pau vist Archives - Ludhiana Live

ਕੈਨੇਡਾ ਦੇ ਕੌਂਸਲੇਟ ਜਨਰਲ ਨੇ ਪੀ.ਏ.ਯੂ. ਦਾ ਦੌਰਾ ਕਰਕੇ ਸਾਂਝ ਦੇ ਖੇਤਰਾਂ ਬਾਰੇ ਕੀਤੀ ਗੱਲਬਾਤ
ਲੁਧਿਆਣਾ : ਚੰਡੀਗੜ ਵਿੱਚ ਕੈਨੇਡਾ ਦੇ ਕੌਂਸਲੇਟ ਜਨਰਲ ਸ਼੍ਰੀ ਪੈਟ੍ਰਿਕ ਹੇਬਰਟ ਨੇ ਪੀ.ਏ.ਯੂ. ਦਾ ਦੌਰਾ ਕਰਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਇਸ ਮਿਲਣੀ ਦਾ ਉਦੇਸ਼ ਕੈਨੇਡਾ ਅਤੇ ਪੀ.ਏ.ਯੂ. ਵਿਚਕਾਰ ਸਾਂਝ ਦੇ ਖੇਤਰਾਂ ਦੀ ਸੰਭਾਵਨਾ ਦੀ ਤਲਾਸ਼ ਸੀ | ਸ਼੍ਰੀ ਪੈਟ੍ਰਿਕ ਨੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਨਾਲ ਗੱਲਬਾਤ ਦੌਰਾਨ ਪੀ.ਏ.ਯੂ. ਦੀ ਖੋਜ, ਅਕਾਦਮਿਕ ਅਤੇ ਪਸਾਰ ਦੀ ਦਿਸ਼ਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਾਂਝੇ ਤੌਰ ਤੇ ਕਾਰਜ ਕਰਨ ਅਤੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਦੇ ਤਬਾਦਲੇ ਸੰਬੰਧੀ ਵਿਚਾਰ-ਵਟਾਂਦਰਾ ਕੀਤਾ |

ਸ਼੍ਰੀ ਪੈਟ੍ਰਿਕ ਨੇ ਕਿਹਾ ਕਿ ਭਾਰਤ ਦੀ ਇਸ ਸਰਵੋਤਮ ਸੰਸਥਾ ਵਿੱਚ ਆਉਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ | ਉਹ ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਲਗਾਤਾਰ ਪੀ.ਏ.ਯੂ. ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹਿੰਦੇ ਹਨ ਅਤੇ ਭਾਰਤ ਦੇ ਇਸ ਖੇਤਰ ਵਿੱਚ ਪੀ.ਏ.ਯੂ. ਨੇ ਖੇਤੀ ਨੂੰ ਵਿਕਸਿਤ ਕਰਨ ਲਈ ਜੋ ਵਡਮੁੱਲੇ ਕਾਰਜ ਕੀਤੇ ਉਹਨਾਂ ਤੋਂ ਭਲੀਭਾਂਤ ਜਾਣੂ ਹਨ ਪਰ ਅੱਜ ਉਹਨਾਂ ਨੇ ਇਸ ਦੌਰੇ ਦੌਰਾਨ ਪੀ.ਏ.ਯੂ. ਦੀ ਕਾਰਜਸ਼ੈਲੀ ਨੂੰ ਨੇੜਿਓ ਅਤੇ ਗੰਭੀਰ ਰੂਪ ਵਿੱਚ ਜਾਣਿਆ ਹੈ |

ਸ਼੍ਰੀ ਪੈਟ੍ਰਿਕ ਹੇਬਰਟ ਨੇ ਕਿਹਾ ਕਿ ਦੁਵੱਲੀ ਸਾਂਝ ਦੇ ਅਨੇਕ ਖੇਤਰ ਹਨ ਜਿਨ੍ਹਾਂ ਵਿੱਚ ਪੀ.ਏ.ਯੂ. ਅਤੇ ਕੈਨੇਡਾ ਦੀਆਂ ਬਹੁਤੀਆਂ ਸੰਸਥਾਵਾਂ ਸਾਂਝੇ ਤੌਰ ਤੇ ਕਾਰਜ ਕਰ ਸਕਦੀਆਂ ਹਨ | ਇਹਨਾਂ ਵਿੱਚ ਪ੍ਰਮੁੱਖ ਇਹ ਹੈ ਕਿ ਕੈਨੇਡਾ ਵਿੱਚ ਭੋਜਨ ਸੁਰੱਖਿਆ ਅਤੇ ਖੇਤੀਬਾੜੀ ਅੱਜ ਭਖਵੇਂ ਖੇਤਰ ਹਨ | ਇਹਨਾਂ ਵਿੱਚ ਕੰਮ ਕਰਨ ਵਾਲੇ ਲੋਕ ਸੰਸਾਰ ਭਰ ਦੀਆਂ ਵਿਕਸਿਤ ਤਕਨੀਕਾਂ ਨੂੰ ਅਪਣਾ ਰਹੇ ਹਨ | ਪੀ.ਏ.ਯੂ. ਵੱਲੋਂ ਹਰ ਲਿਹਾਜ਼ ਨਾਲ ਕੀਤਾ ਗਿਆ ਕਾਰਜ ਉਥੋਂ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਗੁਣਕਾਰੀ ਸਿੱਧ ਹੋ ਸਕਦਾ ਹੈ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਪੀ.ਏ.ਯੂ. ਇਲਾਕੇ ਦੇ ਕਿਸਾਨਾਂ ਅਤੇ ਖੇਤੀ ਸਮਾਜ ਦੀ ਬਿਹਤਰੀ ਲਈ ਕਾਰਜਸ਼ੀਲ ਹੈ | ਹਰੀ ਕ੍ਰਾਂਤੀ ਇਸ ਦਿਸ਼ਾ ਵਿੱਚ ਕੀਤਾ ਗਿਆ ਅਜਿਹਾ ਕਾਰਜ ਸੀ ਜਿਸ ਨਾਲ ਇਹ ਇਲਾਕਾ ਦੇਸ਼ ਦਾ ਅੰਨ ਭੰਡਾਰ ਸਾਬਿਤ ਹੋਇਆ | ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਇੱਕ ਸੰਸਥਾ ਦੇ ਤੌਰ ਤੇ ਵਿਸ਼ਵਾਸ਼ ਹੈ ਕਿ ਹੋਰ ਅਦਾਰਿਆਂ ਨਾਲ ਸਿੱਖਣ ਸਿਖਾਉਣ ਦਾ ਰਿਸ਼ਤਾ ਮਜ਼ਬੂਤ ਕੀਤਾ ਜਾਵੇ | ਇਸ ਪੱਖ ਤੋਂ ਸੰਸਾਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨਾਲ ਦੁਵੱਲੀ ਸਾਂਝ ਦੇ ਸਮਝੌਤੇ ਕੀਤੇ ਗਏ ਹਨ |

ਉਹਨਾਂ ਕਿਹਾ ਕਿ ਕੈਨੇਡਾ ਅਤੇ ਪੀ.ਏ.ਯੂ. ਦਾ ਆਪਸ ਵਿੱਚ ਹੋਰ ਵੀ ਗਹਿਰਾ ਅਕਾਦਮਿਕ ਸੰਬੰਧ ਹੈ | ਪੀ.ਏ.ਯੂ. ਦੇ ਸਾਬਕਾ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਉੱਚ ਸੰਸਥਾਵਾਂ ਵਿੱਚ ਕਾਰਜ ਕੀਤਾ ਹੈ | ਇਹਨਾਂ ਵਿੱਚ ਮੈਕਗਿਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦੀਪ ਸੈਣੀ ਅਤੇ ਹੋਰ ਉੱਚ ਅਕਾਦਮਿਕ ਹਸਤੀਆਂ ਦਾ ਜ਼ਿਕਰ ਡਾ. ਗੋਸਲ ਨੇ ਕੀਤਾ | ਉਹਨਾਂ ਕਿਹਾ ਕਿ ਸਾਸਕਾਚੇਵਾਨ ਯੂਨੀਵਰਸਿਟੀ, ਮੈਕਗਿਲ ਯੂਨੀਵਰਸਿਟੀ ਅਤੇ ਗੁਲੇਫ ਯੂਨੀਵਰਸਿਟੀ ਨਾਲ ਪੀ.ਏ.ਯੂ. ਲਗਾਤਾਰ ਦੁਵੱਲੀ ਸਾਂਝ ਦੇ ਖੇਤਰਾਂ ਤੇ ਕਾਰਜ ਕਰ ਰਹੀ ਹੈ |

The post ਕੈਨੇਡਾ ਦੇ ਕੌਂਸਲੇਟ ਜਨਰਲ ਨੇ ਪੀ.ਏ.ਯੂ. ਦਾ ਦੌਰਾ ਕਰਕੇ ਸਾਂਝ ਦੇ ਖੇਤਰਾਂ  ਬਾਰੇ ਕੀਤੀ ਗੱਲਬਾਤ  appeared first on Ludhiana Live.

ਪੀ.ਏ.ਯੂ. ਵਿੱਚ ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਦੀ ਇਤਿਹਾਸਕ ਯਾਤਰਾ ਨੂੰ ਕੀਤਾ ਯਾਦ
ਲੁਧਿਆਣਾ : ਆਉਂਦੇ ਕੁਝ ਦਿਨਾਂ ਦੌਰਾਨ ਬਰਤਾਨੀਆਂ ਦੇ 40ਵੇਂ ਬਾਦਸਾਹ ਬਣਨ ਜਾ ਰਹੇ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਤੋਂ ਪਹਿਲਾਂ ਪੀ.ਏ.ਯੂ.ਨੇ 1980 ਵਿੱਚ ਉਹਨਾਂ ਦੀ ਫੇਰੀ ਨੂੰ ਯਾਦ ਕੀਤਾ | ਉਸ ਸਮੇਂ ਯੁਵਰਾਜ ਚਾਰਲਸ ਨੇ ਉੱਤਰੀ ਭਾਰਤ ਦੇ ਪਾਣੀ ਅਤੇ ਬਿਜਲੀ ਸਰੋਤਾਂ ਦੇ ਡਾ. ਉੱਪਲ ਮਿਊਜ਼ੀਅਮ ਨੂੰ ਦੇਖਿਆ ਅਤੇ ਉਸਦੀ ਪ੍ਰਸ਼ੰਸ਼ਾ ਕੀਤੀ ਸੀ |

ਉਸ ਫੇਰੀ ਨੂੰ ਯਾਦ ਕਰਦੇ ਹੋਏ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਉਹ ਉਸ ਸਮੇਂ ਪੀ ਐੱਚ ਡੀ ਦੇ ਖੋਜਾਰਥੀ ਸਨ ਅਤੇ ਉਹਨਾਂ ਨੇ ਹਰੀ ਕ੍ਰਾਂਤੀ ਲਈ ਰਾਜਕੁਮਾਰ ਚਾਰਲਸ ਦੀ ਗਹਿਰੀ ਦਿਲਚਸਪੀ ਨੂੰ ਅੱਖੀ ਦੇਖਿਆ | ਉਨ•ਾਂ ਨੂੰ ਵੱਖ-ਵੱਖ ਫਸਲਾਂ ਦੀਆਂ ਕਿਸਮਾਂ, ਮਿੱਟੀ ਅਤੇ ਪਾਣੀ ਦੇ ਸਰੋਤਾਂ ਅਤੇ ਦੁੱਧ ਉਤਪਾਦਨ ਢਾਂਚੇ ਬਾਰੇ ਜਾਣੂ ਕਰਵਾਇਆ ਗਿਆ|

ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਸਾਹਮਣੇ ਵਿਗਿਆਨ ਦਾ ਮੁੱਖ ਕੰਮ ਅੰਤਰਰਾਸ਼ਟਰੀ ਪੱਧਰ ਤੇ ਸਾਂਝ ਦਾ ਮਾਹੌਲ ਪੈਦਾ ਕਰਕੇ ਵਾਤਾਵਰਨ ਦੀ ਸੰਭਾਲ ਲਈ ਵਿਚਾਰਾਂ ਨੂੰ ਪੈਦਾ ਕਰਨਾ ਹੈ | ਉਹਨਾਂ ਕਿਹਾ ਕਿ ਸੰਸਥਾਵਾਂ ਦਾ ਆਪਸ ਵਿੱਚ ਗਿਆਨ ਵਟਾਂਦਰਾ ਇਸ ਕਾਰਜ ਲਈ ਸਭ ਤੋਂ ਲਾਹੇਵੰਦ ਸਿੱਧ ਹੋ ਸਕਦਾ ਹੈ | ਇਸ ਨਾਲ ਨਾ ਸਿਰਫ ਦੁਨੀਆਂ ਦੇ ਵੱਖ-ਵੱਖ ਹਿੱਸਿਆ ਵਿੱਚ ਪੈਦਾ ਹੋ ਰਿਹਾ ਗਿਆਨ ਸਾਂਝੇ ਰੂਪ ਵਿੱਚ ਲਾਗੂ ਹੋਵੇਗਾ ਬਲਕਿ ਵਿਕਸਿਤ ਅਤੇ ਵਿਕਾਸਸ਼ੀਲ ਸਮਾਜਾਂ ਵਿਚਕਾਰ ਪਾੜਾ ਵੀ ਘਟੇਗਾ |

ਡਾ. ਗੋਸਲ ਨੇ ਕਿਹਾ ਕਿ ਹੋਣ ਵਾਲੇ ਬਾਦਸ਼ਾਹ ਚਾਰਲਸ ਨੇ ਆਲਮੀ ਤਪਸ਼ ਅਤੇ ਵਾਤਾਵਰਨ ਵਿੱਚ ਵਿਗਾੜ ਦੇ ਮੁੱਦੇ ਨੂੰ ਸੰਵੇਦਨਾ ਨਾਲ ਉਭਾਰਿਆ ਹੈ | ਇਹੀ ਸੰਕੇਤ ਉਹਨਾਂ ਦੀ ਪਿਛਲੀ ਪੀ.ਏ.ਯੂ. ਫੇਰੀ ਤੋਂ ਉਭਰੇ ਸਨ ਅਤੇ ਭਵਿੱਖ ਵਿੱਚ ਵੀ ਇਹ ਆਸ ਬਣੀ ਰਹੇਗੀ | ਉਹਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਦਾ ਅਕਾਦਮਿਕ ਗੱਠਜੋੜ ਬਰਤਾਨੀਆ ਦੀਆਂ ਵਿਕਸਿਤ ਸੰਸਥਾਵਾਂ ਨਾਲ ਹੋਵੇਗਾ ਅਤੇ ਇਸਦਾ ਲਾਭ ਨਾ ਸਿਰਫ ਪੰਜਾਬ ਬਲਕਿ ਭਾਰਤ ਦੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਮਿਲੇਗਾ |

ਜ਼ਿਕਰਯੋਗ ਹੈ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਰਾਇਲ ਸੋਸਾਇਟੀ ਲੰਡਨ ਬਰਸਰੀ ਨੇ ਵਿਸ਼ੇਸ਼ ਐਵਾਰਡ ਨਾਲ ਨਿਵਾਜਿਆ ਸੀ | ਡਾ. ਗੋਸਲ ਨੇ ਆਪਣੀ ਪੋਸਟ ਡਾਕਟਰਲ ਖੋਜ ਨੌਟਿੰਘਮ ਯੂਨੀਵਰਸਿਟੀ ਤੋਂ ਕੀਤੀ | ਇਸ ਦੌਰਾਨ ਉਹ ਜੌਨ ਇਨਸ ਸੈਂਟਰ, ਨੌਰਵਿਚ ਵਿੱਚ ਖੋਜਾਰਥੀ ਰਹੇ ਅਤੇ 10 ਵਾਰ ਬਰਤਾਨੀਆਂ ਦੀਆਂ ਵੱਖ-ਵੱਖ ਵਿਦਿਅਕ ਅਤੇ ਖੋਜ ਸੰਸਥਾਵਾਂ ਦਾ ਦੌਰਾ ਕੀਤਾ |

ਬਰਤਾਨੀਆਂ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਪੀ.ਏ.ਯੂ. ਦੀ ਭਾਈਵਾਲੀ ਵੱਲ ਸੰਕੇਤ ਕਰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਸੇਸ ਤੌਰ ’ਤੇ ਜੌਹਨ ਇਨਸ ਸੈਂਟਰ ਦਾ ਜ਼ਿਕਰ ਕੀਤਾ | ਨਾਲ ਹੀ ਉਹਨਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਦੀ ਗੱਲ ਕੀਤੀ | ਉਹਨਾਂ ਦੱਸਿਆ ਕਿ ਇਹਨਾਂ ਸੰਸਥਾਵਾਂ ਤੋਂ ਮਟਰਾਂ ਦੇ ਰੋਗ ਰਹਿਤ ਜਰਮਪਲਾਜ਼ਮ, ਕਣਕ ਦੇ ਤਾਪ ਸਹਿਣ ਯੋਗ ਜੀਨ ਹਾਸਲ ਕਰਕੇ ਸਥਿਰ ਭੋਜਨ ਲੜੀ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ |

The post ਪੀ.ਏ.ਯੂ. ਵਿੱਚ ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਦੀ ਇਤਿਹਾਸਕ ਯਾਤਰਾ ਨੂੰ ਕੀਤਾ ਯਾਦ appeared first on Ludhiana Live.