pototo crop in punjab Archives - Ludhiana Live

ਪੰਜਾਬ ਵੱਲੋਂ ‘ਆਲੂਆਂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ
ਲੁਧਿਆਣਾ :  ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ ‘ਆਲੂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਆਯੋਜਨ ਕਿਸਾਨਾਂ ਨੂੰ ਆਲੂਆਂ ਦੀ ਫਸਲ, ਜੋ ਕਿ ਰਾਜ ਵਿੱਚ ਪ੍ਰਤੀ ਸਾਲ ਲਗਭਗ 1 ਲੱਖ ਹੈਕਟੇਅਰ ਰਕਬੇ ਵਿੱਚ ਕਾਸ਼ਤ ਕੀਤੀ ਜਾਂਦੀ ਹੈ, ‘ਤੇ ਤੁਪਕਾ ਅਤੇ ਛਿੜਕਾਅ ਸਿੰਚਾਈ ਪ੍ਰਣਾਲੀਆਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਰਾਜ ਵਿੱਚ ਉਗਾਇਆ ਜਾਣ ਵਾਲਾ ਆਲੂ ਖਾਸ ਕਰਕੇ ਬੀਜ ਆਲੂ ਦੀ ਦੇਸ਼ ਭਰ ਵਿੱਚ ਭਾਰੀ ਮੰਗ ਹੈ ਕਿਉਂਕਿ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਪੈਪਸੀ, ਮੈਕੇਨ, ਆਈ.ਟੀ.ਸੀ. ਆਦਿ ਰਾਜ ਵਿੱਚ ਆਲੂ ਦੀ ਕਾਸ਼ਤ ਵਿੱਚ ਉੱਦਮ ਕਰ ਰਹੀਆਂ ਹਨ। ਸੈਮੀਨਾਰ ਵਿੱਚ ਲੈਕਚਰ, ਤਕਨੀਕੀ ਸੈਸ਼ਨ ਅਤੇ ਕੇਸ ਸਟੱਡੀਜ਼ ਅਤੇ ਕਿਸਾਨਾਂ ਦੇ ਤਜ਼ਰਬਿਆਂ ਦੇ ਨਾਲ-ਨਾਲ ਆਲੂ ਕਾਸ਼ਤਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ।

ਸੈਸ਼ਨ ਦਾ ਮੁੱਖ ਨਤੀਜਾ ਇਹ ਰਿਹਾ ਕਿ ਮਾਈਕਰੋ ਸਿੰਚਾਈ ਤਕਨੀਕ ਨਾਲ ਆਲੂ ਦੀ ਕਾਸ਼ਤ ਆਲੂਆਂ ਦਾ ਆਕਾਰ ਲਿਆਉਂਦੀ ਹੈ, ਬਿਮਾਰੀਆਂ ਦੇ ਘੱਟ ਸੰਕਰਮਣ ਤੋਂ ਇਲਾਵਾ ਲਾਗਤ ਖਰਚਿਆਂ ਵਿੱਜ ਬੱਚਤ ਦੇ ਨਾਲ-ਨਾਲ ਉੱਚ ਉਤਪਾਦਕਤਾ ਅਤੇ ਉਤਪਾਦਨ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਦੇ ਵਧੀਕ ਨਿਰਦੇਸ਼ਕ ਡਾ. ਜੀ.ਪੀ.ਐਸ. ਸੋਢੀ ਨੇ ਖੇਤੀਬਾੜੀ ਵਿੱਚ ਸੂਖਮ ਸਿੰਚਾਈ ਤਕਨੀਕਾਂ ਵੱਲ ਜਾਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਸਾਨ ਭਾਈਚਾਰੇ ਨੂੰ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਸਮਾਰਟ ਖੇਤੀ ਤਕਨੀਕਾਂ ਨੂੰ ਅਪਣਾਉਣ ਦਾ ਵੀ ਸੱਦਾ ਦਿੱਤਾ।

ਸ.ਦਵਿੰਦਰ ਸਿੰਘ ਦੁਸਾਂਝ, ਸੀ.ਈ.ਓ., ਐਚ.ਜੈਡ.ਪੀ.ਸੀ. ਮਹਿੰਦਰਾ ਪ੍ਰਾਈਵੇਟ ਲਿਮਟਿਡ ਨੇ ਘੋਸ਼ਣਾ ਕੀਤੀ ਕਿ ਉਹ ਉਨ੍ਹਾਂ ਨਾਲ ਠੇਕਾ ਖੇਤੀ ਕਰਨ ਅਤੇ ਆਲੂਆਂ ਵਿੱਚ ਮਾਈਕਰੋ ਸਿੰਚਾਈ ਤਕਨੀਕਾਂ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ 50 ਫੀਸਦ ਹਿੱਸਾ ਦੇਵੇਗਾ। ਇਸ ਮੌਕੇ ਆਲੂਆਂ ਵਿੱਚ ਸਪ੍ਰਿੰਕਲਰ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

The post ਪੰਜਾਬ ਵੱਲੋਂ ‘ਆਲੂਆਂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ appeared first on Ludhiana Live.

ਕਿਸਾਨ ਆਲੂਆਂ ਦੀ ਫ਼ਸਲ ਮੰਦੇ ਭਾਅ ‘ਚ ਵੇਚਣ ਲਈ ਮਜਬੂਰ
ਸਮਰਾਲਾ/ ਲੁਧਿਆਣਾ : ਆਲੂਆਂ ਦੀ ਕਾਸ਼ਤ ਦਾ ਵੀ ਇਸ ਵਾਰੀ ਬੇਮੌਸਮੇ ਮੀਂਹ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ। ਬੀਤੇ ਮਹੀਨਿਆਂ ‘ਚ ਕਿਸਾਨਾਂ ਵਲੋਂ ਜਦੋਂ ਆਲੂਆਂ ਦੀ ਬਿਜਾਈ ਸ਼ੁਰੂ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਬਿਜਾਈ ਹੋਣ ਤੋਂ ਬਾਅਦ ਸੂਬੇ ਵਿਚ ਪਈ ਲਗਾਤਾਰ ਮੀਂਹ ਕਾਰਨ ਖੇਤਾਂ ਦੀਆਂ ਵੱਟਾਂ ‘ਚ ਪਾਣੀ ਕਾਫ਼ੀ ਸਮਾਂ ਖੜ੍ਹਾ ਰਿਹਾ, ਜਿਸ ਕਰਕੇ ਆਲੂਆਂ ਦਾ ਬੀਜ ਪੂਰੀ ਤਰ੍ਹਾਂ ਨਾਲ ਗਲ਼ ਗਿਆ।

ਇਸ ਲਈ ਉਨ੍ਹਾਂ ਨੂੰ ਮਹਿੰਗੇ ਭਾਅ ਦੇ ਬੀਜ ਦੁਬਾਰਾ ਖਰੀਦਕੇ ਆਲੂਆਂ ਦੀ ਬਿਜਾਈ ਕਰਨੀ ਪਈ। ਜਦੋਂ ਆਲੂਆਂ ਦੀ ਫ਼ਸਲ ਤਿਆਰ ਹੋਣ ਕੰਢੇ ਸੀ ਤਾਂ ਦੁਬਾਰਾ ਪਈ ਬਾਰਿਸ਼ ਦਾ ਪਾਣੀ ਆਲੂਆਂ ਦੀਆਂ ਵੱਟਾਂ ਵਿਚਕਾਰ ਫਿਰ ਤੋਂ ਖੜ੍ਹ ਗਿਆ ਅਤੇ ਕਈ ਥਾਵਾਂ ‘ਤੇ ਕਿਸਾਨਾਂ ਵਲੋਂ ਮੀਂਹ ਦਾ ਪਾਣੀ ਖੇਤਾਂ ‘ਚੋਂ ਬਾਹਰ ਕੱਢਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਗਏ, ਪ੍ਰੰਤੂ ਫਿਰ ਵੀ ਆਲੂਆਂ ਦੀ ਫ਼ਸਲ ਨੂੰ ਬਚਾਉਣਾ ਅਸੰਭਵ ਹੀ ਰਿਹਾ।

ਪਰ ਹੁਣ ਮੌਸਮ ਦੇ ਸਾਫ਼ ਹੋਣ ਦੇ ਬਾਵਜੂਦ ਵੀ ਜਦੋਂ ਇਲਾਕੇ ਵਿਚ ਕਿਸਾਨਾਂ ਵਲੋਂ ਆਲੂਆਂ ਦੀ ਪੁਟਾਈ ਸ਼ੁਰੂ ਕਰਵਾਈ ਗਈ ਤਾਂ ਆਲੂਆਂ ਦੀ ਫ਼ਸਲ ਦੇ ਥੋੜ੍ਹਾ ਦਾਗ਼ੀ ਹੋਣ ਕਰਕੇ ਸਥਾਨਕ ਵਪਾਰੀਆਂ ਵਲੋਂ ਆਲੂਆਂ ਦੀ ਫ਼ਸਲ ਖ਼ਰੀਦਣ ਵਿਚ ਨੁਕਤਾਚੀਨੀ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ 550 ਰੁਪਏ ਪ੍ਰਤੀ 50 ਕਿੱਲੋ ਦਾ ਵਿਕਣ ਵਾਲੇ ਆਲੂਆਂ ਦੇ ਥੈਲੇ ਦਾ ਰੇਟ ਹੁਣ ਬਹੁਤ ਹੀ ਹੇਠਲੇ ਪੱਧਰ ‘ਤੇ ਆ ਚੁੱਕਾ

ਪਿੰਡਾਂ ‘ਚ ਜ਼ਿਆਦਾਤਰ ਕਿਸਾਨਾਂ ਵਲੋਂ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕੀਤੀ ਜਾਂਦੀ ਹੈ, ਇਸ ਵੇਲੇ ਪ੍ਰਤੀ ਏਕੜ ਠੇਕੇ ਦਾ ਰੇਟ 50 ਹਜਾਰ ਤੋਂ ਜ਼ਿਆਦਾ ਤੱਕ ਪੁੱਜ ਗਿਆ ਹੈ । ਆਲੂਆਂ ਦੀ ਬਿਜਾਈ ਤੋਂ ਲੈ ਕੇ ਪੁਟਾਈ ਤੱਕ ਵੀ ਕਰੀਬ 40 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚਾ ਫ਼ਸਲ ‘ਤੇ ਆਉਂਦਾ ਹੈ। ਪਰ ਇਸ ਵੇਲੇ ਆਲੂਆਂ ਦਾ ਨਿਕਾਲ ਬਹੁਤ ਹੀ ਘੱਟ ਰਿਹਾ ਹੈ, ਜਿਸ ਨਾਲ ਕਿ ਕਿਸਾਨਾਂ ਦੀ ਲਾਗਤ ਵੀ ਪੂਰੀ ਹੁੰਦੀ ਵਿਖਾਈ ਨਹੀਂ ਦੇ ਰਹੀ।

The post ਕਿਸਾਨ ਆਲੂਆਂ ਦੀ ਫ਼ਸਲ ਮੰਦੇ ਭਾਅ ‘ਚ ਵੇਚਣ ਲਈ ਮਜਬੂਰ appeared first on Ludhiana Live.