private procurement in mandi Archives - Ludhiana Live

ਅਨਾਜ ਮੰਡੀ ਖੰਨਾ ‘ਚ ਲੱਗੇ ਬੋਰੀਆਂ ਦੇ ਅੰਬਾਰ, ਕਿਸਾਨਾਂ ਨੂੰ ਕਣਕ ਲਾਹੁਣ ‘ਚ ਆ ਰਹੀ ਸਮੱਸਿਆ
ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਦਾਣਾ ਮੰਡੀ ‘ਚ ਕਰੀਬ ਦੋ ਲੱਖ ਗੱਟਾ ਲਿਫਟਿੰਗ ਦਾ ਇੰਤਰਾਜ਼ ਕਰ ਰਿਹਾ ਹੈ ਜਿਸ ਕਰਕੇ ਮੌਸਮ ਦੀ ਖਰਾਬੀ ਕਰਕੇ ਆੜ੍ਹਤੀ ਤੇ ਕਿਸਾਨ ਪਰੇਸ਼ਾਨ ਹਨ ਕਿਉਂਕਿ ਵਿਕੀ ਹੋਈ ਫਸਲ ਦੀ 72 ਘੰਟਿਆਂ ਤਕ ਸੰਭਾਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਹੁੰਦੀ ਹੈ ਤੇ ਕਿਸਾਨਾਂ ਨੂੰ ਮੰਡੀ ‘ਚ ਨਵੀਂ ਫਸਲ ਉਤਾਰਨ ‘ਚ ਸਮੱਸਿਆ ਆ ਰਹੀ ਹੈ। ਮੰਡੀ ‘ਚ ਫਸਲ ਦੀ ਆਮਦ ਪੂਰੇ ਜ਼ੋਰਾਂ ‘ਤੇ ਹੈ।

ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਨਾਜ ਮੰਡੀ ‘ਚ ਹਾਲੇ ਤਕ 504010 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਜਿਸ ‘ਚੋਂ 401947 ਕੁਇੰਟਲ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਤੇ 102063 ਕੁਇੰਟਲ ਕਣਕ ਦੀ ਲਿਫਟਿੰਗ ਨਹੀਂ ਕੀਤੀ। ਇੰਝ ਕਰੀਬ 2 ਲੱਖ ਗੱਟਾ ਮੰਡੀਆਂ ‘ਚ ਪਿਆ ਹੈ। ਇਹ ਦੋ ਲੱਖ ਬੋਰੀਆਂ ਕਰਕੇ ਨਵੀਂ ਫਸਲ ਉਤਾਰਨ ਲਈ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਟ੍ਰੈਫਿਕ ਵਿਘਨ ਦਾ ਕਾਰਨ ਵੀ ਬਣਦੀਆਂ ਹਨ।

ਠੇਕੇਦਾਰ ਸੰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰੱਕ ਤੇ ਲੇਬਰ ਦੇ ਪੂਰੇ ਪ੍ਰਬੰਧ ਹਨ, ਖਰੀਦ ੲੰਜੰਸੀਆਂ ਵੱਲੋਂ ਖਰੀਦ ਕੀਤੀ ਫਸਲ ਦੀ ਨਾਲ ਦੀ ਨਾਲ ਚੁੱਕੀ ਜਾ ਰਹੀ ਹੈ। ਮੰਡੀ ‘ਚ ਜਿਹੜੀ ਕਣਕ ਦੀ ਲਿਫਟਿੰਗ ਨਹੀਂ ਹੋਈ, ਉਹ ਕਣਕ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਗਈ ਫਸਲ ਹੈ ਜਿਸ ਕਰਕੇ ਉਨ੍ਹਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਟਰੱਕ ਵਿਹਲੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 2 ਲੱਖ 40 ਹਜ਼ਾਰ ਗੱਟਾ ਸਰਕਾਰ ਨੇ ਖਰੀਦਿਆ ਜਿਸ ‘ਚੋਂ 1 ਲੱਖ 40 ਹਜ਼ਾਰ ਬੋਰੀ ਕੱਲ ਚੁੱਕ ਲਈ ਸੀ।

ਅਨਾਜ ਮੰਡੀ ਖੰਨਾ ‘ਚ ਕਣਕ ਦੀ ਖਰੀਦ ਲਈ ਨਿੱਜੀ ਵਪਾਰੀ ਲਗਾਤਾਰ ਸਰਕਾਰੀ ਖਰੀਦ ਨਾਲੋਂ ਵੱਧ ਖਰੀਦ ਕਰ ਰਹੇ ਹਨ। ਮੰਡੀ ‘ਚੋਂ ਪਨਗ੍ਰੇਨ ਵੱਲੋਂ 36383 ਕੁਇੰਟਲ, ਮਾਰਕਫੈੱਡ ਵੱਲੋਂ 45034 ਕੁਇੰਟਲ, ਪਨਸਪ ਵੱਲੋਂ 14392 ਕੁਇੰਟਲ ਤੇ ਵੇਅਰ ਹਾਊਸ ਵੱਲੋਂ 29042 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ, ਜੋ ਕੁੱਲ 124851 ਕੁਇੰਟਲ ਬਣਦੀ ਹੈ ਜਦਕਿ ਨਿੱਜੀ ਵਪਾਰੀਆਂ ਵੱਲੋਂ 379159 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

The post  ਅਨਾਜ ਮੰਡੀ ਖੰਨਾ ‘ਚ ਲੱਗੇ ਬੋਰੀਆਂ ਦੇ ਅੰਬਾਰ, ਕਿਸਾਨਾਂ ਨੂੰ ਕਣਕ ਲਾਹੁਣ ‘ਚ ਆ ਰਹੀ ਸਮੱਸਿਆ appeared first on Ludhiana Live.