prevent heart attack Archives - Ludhiana Live

ਰੋਜ਼ਾਨਾ 30 ਮਿੰਟ ਦੀ ਸਾਈਕਲਿੰਗ ਦਿਲ ਨੂੰ ਰੱਖੇਗੀ ਤੰਦਰੁਸਤ, ਕਈ ਬੀਮਾਰੀਆਂ ਦਾ ਖ਼ਤਰਾ ਹੋਵੇਗਾ ਘੱਟ
ਸਰੀਰ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਚੰਗੀ ਡਾਇਟ ਦੇ ਨਾਲ-ਨਾਲ ਕਸਰਤ ਅਤੇ ਯੋਗਾ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ। ਫਿਰ ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਦਿਨ ਭਰ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਸਰੀਰਕ ਅਤੇ ਮਾਨਸਿਕ ਤੌਰ ‘ਤੇ ਫ਼ਾਇਦੇ ਹੋਣ ਦੇ ਨਾਲ ਵਧੀਆ ਤਰੀਕੇ ਨਾਲ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਪਰ ਬਹੁਤ ਸਾਰੇ ਲੋਕ ਹਨ ਅਜਿਹੇ ਵੀ ਹਨ ਜੋ ਸਮੇਂ ਦੀ ਕਮੀ ਕਾਰਨ ਕਸਰਤ ਨਹੀਂ ਕਰ ਪਾਉਂਦੇ। ਅਜਿਹੇ ‘ਚ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਸਾਈਕਲਿੰਗ ਕਰ ਸਕਦੇ ਹੋ। ਇਸ ਨਾਲ ਪੂਰੇ ਸਰੀਰ ‘ਚ ਗਤੀਵਿਧੀਆਂ ਹੋਣ ਨਾਲ ਵਧੀਆ ਵਿਕਾਸ ਹੋਣ ‘ਚ ਸਹਾਇਤਾ ਮਿਲੇਗੀ।

ਤਾਂ ਆਓ ਜਾਣਦੇ ਹਾਂ ਸਾਈਕਲਿੰਗ ਦੇ ਫਾਇਦਿਆਂ ਬਾਰੇ…

ਦਿਲ ਨੂੰ ਸਿਹਤਮੰਦ ਰੱਖੇ: ਸਾਈਕਲਿੰਗ ਐਰੋਬਿਕ ਕਸਰਤ ਦੀ ਤਰ੍ਹਾਂ ਹੋਣ ਨਾਲ ਦਿਲ ਲਈ ਫ਼ਾਇਦੇਮੰਦ ਹੁੰਦੀ ਹੈ। ਅਸਲ ਵਿੱਚ ਸਾਈਕਲਿੰਗ ਚਲਾਉਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ। ਇਸ ਦੇ ਕਾਰਨ ਪੂਰੇ ਸਰੀਰ ‘ਚ ਖੂਨ ਦਾ ਸੰਚਾਰ ਵਧੀਆ ਹੁੰਦਾ ਹੈ। ਅਜਿਹੇ ‘ਚ ਦਿਲ ਨੂੰ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਸ਼ਾਂਤੀ ਅਤੇ ਅਰਾਮ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਸਾਈਕਲ ਚਲਾਉਣ ਨਾਲ ਸੇਰੋਟੋਨਿਨ, ਡੋਪਾਮਾਈਨ ਆਦਿ ਦਾ ਦਿਮਾਗ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਅਜਿਹੇ ‘ਚ ਤਣਾਅ ਦੂਰ ਹੋ ਕੇ ਅੰਦਰੋਂ ਖ਼ੁਸ਼ੀ ਮਹਿਸੂਸ ਹੁੰਦੀ ਹੈ। ਨਾਲ ਹੀ ਦਿਮਾਗ਼ ਤੰਦਰੁਸਤ ਹੋਣ ਨਾਲ ਸੰਬੰਧਿਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਵਜ਼ਨ ਵਧਣ ਤੋਂ ਰੋਕੇ : ਉਹ ਲੋਕ ਜੋ ਆਪਣੇ ਵੱਧਦੇ ਭਾਰ ਤੋਂ ਪਰੇਸ਼ਾਨ ਹਨ। ਸਾਈਕਲਿੰਗ ਉਨ੍ਹਾਂ ਲਈ ਸਭ ਤੋਂ ਵਧੀਆ ਆਪਸ਼ਨ ਹੈ। ਰੋਜ਼ਾਨਾ ਸਾਈਕਲਿੰਗ ਸਰੀਰ ਵਿਚ ਚੰਗੀ ਹਲਚਲ ਹੁੰਦੀ ਹੈ। ਅਜਿਹੇ ‘ਚ ਪੇਟ, ਕਮਰ ਅਤੇ ਪੱਟ ਦੇ ਦੁਆਲੇ ਮੌਜੂਦ ਐਕਸਟਰਾ ਫੈਟ ਤੇਜ਼ੀ ਨਾਲ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ। ਇੱਕ ਖੋਜ ਦੇ ਅਨੁਸਾਰ ਦਿਨ ਵਿੱਚ 30 ਮਿੰਟ ਸਾਈਕਲ ਚਲਾਉਣ ਕਰਨ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੋ ਕੇ ਸਰੀਰ ਸ਼ੇਪ ‘ਚ ਆਉਂਦਾ ਹੈ।

ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ : ਸਾਈਕਲ ਚਲਾਉਣ ਨਾਲ ਪੂਰਾ ਸਰੀਰ ਗਤੀਵਿਧੀ ਕਰਦਾ ਹੈ। ਅਜਿਹੇ ‘ਚ ਸਰੀਰ ਦੀ ਕਸਰਤ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਨਾਲ ਹੀ ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹੇ ‘ਚ ਗਠੀਏ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਰੋਜ਼ਾਨਾ ਸਾਈਕਲ ਚਲਾਉਣ ਨਾਲ ਪੂਰਾ ਸਰੀਰ ਗਤੀਵਿਧੀ ਕਰਦਾ ਹੈ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਦੇ ਨਾਲ ਸਰੀਰ ਦੇ ਸਾਰੇ ਅੰਗਾਂ ਦਾ ਵਧੀਆ ਵਿਕਾਸ ਹੁੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਦੇ ਨਾਲ ਸਕਿਨ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਅਜਿਹੇ ‘ਚ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਸਕਿਨ ਸਾਫ਼, ਗਲੋਇੰਗ ਅਤੇ ਜਵਾਨ ਦਿਖਾਈ ਦਿੰਦੀ ਹੈ।

ਸਕੂਟੀ ਅਤੇ ਸਾਈਕਲ ਚਲਾਉਣ ਵਿਚ ਮਦਦਗਾਰ : ਸਰੀਰਕ ਅਤੇ ਮਾਨਸਿਕ ਲਾਭ ਹੋਣ ਦੇ ਨਾਲ-ਨਾਲ ਸਾਈਕਲਿੰਗ ਭਵਿੱਖ ਲਈ ਵੀ ਫਾਇਦੇਮੰਦ ਹੁੰਦੀ ਹੈ। ਦਰਅਸਲ ਜੋ ਬੱਚੇ ਸਾਈਕਲ ਚਲਾਉਂਦੇ ਹਨ। ਉਹ ਸੰਤੁਲਨ ਬਣਾਉਣ ਵਿਚ ਮਦਦ ਕਰਦੇ ਹਨ। ਅਜਿਹੇ ‘ਚ ਅੱਗੇ ਚੱਲਕੇ ਸਕੂਟੀ ਅਤੇ ਬਾਈਕ ਚਲਾਉਣ ਸਿੱਖਣ ‘ਚ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

The post ਰੋਜ਼ਾਨਾ 30 ਮਿੰਟ ਦੀ ਸਾਈਕਲਿੰਗ ਦਿਲ ਨੂੰ ਰੱਖੇਗੀ ਤੰਦਰੁਸਤ, ਕਈ ਬੀਮਾਰੀਆਂ ਦਾ ਖ਼ਤਰਾ ਹੋਵੇਗਾ ਘੱਟ appeared first on Ludhiana Live.

ਨਾੜਾਂ ਦੀ ਬਲਾਕੇਜ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ !
ਅੱਜ ਕੱਲ ਲੋਕਾਂ ਦਾ ਖਾਣਾ-ਪੀਣਾ ਏਨਾ ਵਿਗੜ ਗਿਆ ਹੈ ਕਿ ਇਸ ਕਾਰਨ ਉਹ ਕਿਸੀ ਨਾ ਕਿਸੀ ਬਿਮਾਰੀ ਦੀ ਚਪੇਟ ਵਿਚ ਹਨ। ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਹੈ ਨਸਾਂ ਦੀ ਬਲਾਕੇਜ, ਜੋ ਕਿ ਨੌਜਵਾਨਾਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸਦਾ ਇੱਕ ਕਾਰਨ ਬਹੁਤ ਹੱਦ ਤੱਕ ਵੱਧਦਾ ਪ੍ਰਦੂਸ਼ਣ ਵੀ ਹੈ। ਨਸਾਂ ਦੀ ਬਲਾਕੇਜ ਹੋਣ ‘ਤੇ ਧਮਣੀ ਬਿਮਾਰੀ, ਪੈਰੀਫਿਰਲ ਆਰਟਰੀ ਬਿਮਾਰੀ, ਅਧਰੰਗ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਅਜਿਹੇ ‘ਚ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾਵੇ।

ਨਸਾਂ ਦੀ ਬਲਾਕੇਜ ਦੀ ਸਮੱਸਿਆ : ਖੋਜ ਦੇ ਅਨੁਸਾਰ ਲਗਭਗ 40-60% ਲੋਕਾਂ ਦੀਆਂ ਨਾੜੀਆਂ ਕਮਜ਼ੋਰ ਹਨ। ਉੱਥੇ ਹੀ 20% ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਇਹ ਸਮੱਸਿਆ ਆਉਂਦੀ ਹੈ। ਇਸ ਦੀ ਪਛਾਣ ਸਹੀ ਸਮੇਂ ‘ਤੇ ਨਹੀਂ ਹੋ ਪਾਉਦੀ ਜਿਸਦਾ ਅਸਰ ਵੇਰੀਕੋਜ਼ ਵੈਂਜ (varicose veins) ਦੇ ਰੂਪ ‘ਚ ਸਾਹਮਣੇ ਆਉਂਦਾ ਹੈ। ਦਰਅਸਲ ਖ਼ਰਾਬ ਕੋਲੈਸਟ੍ਰੋਲ ਦੀ ਮਾਤਰਾ ਵਿਚ ਵਾਧੇ ਦੇ ਕਾਰਨ ਨਾੜੀਆਂ ਵਿਚ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ, ਜਿਸ ਕਾਰਨ ਪੈਰਾਂ ‘ਚ ਸੋਜ਼ ਅਤੇ ਨਾੜੀਆਂ ਦੇ ਗੁੱਛੇ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਬਾਅਦ ਵਿਚ ਬਲਾਕੇਜ ਦਾ ਰੂਪ ਧਾਰ ਲੈਂਦਾ ਹੈ।

ਬਲਾਕ ਨਾੜੀਆਂ ਨੂੰ ਖੋਲ੍ਹਣ ਲਈ ਸਰਜਰੀ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਬਹੁਤ ਮਹਿੰਗਾ ਇਲਾਜ ਹੈ। ਉੱਥੇ ਇਸ ਦੀ ਕੋਈ ਗਰੰਟੀ ਵੀ ਨਹੀਂ ਹੁੰਦੀ ਕਿ ਇਸ ਨਾਲ ਤਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਅਜਿਹੇ ‘ਚ ਤੁਸੀਂ ਰਸੋਈ ਵਿਚ ਮੌਜੂਦ ਚੀਜ਼ਾਂ ਦੇ ਮਿਸ਼ਰਣ ਨਾਲ ਆਪਣੇ ਸਰੀਰ ਦੀ ਕੋਈ ਵੀ ਨਸ ਨੂੰ ਖੋਲ੍ਹ ਸਕਦੇ ਹੋ। ਆਓ ਜਾਣਦੇ ਹਾਂ ਇੱਕ ਅਜਿਹਾ ਘਰੇਲੂ ਨੁਸਖਾ ਜੋ ਤੁਹਾਡੀ ਬੰਦ ਨਾੜੀਆਂ ਨੂੰ ਖੋਲ੍ਹਣ ਵਿੱਚ ਸਹਾਇਤਾ ਕਰੇਗਾ।

ਨਸਾਂ ਦੀ ਬਲਾਕੇਜ ਦਾ ਇਲਾਜ਼

ਨੁਸਖ਼ੇ ਲਈ ਜ਼ਰੂਰੀ ਸਮੱਗਰੀ

1 ਗ੍ਰਾਮ – ਦਾਲਚੀਨੀ

10 ਗ੍ਰਾਮ – ਕਾਲੀ ਮਿਰਚ (ਸਾਬਤ)

10 ਗ੍ਰਾਮ – ਤੇਜ਼ ਪੱਤਾ

10 ਗ੍ਰਾਮ – ਮਗਜ਼ ਸੀਡਜ਼ (ਖਰਬੂਜੇ ਦੇ ਬੀਜ)

10 ਗ੍ਰਾਮ – ਮਿਸ਼ਰੀ

10 ਗ੍ਰਾਮ – ਅਖਰੋਟ (ਟੁੱਟਿਆ ਹੋਇਆ)

10 ਗ੍ਰਾਮ – ਅਲਸੀ ਦੇ ਬੀਜ

ਬਣਾਉਣ ਦਾ ਤਰੀਕਾ : ਇਸ ਦੇ ਲਈ ਸਾਰੀ ਸਮੱਗਰੀ ਨੂੰ ਮਿਕਸਰ ‘ਚ ਪਾ ਸਮੂਦ ਬਲੈਂਡ ਕਰ ਲਓ। ਪੀਸੇ ਹੋਏ ਮਿਸ਼ਰਣ ਨੂੰ ਇੱਕ ਸਾਮਾਨ ਦਸ ਹਿਸਿਆਂ ਵਿੱਚ ਵੰਡ ਕੇ ਇਸਨੂੰ ਕਿਸੀ ਕਾਗਜ਼ ਜਾਂ ਫੁਆਇਲ ਵਿੱਚ ਰੱਖ ਲਓ। ਹੁਣ ਇਹ ਮਿਸ਼ਰਣ ਵਰਤੋਂ ਲਈ ਤਿਆਰ ਹੈ। ਰੋਜ਼ਾਨਾ ਖ਼ਾਲੀ ਪੇਟ ਇਸ ਮਿਸ਼ਰਣ ਦੀ ਇੱਕ ਪੁੜੀ ਨੂੰ ਹਲਕੇ ਗੁਣਗੁਣੇ ਪਾਣੀ ਨਾਲ ਰੋਜ਼ਾਨਾ 10 ਦਿਨਾਂ ਤੱਕ ਲਓ। ਧਿਆਨ ਰੱਖੋ ਕਿ ਦਵਾਈ ਖਾਣ ਤੋਂ ਬਾਅਦ ਅੱਧੇ ਘੰਟੇ ਲਈ ਕਿਸੀ ਵੀ ਚੀਜ਼ ਦਾ ਸੇਵਨ ਨਾ ਕਰੋ, ਚਾਹ ਤਾਂ ਬਿਲਕੁਲ ਵੀ ਨਾ ਪੀਓ। ਨਾਸ਼ਤਾ ਵੀ 2-3 ਘੰਟਿਆਂ ਤੱਕ ਕਰੋ। ਇਸਦਾ ਨਿਯਮਤ ਰੂਪ ਨਾਲ ਸੇਵਨ ਕਰਨ ਨਾਲ ਤੁਸੀਂ ਆਪਣੇ ਆਪ ਫ਼ਰਕ ਮਹਿਸੂਸ ਕਰੋਗੇ।

ਦਿਲ ਦੀ ਬਿਮਾਰੀ ਅਤੇ ਅਧਰੰਗ ਤੋਂ ਛੁਟਕਾਰਾ : ਇਸ ਮਿਸ਼ਰਣ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲਾਕ ਨਾੜੀਆਂ ਖੁੱਲ੍ਹਣਗੀਆਂ, ਜਿਸ ਨਾਲ ਦਿਲ ਦੀ ਬਿਮਾਰੀ ਦੇ ਨਾਲ ਅਧਰੰਗ ਦਾ ਖ਼ਤਰਾ ਬਹੁਤ ਹੱਦ ਤੱਕ ਘੱਟ ਜਾਵੇਗਾ। ਦਿਲ ਦੀਆਂ ਬਿਮਾਰੀਆਂ ਅਤੇ ਅਧਰੰਗ ਕਿਸੇ ਵਿਅਕਤੀ ਨੂੰ ਮਾਰ ਵੀ ਸਕਦਾ ਹੈ। ਅਜਿਹੇ ‘ਚ ਵਧੀਆ ਤਾਂ ਇਹੀ ਹੈ ਕਿ ਪਹਿਲਾਂ ਹੀ ਇਸ ਨਾਲ ਆਪਣੀ ਸਥਿਤੀ ਨੂੰ ਕੰਟਰੋਲ ‘ਚ ਰੱਖੋ। ਯਾਦ ਰੱਖੋ ਕਿ ਇਹ ਸਿਰਫ ਇੱਕ ਨੁਸਖਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਇਹ ਹਰ ਕਿਸੇ ਨੂੰ ਫ਼ਾਇਦਾ ਦੇਵੇ। ਇਸ ਲਈ ਇਹ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।

The post ਨਾੜਾਂ ਦੀ ਬਲਾਕੇਜ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ ! appeared first on Ludhiana Live.

ਪੰਜਾਬ ਦੇ ਸਿਵਲ ਹਸਪਤਾਲਾਂ ‘ਚ ਮੁਫ਼ਤ ਲੱਗੇਗਾ ਹਾਰਟ ਅਟੈਕ ਨੂੰ ਰੋਕਣ ਵਾਲਾ 30 ਹਜ਼ਾਰੀ ਟੀਕਾ
ਜਗਰਾਓਂ (ਲੁਧਿਆਣਾ) : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸਿਹਤ ਸੇਵਾਵਾਂ ‘ਚ ਵੱਡੀ ਸਹੂਲਤ ਲੈਸ ਕਰਦਿਆਂ ਖੂਨ ਦੀ ਨਾੜ ਵਿਚ ਖੂਨ ਜੰਮਣ ਨਾਲ ਹਾਰਟ ਅਟੈਕ ਨੂੰ ਰੋਕਣ ਵਾਲਾ 30 ਹਜ਼ਾਰੀ ਟੀਕਾ ਸੂਬੇ ਭਰ ਦੇ ਸਿਵਲ ਹਸਪਤਾਲਾਂ ‘ਚ ਉਪਲਬਧ ਕਰਵਾਇਆ ਗਿਆ ਹੈ। ਵਰਣਨਯੋਗ ਹੈ ਕਿ ਪੇਂਡੂ ਇਲਾਕਿਆਂ ਦੇ ਸਿਵਲ ਹਸਪਤਾਲਾਂ ਵਿਚ ਇਹ ਟੀਕਾ ਕਿਸੇ ਰਾਮਬਾਣ ਤੋਂ ਘੱਟ ਨਹੀਂ, ਕਿਉਂਕਿ ਪੇਂਡੂ ਹਸਪਤਾਲਾਂ ‘ਚ ਇਹ ਟੀਕਾ ਨਾ ਹੋਣ ਕਾਰਨ ਲਾਗਲੇ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ‘ਚ ਮਰੀਜ਼ਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਦੀਆਂ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਪੰਜਾਬ ਵੱਲੋਂ ਹਾਰਟ ਅਟੈਕ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਦਿਆਂ ਸਿਵਲ ਹਸਪਤਾਲਾਂ ‘ਚ ਟੈਨੈਕਟਿਪਲੇਸ ਖੂਨ ਨੂੰ ਖੋਰਨ ਵਾਲੇ ਟੀਕੇ ਉਪਲਬਧ ਕਰਵਾਏ ਗਏ। ਇਹ ਟੀਕਾ ਐਮਰਜੈਂਸੀ ਵਿਚ ਸੂਬੇ ਦੇ ਹਸਪਤਾਲਾਂ ‘ਚ ਪਹੁੰਚਣ ਵਾਲੇ ਮਰੀਜ਼ਾਂ ਨੂੰ ਮੁਫਤ ਲਗਾਇਆ ਜਾਵੇਗਾ। ਬਾਜ਼ਾਰ ਵਿਚ ਇਸ ਟੀਕੇ ਦੀ ਕੀਮਤ ਕਰੀਬ 30 ਹਜ਼ਾਰ ਰੁਪਏ ਹੈ। ਇਸ ਨੂੰ ਸਟੈਮੀ ਪ੍ਰਾਜੈਕਟ ਅਧੀਨ ਉਪਲਬਧ ਕਰਵਾਇਆ ਗਿਆ ਹੈ।

ਡਾਕਟਰਾਂ ਅਨੁਸਾਰ ਹਾਰਟ ਅਟੈਕ ਜੋ ਕਿ ਖੂਨ ਦੀ ਨਾੜ ਵਿਚ ਖੂਨ ਜੰਮਣ ਨਾਲ ਛਾਤੀ ਵਿਚ ਦਰਦ ਹੁੰਦਾ ਹੈ। ਇਸ ਦੌਰਾਨ ਹਾਰਟ ਅਟੈਕ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ਵਿਚ ਹਾਰਟ ਅਟੈਕ ਨੂੰ ਰੋਕਣ ਲਈ ਇਹ ਟੀਕਾ ਬਹੁਤ ਸਹਾਈ ਹੁੰਦਾ ਹੈ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਬਾਕਾਇਦਾ ਸੂਬੇ ਦੇ ਸਮੂਹ ਹਸਪਤਾਲਾਂ ਵਿਚ ਇਸ ਪ੍ਰਾਜੈਕਟ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ।

ਜਗਰਾਓਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਮਹਿੰਦਰਾ ਨੇ ਸਿਹਤ ਵਿਭਾਗ ਵੱਲੋਂ ਉਪਲਬਧ ਕਰਵਾਏ ਉਕਤ ਟੀਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਮਰਜੈਂਸੀ ਵਿੰਗ ਵਿਚ ਹਾਰਟ ਅਟੈਕ ਦੀ ਸੰਭਾਵਨਾ ਵਾਲੇ ਮਰੀਜ਼ ਦੇ ਪਹੁੰਚਣ ‘ਤੇ ਡਿਊਟੀ ‘ਤੇ ਤੈਨਾਤ ਡਾਕਟਰ ਵੱਲੋਂ ਇਹ ਟੀਕਾ ਲਗਾਇਆ ਜਾਵੇਗਾ।

ਇਸ ਦੌਰਾਨ ਜੇ ਡਿਊਟੀ ਡਾਕਟਰ ਦਿਲ ਦੇ ਰੋਗਾਂ ਦਾ ਮਾਹਰ ਨਹੀਂ ਹੈ ਤਾਂ ਉਹ ਤੁਰੰਤ ਡੀਐੱਮਸੀ ਦੇ ਦੱਸੇ ਗਏ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਨਾਲ ਵੀ ਸੰਪਰਕ ਕਰਕੇ ਮਰੀਜ਼ ਨੂੰ ਹਾਰਟ ਅਟੈਕ ਤੋਂ ਬਚਾਉਣ ਲਈ ਡਾਕਟਰੀ ਸਹਾਇਤਾ ਦੇਵੇਗਾ। ਇਸ ਦੇ ਲਈ ਬਾਕਾਇਦਾ ਹਸਪਤਾਲ ਵਿਚ ਨੋਡਲ ਅਫਸਰ ਵੀ ਨਿਯੁਕਤ ਕਰ ਦਿੱਤਾ ਗਿਆ ਹੈ।

The post  ਪੰਜਾਬ ਦੇ ਸਿਵਲ ਹਸਪਤਾਲਾਂ ‘ਚ ਮੁਫ਼ਤ ਲੱਗੇਗਾ ਹਾਰਟ ਅਟੈਕ ਨੂੰ ਰੋਕਣ ਵਾਲਾ 30 ਹਜ਼ਾਰੀ ਟੀਕਾ appeared first on Ludhiana Live.