਰਤੀਸ਼ਤ ਏਰੀਏ ਨੂੰ ਮਿਕਸ ਲੈਂਡ ਯੂਸ ਅਤੇ ਰਿਹਾਇਸ਼ੀ ਘੋਸ਼ਿਤ ਕੀਤਾ ਜਾਵੇ। ਇਸ ਤੌ ਇਲਾਵਾ ਬੇ ਹਿਤਾਸ਼ਾ ਵਧਾਏ ਗਏ ਕੁਲੇਕਟਰ ਰੇਟਾਂ ਨੂੰ ਘਟਾਇਆ ਜਾਵੇ ਅਤੇ ਪ੍ਰਾਪਟੀ ਕਾਰੋਬਾਰੀਆ ਦੀ ਸਲਾਹ ਨਾਲ ਸਰਲ ਪਾਲਿਸੀ ਦੀ ਘੋਸ਼ਣਾ ਕੀਤੀ ਜਾਵੇ ਜਿਸ ਨਾਲ ਲੱਖਾਂ ਪ੍ਰਾਪਰਟੀ ਕਾਰੋਬਾਰੀ ਜੋ ਕਿ ਸਰਕਾਰ ਦੀ ਸਖਤੀ ਕਾਰਨ ਸੜਕਾਂ ਤੇ ਪਹੁੰਚ ਚੁੱਕੇ ਹਨ ਨੂੰ ਰਾਹਤ ਮਿਲ ਸਕੇ।

ਮੰਗ ਪੱਤਰ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਆਗੂਆਂ ਨੇ ਵਪਾਰੀ ਵਰਗ ਨੂੰ ਭਰੋਸਾ ਦਿੱਤਾ ਸੀ ਕਿ ਸੂਬੇ ਅੰਦਰ ਉਨ੍ਹਾਂ ਦੀ ਸਰਕਾਰ ਬਣਨ ਤੇ ਵਪਾਰੀ ਵਰਗ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ ਅਤੇ ਕੋਈ ਵੀ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਵਪਾਰੀ ਵਰਗ ਤੋਂ ਇਸ ਸਬੰਧੀ ਰਾਇ ਮਸ਼ਵਰਾ ਕੀਤਾ ਜਾਵੇਗਾ ।

ਆਗੂਆਂ ਨੇ ਸੂਬਾ ਸਰਕਾਰ ਤੇ ਦੋਸ਼ ਮੜ੍ਹਦਿਆਂ ਕਿਹਾ ਕਿ ਸੂਬੇ ਅੰਦਰ ਆਪ ਦੀ ਸਰਕਾਰ ਬਣਦੇ ਸਾਰ ਹੀ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਅਤੇ ਪ੍ਰਾਪਰਟੀ ਨਾਲ ਸੰਬੰਧਤ ਕਾਰੋਬਾਰ ਬਿਲਕੁਲ ਠੱਪ ਕਰ ਦਿੱਤੇ ਗਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਕਾਰੋਬਾਰੀਆਂ ਦੇ ਦਰਦ ਨੂੰ ਸਮਝਣ ਤੇ ਪ੍ਰਾਪਰਟੀ ਨਾਲ ਸਬੰਧਤ ਐੱਨ ਓ ਸੀ ਅਤੇ ਰਜਿਸਟਰੀਆਂ ਕਰਵਾਉਣ ਦੇ ਲਈ ਕੋਈ ਸਰਲ ਪਾਲਿਸੀ ਲਾਗੂ ਕਰਨ।

The post ਐਨ ੳ ਸੀ ਦੀ ਸ਼ਰਤ ਖਤਮ ਕਰਕੇ ਤੁਰੰਤ ਰਜਿਸਟਰੀਆ ਖੌਲੇ ਮੌਜੂਦਾ ਸਰਕਾਰ – ਕਲੋਨਾਈਜਰਜ ਐਸੋਸੀਏਸ਼ਨ appeared first on Ludhiana Live.

ਮਾਲ ਮੰਤਰੀ ਜਿੰਪਾ ਨੂੰ ਮਿਲਿਆ ਕਾਲੋਨਾਈਜ਼ਰਾਂ ਦਾ ਵਫ਼ਦ
ਲੁਧਿਆਣਾ : ਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਰਟੀ ਐਸੋਸੀਏਸ਼ਨ ਦਾ ਇਕ ਵਫਦ ਸੂਬੇ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਐਨ. ਓ. ਸੀ. ਨਾ ਮਿਲਣ ਕਾਰਨ ਉਨ੍ਹਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਉਨ੍ਹਾਂ ਮੰਤਰੀ ਤੋਂ ਇਹ ਵੀ ਮੰਗ ਕੀਤੀ ਕਿ ਤਹਿਸੀਲ ਪੱਧਰ ‘ਤੇ ਐਨ. ਓ. ਸੀ. ਜਾਰੀ ਕਰਨ ਦੇ ਪ੍ਰਬੰਧ ਕੀਤੇ ਜਾਣ ਅਤੇ ਐਨ. ਓ. ਸੀ. ਸੰਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ ਕਿਉਂਕਿ ਰਜਿਸਟਰੀ ਮੌਕੇ ਹਰੇਕ ਪਲਾਟ ਦੀ ਐਨ. ਓ. ਸੀ. ਮੰਗੀ ਜਾਂਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ 2018 ‘ਚ ਕਾਲੋਨੀਆਂ ਸੰਬੰਧੀ ਪਾਸ ਕੀਤਾ ਗਿਆ ਕਾਨੂੰਨ ਲਾਗੂ ਕੀਤਾ ਜਾਵੇ। ਜਥੇਬੰਦੀ ਵਲੋਂ ਆਪਣੀਆਂ ਮੰਗਾਂ ਸੰਬੰਧੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਇਕ ਪੱਤਰ ਵੀ ਦਿੱਤਾ ਗਿਆ।

ਮਾਲ ਮੰਤਰੀ ਨੇ ਪੰਜਾਬ ਕਲੋਨਾਈਜ਼ਰ ਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਵਫਦ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਜਲਦੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਦੀਪਕ ਦਿਆਲ, ਮਨੋਜ ਅਗਰਵਾਲ, ਨਿਸ਼ਾਂਤ ਗੁਪਤਾ ਤੇ ਹੋਰ ਵੀ ਮੌਜੂਦ ਸਨ।

The post ਮਾਲ ਮੰਤਰੀ ਜਿੰਪਾ ਨੂੰ ਮਿਲਿਆ ਕਾਲੋਨਾਈਜ਼ਰਾਂ ਦਾ ਵਫ਼ਦ appeared first on Ludhiana Live.

ਲੁਧਿਆਣਾ ‘ਚ ਗਲਾਡਾ ਨੇ ਪੰਜ ਅਣ-ਅਧਿਕਾਰਤ ਕਾਲੋਨੀਆਂ ਨੂੰ ਢਾਹਿਆ
ਲੁਧਿਆਣਾ : ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਸ਼ਿਖਾ ਭਗਤ ਪੀਸੀਐਸ ਦੇ ਹੁਕਮਾਂ ਅਨੁਸਾਰ ਗੈਰ-ਅਧਿਕਾਰਤ ਕਲੋਨੀਆਂ ਨੂੰ ਪੀਏਪੀਆਰਏ ਐਕਟ 1995 (ਸੋਧਿਆ ਐਕਟ 2014) ਦੀ ਧਾਰਾ 39 ਦੇ ਤਹਿਤ ਬਹੁਤ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ। ਹੁਕਮਾਂ ਅਨੁਸਾਰ ਪੀਤਿੰਦਰ ਸਿੰਘ ਬੈਂਸ, ਪੀਸੀਐਸ, ਅਸਟੇਟ ਅਫਸਰ, ਗਲਾਡਾ ਅਤੇ 3 ਐਸਡੀਓਜ਼ ਸ੍ਰੀ ਹਰਸ਼ਮਿੰਦਰ ਸਿੰਘ, ਸ੍ਰੀ ਖੁਸਪ੍ਰੀਤ ਸਿੰਘ ਅਤੇ ਸ੍ਰੀ ਪਰਮਿੰਦਰ ਸਿੰਘ ਸਮੇਤ ਏਰੀਆ ਜੂਨੀਅਰ ਇੰਜੀਨੀਅਰਾਂ ਸ੍ਰੀ ਵੀਰਪਾਲ ਸਿੰਘ ਅਤੇ ਸ੍ਰੀ ਸਾਹਿਲ ਸਾਹੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਢਾਹੁਣ ਵਾਲੀ ਟੀਮ ਦਾ ਗਠਨ ਕੀਤਾ ਗਿਆ ਹੈ।

ਢਾਹੁਣ ਦੀ ਸਾਰੀ ਮੁਹਿੰਮ ਦੀ ਯੋਜਨਾ ਸਵੇਰੇ-ਸਵੇਰੇ ਸ੍ਰੀ ਸੰਦੀਪ ਕੁਮਾਰ, ਆਈਏਐਸ, ਮੁੱਖ ਪ੍ਰਸ਼ਾਸਕ, ਗਲਾਡਾ, ਲੁਧਿਆਣਾ ਵੱਲੋਂ ਗੁਪਤ ਰੂਪ ਵਿੱਚ ਬਣਾਈ ਗਈ ਸੀ । ਇਸ ਢਾਹੁਣ ਦੀ ਮੁਹਿੰਮ ਵਿੱਚ ਗਲਾਡਾ ਨੇ ਪੰਜ ਕਲੋਨੀਆਂ ਨੂੰ ਢਾਹ ਦਿੱਤਾ ਹੈ ਜਿਵੇਂ ਕਿ ਨੰਦੀ, ਵਾਸ਼ਨਾਵੀ, ਖੁਸ਼ੀ, ਚੂਰੜ ਪੁਰ ਵਿੱਚ ਸਰਪੰਚ ਕਲੋਨੀ ਅਤੇ ਦੱਖਣੀ ਸ਼ਹਿਰ ਵਿੱਚ ਅਸ਼ੀਰਵਾਦ ਕਾਲੋਨੀਆਂ ਸ਼ਾਮਿਲ ਹਨ। ਗਲਾਡਾ ਆਉਣ ਵਾਲੇ ਹਫਤੇ ਵਿੱਚ ਅਜਿਹੀਆਂ ਹੋਰ ਢਾਹੁਣ ਦੀਆਂ ਮੁਹਿੰਮਾਂ ਦੀ ਵੀ ਯੋਜਨਾ ਬਣਾ ਰਿਹਾ ਹੈ।

ਗੈਰ-ਅਧਿਕਾਰਤ ਕਾਲੋਨੀਆਂ ਵਿਚ ਲਗਭਗ 130 ਫਲੈਕਸ ਬੋਰਡ ਲਗਾਏ ਗਏ ਹਨ, ਜਿਨ੍ਹਾਂ ਵਿਚ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਲਾਟ/ਮਕਾਨ/ਇਮਾਰਤਾਂ ਖਰੀਦਣ ਸਮੇਂ ਸਾਵਧਾਨ ਰਹਿਣ ਅਤੇ ਗੈਰ-ਅਧਿਕਾਰਤ ਕਾਲੋਨੀਆਂ ਵਿਚ ਖਰੀਦ ਨਾ ਕਰਨ। ਗੈਰ-ਅਧਿਕਾਰਤ ਕਲੋਨੀਆਂ ਦੀ ਭਰਮਾਰ ਨੂੰ ਰੋਕਣ ਲਈ ਗਲਾਡਾ ਲਗਾਤਾਰ ਸਬੰਧਤ ਤਹਿਸੀਲਦਾਰਾਂ ਨੂੰ ਪੱਤਰ ਲਿਖ ਰਿਹਾ ਹੈ ਤਾਂ ਜੋ ਬਿਨਾਂ ਐਨਓਸੀ ਦੇ ਗੈਰ-ਅਧਿਕਾਰਤ ਕਲੋਨੀਆਂ ਵਿੱਚ ਪਲਾਟਾਂ/ਇਮਾਰਤਾਂ ਦੇ ਰਜਿਸਟਰਡ ਕੰਮਾਂ ਨੂੰ ਰੋਕਿਆ ਜਾ ਸਕੇ।

Yellow paw of GLADA on illegal colonies in Ludhiana, colonizers protest

ਸੀਐਮਡੀ ਪੀਐਸਪੀਸੀਐਲ ਅਤੇ ਸਾਰੇ ਸਬੰਧਤ ਮੁੱਖ ਇੰਜੀਨੀਅਰਾਂ ਨੂੰ ਸਮੇਂ-ਸਮੇਂ ‘ਤੇ ਸੀਐਮਡੀ ਪੀਐਸਪੀਸੀਐਲ ਅਤੇ ਸਾਰੇ ਸਬੰਧਤ ਮੁੱਖ ਇੰਜੀਨੀਅਰਾਂ ਨੂੰ 3 ਪੱਤਰ ਜਾਰੀ ਕੀਤੇ ਗਏ ਹਨ ਕਿ ਉਹ ਪ੍ਰਾਪਰਟੀ ਐਕਟ 1995 (ਸੋਧੇ ਹੋਏ ਐਕਟ 2014) ਵਿੱਚ ਨਿਰਧਾਰਤ ਨਿਯਮਾਂ ਅਨੁਸਾਰ ਗੈਰ-ਅਧਿਕਾਰਤ ਕਲੋਨੀਆਂ ਵਿੱਚ ਉਚਿਤ ਐਨਓਸੀ ਤੋਂ ਬਿਨਾਂ ਬਿਜਲੀ ਕੁਨੈਕਸ਼ਨ ਜਾਰੀ ਨਾ ਕਰਨ।

The post ਲੁਧਿਆਣਾ ‘ਚ ਗਲਾਡਾ ਨੇ ਪੰਜ ਅਣ-ਅਧਿਕਾਰਤ ਕਾਲੋਨੀਆਂ ਨੂੰ ਢਾਹਿਆ appeared first on Ludhiana Live.