peegh Archives - Ludhiana Live

ਪੀ.ਏ.ਯੂ. ‘ਚ ਕੁੜੀਆਂ ਨੂੰ ਸੰਧਾਰਾ ਦੇਕੇ ਮਨਾਇਆ ਗਿਆ ਤੀਆਂ ਦਾ ਤਿਉਹਾਰ
ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਤੀਜ ਦੀਆਂ ਤੀਆਂ ਦਾ ਤਿਉਹਾਰ ਮਨਾਇਆ | ਇਸ ਮੌਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ | ਡਾ. ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਵਿਭਾਗ ਦੀਆਂ ਕੁੜੀਆਂ ਨੂੰ ਸੰਧਾਰਾ ਦੇਣ ਦੀ ਰਸਮ ਕੀਤੀ | ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਇਹ ਤਿਉਹਾਰ ਪੰਜਾਬੀ ਸਮਾਜ ਦਾ ਅਨਿੱਖੜਾ ਅੰਗ ਹਨ ਅਤੇ ਇਹਨਾਂ ਤਿਉਹਾਰਾਂ ਦੇ ਕਾਰਨ ਹੀ ਪੰਜਾਬੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਹਨ |

ਡਾ. ਗੋਸਲ ਨੇ ਤੀਆਂ ਬਾਰੇ ਬੋਲਦਿਆਂ ਕਿਹਾ ਕਿ ਸਾਉਣ ਦੇ ਮਹੀਨੇ ਕੁੜੀਆਂ ਆਪਣੇ ਪੇਕੇ ਪਿੰਡ ਆ ਕੇ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ | ਇਸ ਲਿਹਾਜ਼ ਨਾਲ ਇਹ ਤਿਉਹਾਰ ਔਰਤ ਮਨ ਦੀ ਭਾਵਨਾਵਾਂ ਦੀ ਪੇਸ਼ਕਾਰੀ ਕਰਨ ਵਾਲਾ ਅਤੇ ਸਮਾਜ ਵਿੱਚ ਔਰਤ ਦੇ ਰੁਤਬੇ ਦਾ ਪ੍ਰਤੀਕ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਖੇਤੀ ਦੇ ਨਾਲ-ਨਾਲ ਸੱਭਿਆਚਾਰ ਦੇ ਵਿਕਾਸ ਅਤੇ ਸਾਂਭ-ਸੰਭਾਲ ਲਈ ਜ਼ਿਕਰਯੋਗ ਕੰਮ ਕੀਤਾ ਹੈ | ਪੇਂਡੂ ਜੀਵਨ ਦਾ ਅਜਾਇਬ ਘਰ ਇਸ ਪੱਖ ਤੋਂ ਜੀਵੰਤ ਉਦਾਹਰਣ ਹੈ |

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਸਵਾਗਤ ਦੇ ਸ਼ਬਦ ਕਹੇ | ਡਾ. ਰਿਆੜ ਨੇ ਕਿਹਾ ਕਿ ਕਿਸਾਨੀ ਸਮਾਜ ਤਿਉਹਾਰਾਂ ਦੇ ਆਸ-ਪਾਸ ਵਿਗਸਿਆ ਹੈ ਅਤੇ ਪੰਜਾਬੀ ਲੋਕ ਮਨ ਦੀ ਖੁਸ਼ੀ ਨੂੰ ਤੰਦਰੁਸਤੀ ਦਾ ਅਹਿਮ ਹਿੱਸਾ ਮੰਨਦੇ ਰਹੇ ਹਨ | ਸੱਭਿਆਚਾਰ ਨੂੰ ਪੀੜੀ ਦਰ ਪੀੜੀ ਅੱਗੇ ਤੋਰਨ ਲਈ ਇਹਨਾਂ ਤਿਉਹਾਰਾਂ ਦੀ ਰਚਨਾ ਕੀਤੀ ਗਈ | ਵਿਦਿਅਕ ਸੰਸਥਾਵਾਂ ਵਿੱਚ ਤੀਆਂ ਦਾ ਮਨਾਉਣਾ ਸਾਡੀਆਂ ਧੀਆਂ ਨੂੰ ਉਹਨਾਂ ਦੇ ਮਾਣਮੱਤੇ ਸਥਾਨ ਦਾ ਅਹਿਸਾਸ ਕਰਾਉਣਾ ਹੈ |

ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ | ਉਹਨਾਂ ਅਜਿਹੇ ਹੋਰ ਸਮਾਗਮ ਕਰਵਾਉਣ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਨਿਰੰਤਰ ਕੋਸ਼ਿਸ਼ਾਂ ਇਸ ਵਿਭਾਗ ਦੀ ਪਹਿ

ਲ ਬਣੀ ਰਹੇਗੀ |

ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ, ਗੀਤ, ਕਵਿਤਾਵਾਂ, ਲੋਕ ਨਾਚ ਅਤੇ ਲੋਕ ਕਾਵਿ ਰੂਪ ਪੇਸ਼ ਕੀਤੇ | ਅੰਤ ਵਿੱਚ ਸਭ ਨੂੰ ਖੀਰ ਅਤੇ ਪੂੜੇ ਵੰਡੇ ਗਏ | ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ |

The post ਪੀ.ਏ.ਯੂ. ‘ਚ ਕੁੜੀਆਂ ਨੂੰ ਸੰਧਾਰਾ ਦੇਕੇ ਮਨਾਇਆ ਗਿਆ ਤੀਆਂ ਦਾ ਤਿਉਹਾਰ appeared first on Ludhiana Live.