post harvesting Archives - Ludhiana Live

ਫਿਕੋ ਨੇ ਖੇਤੀਬਾੜੀ ਇੰਜੀਨੀਅਰਿੰਗ ਡਾਇਰੈਕਟੋਰੇਟ ਦੇ ਗਠਨ ਦੀ ਮੰਗ ਕੀਤੀ
ਲੁਧਿਆਣਾ : ਫੀਕੋ ਨੇ ਪੰਜਾਬ ਦੀ ਪਹਿਲੀ ਖੇਤੀ ਨੀਤੀ ਲਈ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ ਅਤੇ ਪੰਜਾਬ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਡਾਇਰੈਕਟੋਰੇਟ ਬਣਾਉਣ ਦੀ ਮੰਗ ਕਰਦੇ ਹੋਏ ਇੱਕ ਲਿਖਤੀ ਮੰਗ ਪੱਤਰ ਭੇਜਿਆ । ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਬਲਦੇਵ ਸਿੰਘ ਅਮਰ ਮੀਤ ਪ੍ਰਧਾਨ ਨੇ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਦੀ ਸਖ਼ਤ ਲੋੜ ਹੈ, ਜਿਸ ਨਾਲ ਕੀਮਤੀ ਪਾਣੀ ਦੀ ਬੱਚਤ ਹੋਵੇਗੀ ਸਗੋਂ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵੀ ਕਈ ਗੁਣਾ ਵਾਧਾ ਹੋਵੇਗਾ।

ਖੇਤੀ ਦੀ ਪ੍ਰਕਿਰਿਆ ਵਿੱਚ ਮੂਲ ਰੂਪ ਵਿੱਚ ਮਿੱਟੀ ਦੀ ਤਿਆਰੀ, ਬਿਜਾਈ, ਖਾਦ, ਸਿੰਚਾਈ, ਪੌਦਿਆਂ ਦੀ ਸੁਰੱਖਿਆ, ਵਾਢੀ, ਵਾਢੀ ਤੋਂ ਬਾਅਦ ਪ੍ਰਬੰਧਨ, ਸਟੋਰੇਜ ਅਤੇ ਰਹਿੰਦ-ਖੂੰਹਦ ਪ੍ਰਬੰਧਨ ਸ਼ਾਮਲ ਹਨ। ਪੰਜਾਬ ਦੇ ਕਿਸਾਨਾਂ ਨੇ ਖੇਤੀ ਮਸ਼ੀਨੀਕਰਨ ਨੂੰ ਸਰਗਰਮੀ ਨਾਲ ਅਪਣਾਇਆ ਪਰ ਬਦਕਿਸਮਤੀ ਨਾਲ ਕਣਕ-ਝੋਨੇ ਦੇ ਪ੍ਰਚਲਿਤ ਚੱਕਰ ਕਾਰਨ ਮਸ਼ੀਨੀਕਰਨ ਸਿਰਫ਼ ਇਨ੍ਹਾਂ ਫ਼ਸਲਾਂ ਤੱਕ ਹੀ ਸੀਮਤ ਹੈ, ਬਾਕੀ ਫ਼ਸਲਾਂ ਵਿੱਚ ਮਸ਼ੀਨੀਕਰਨ ਦੀ ਘਾਟ ਹੈ।

ਫਸਲੀ ਵਿਭਿੰਨਤਾ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ, ਪੰਜਾਬ ਨੂੰ ਇੱਕ ਸੁਤੰਤਰ “ਖੇਤੀ ਇੰਜੀਨੀਅਰਿੰਗ ਡਾਇਰੈਕਟੋਰੇਟ” ਦੀ ਲੋੜ ਹੈ, ਕਿਉਂਕਿ ਪੰਜਾਬ ਦਾ ਇੰਜੀਨੀਅਰਿੰਗ ਉਦਯੋਗ ਲੋੜੀਂਦੇ ਸੰਦਾਂ ਦਾ ਨਿਰਮਾਣ ਕਰਨ ਵਿੱਚ ਬਹੁਤ ਸਮਰੱਥ ਹੈ। “ਖੇਤੀ ਇੰਜੀਨੀਅਰਿੰਗ ਦਾ ਡਾਇਰੈਕਟੋਰੇਟ” ਨਵੇਂ ਉਤਪਾਦ ਦੇ ਵਿਕਾਸ ਅਤੇ ਕਿਸਾਨਾਂ ਨੂੰ ਤਕਨਾਲੋਜੀ ਦੀ ਵੰਡ ਲਈ ਤਕਨੀਕੀ ਸਹਾਇਤਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ।

The post ਫਿਕੋ ਨੇ ਖੇਤੀਬਾੜੀ ਇੰਜੀਨੀਅਰਿੰਗ ਡਾਇਰੈਕਟੋਰੇਟ ਦੇ ਗਠਨ ਦੀ ਮੰਗ ਕੀਤੀ appeared first on Ludhiana Live.

ਖੇਤਾਂ ’ਚ 24 ਘੰਟੇ ’ਚ ਗਾਲੀ ਜਾ ਸਕੇਗੀ ਪਰਾਲੀ-ਪੀ ਏ ਯੂ ਨੇ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤਾ ਜੈਵਿਕ ਘੋਲ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਰਾਲੀ ਦੇ ਨਿਪਟਾਰੇ ਲਈ ਇਕ ਆਸਾਨ ਹੱਲ ਲੱਭ ਲਿਆ ਹੈ, ਜੋ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਨਾਲ ਪਰਾਲੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਖੇਤ ਵਿੱਚ ਗਾਲਿਆ ਜਾ ਸਕੇਗਾ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਇੱਕ ਪ੍ਰੋਜੈਕਟ ਦੇ ਤਹਿਤ ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੇ ਪਿੰ੍ਰਸੀਪਲ ਸਾਇੰਟਿਸਟ ਤੇ ਵਿਭਾਗ ਦੇ ਮੁਖੀ ਡਾ: ਮੁਹੰਮਦ ਸ਼ਰੀਫ ਆਲਮ ਨੇ ਪਰਸ਼ੂਰਾਮ ਬਾਇਓਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਜੈਵਿਕ ਘੋਲ (ਬਾਇਓਡੀਕੰਪੋਜ਼ਰ) ਤਿਆਰ ਕੀਤਾ ਹੈ। ਮਾਈਕਰੋ ਅਤੇ ਪਾਇਲਟ ਪੱਧਰ ’ਤੇ ਕੀਤੇ ਗਏ ਲੈਬ ਟਰਾਇਲ ਦੌਰਾਨ ਇਸ ਘੋਲ ਨੇ 24 ਘੰਟਿਆਂ ਦੇ ਅੰਦਰ ਪਰਾਲੀ ਨੂੰ ਗਾਲ ਦਿੱਤਾ। ਹੁਣ ਇਸ ਮਹੀਨੇ ਇਸ ਦੀ ਖੇਤਾਂ ਵਿੱਚ ਪਰਖ ਕੀਤੀ ਜਾਵੇਗੀ। ਫੀਲਡ ਟੈਸਟ ਦੀ ਸਫਲਤਾ ਤੋਂ ਬਾਅਦ ਉਹ ਇਸ ਦੇ ਪੇਟੈਂਟ ਲਈ ਅਪਲਾਈ ਕਰਨਗੇ।

ਡਾ: ਮੁਹੰਮਦ ਆਲਮ ਨੇ ਦੱਸਿਆ ਕਿ ਅਸੀਂ ਇਸ ਘੋਲ ਨੂੰ ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈਸਟ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਿਫੇਟ) ਵਿਖੇ ਆਈਸੀਏਆਰ ਤੇ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰਾਜੈਕਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਪ੍ਰਾਜੈਕਟ ਕੋਆਰਡੀਨੇਟਰ ਡਾ ਐੱਸਕੇ ਤਿਆਗੀ ਦੇ ਨਿਰਦੇਸ਼ਾਂ ਹੇਠ ਤਿਆਰ ਕੀਤਾ ਹੈ। ਡਾ: ਤਿਆਗੀ ਕੈਮੀਕਲ ਇੰਜੀਨੀਅਰ ਹਨ। ਇਸ ਬਾਰੇ ਜੂਨ ਵਿੱਚ ਖੋਜ ਸ਼ੁਰੂ ਹੋਈ ਸੀ।

ਡਾ: ਮੁਹੰਮਦ ਆਲਮ ਨੇ ਦੱਸਿਆ ਕਿ ਪਰਾਲੀ ਵਿੱਚ ਸਿਲਿਕਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਾਰਨ ਤੂਡ਼ੀ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਆਸਾਨੀ ਨਾਲ ਨਹੀਂ ਗਲਦੀ। ਜੈਵਿਕ ਬਾਇਓਡੀਕੰਪੋਜ਼ਰ ਸਿਲਿਕਾ ਪਰਤ ਨੂੰ ਤੋਡ਼ਦਾ ਹੈ। ਲੈਬ ਟੈਸਟ ਦੌਰਾਨ, ਪਰਾਲੀ 90 ਤੋਂ 92 ਪ੍ਰਤੀਸ਼ਤ ਤੱਕ ਗਲ ਗਈ ਅਤੇ ਬਹੁਤ ਹੀ ਬਰੀਕ ਟੁਕਡ਼ਿਆਂ ਵਿੱਚ ਬਦਲ ਗਈ। ਇਸ ਤੋਂ ਬਾਅਦ ਡਾ. ਐੱਸਕੇ ਤਿਆਗੀ ਨੇ ਵੀ ਆਪਣੇ ਵੱਲੋਂ ਟਰਾਇਲ ਕੀਤਾ ਅਤੇ ਪਾਇਆ ਕਿ ਇਹ ਹੱਲ 95 ਫੀਸਦੀ ਤੱਕ ਅਸਰਦਾਰ ਹੈ। ਜੇ ਇਸ ਬਾਇਓਡੀਕੰਪੋਜ਼ਰ ਨਾਲ ਪੰਜ ਫੀਸਦੀ ਗਊ ਮੂਤਰ ਮਿਲਾਇਆ ਜਾਵੇ ਤਾਂ ਇਹ ਜ਼ਿਆਦਾ ਅਸਰਦਾਰ ਹੋ ਜਾਂਦਾ ਹੈ।

ਡਾਕਟਰ ਐੱਸਕੇ ਤਿਆਗੀ ਦਾ ਕਹਿਣਾ ਹੈ ਕਿ ਇਸ ਘੋਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਰੈਡੀ ਟੂ ਯੂਜ਼ ਹੈ ਭਾਵ ਇਸਦੀ ਵਰਤੋਂ ਤੁਰੰਤ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਇਸ ਵਿੱਚ ਜ਼ਿਆਦਾ ਕੁਝ ਕਰਨ ਦੀ ਲੋਡ਼ ਨਹੀਂ ਹੈ। ਕਿਸਾਨਾਂ ਨੂੰ 25 ਲੀਟਰ ਪਾਣੀ ਵਿੱਚ ਇੱਕ ਲੀਟਰ ਘੋਲ ਮਿਲਾ ਕੇ ਖੇਤ ਵਿੱਚ ਛਿਡ਼ਕ ਕੇ 24 ਘੰਟੇ ਲਈ ਛੱਡਣਾ ਹੈ। ਇਸ ਦੇ 24 ਘੰਟੇ ਬਾਅਦ ਦੋ ਫੁੱਟ ਲੰਬੀ ਤੂਡ਼ੀ ਬਰੀਕ ਟੁਕਡ਼ਿਆਂ ਵਿੱਚ ਬਦਲ ਜਾਂਦੀ ਹੈ। ਜਦੋਂ ਟਰੈਕਟਰ ਦੁਆਰਾ ਹਲ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ, ਤਾਂ ਇਹ ਆਸਾਨੀ ਨਾਲ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ।

The post ਖੇਤਾਂ ’ਚ 24 ਘੰਟੇ ’ਚ ਗਾਲੀ ਜਾ ਸਕੇਗੀ ਪਰਾਲੀ-ਪੀ ਏ ਯੂ ਨੇ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤਾ ਜੈਵਿਕ ਘੋਲ appeared first on Ludhiana Live.