paddy production Archives - Ludhiana Live

ਮਾਹਿਰਾਂ ਨੇ ਪਰਾਲੀ ਨੂੰ ਸਮੱਸਿਆ ਨਹੀਂ ਬਲਕਿ ਸਰੋਤ ਸਮਝਣ ਦਾ ਦਿੱਤਾ ਹੋਕਾ
ਲੁਧਿਆਣਾ  :  ਪੀ ਏ ਯੂ ਵਿਚ ਪਰਾਲੀ ਦੀ ਸੰਭਾਲ ਦੇ ਮੁੱਦਿਆਂ ਅਤੇ ਭਵਿੱਖ ਦੀ ਦਿਸਾ ਨਿਰਧਾਰਤ ਕਰਨ ਲਈ ਇਕ ਗੋਸਟੀ ਕਰਵਾਈ ਗਈ| ਇਸ ਵਿਚ ਦੇਸ ਭਰ ਦੇ ਖੇਤੀ ਮਾਹਿਰਾਂ, ਉੱਚ ਖੇਤੀ ਅਧਿਕਾਰੀਆਂ , ਕਿਸਾਨਾਂ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਭਾਗ ਲਿਆ|

ਸ੍ਰੀ ਕੇ ਏ ਪੀ ਸਿਨਹਾ ਨੇ ਕਿਹਾ ਕਿ ਖੇਤੀ ਸਿਹਤ ਪ੍ਰਦਾਨ ਕਰਨ ਵਾਲਾ ਕਿੱਤਾ ਹੈ ਤੇ ਉਸਦੀ ਕੋਈ ਗਤੀਵਿਧੀ ਸਿਹਤ ਨੂੰ ਨੁਕਸਾਨ ਨਹੀਂ ਕਰ ਸਕਦੀ| ਉਹਨਾਂ ਕਿਹਾ ਕਿ ਅਸੀਂ ਰੋਜਾਨਾ ਜ਼ਿੰਦਗੀ ਵਿਚ ਤਿੰਨ ਵਾਰ ਖਾਣਾ ਖਾਣ ਸਮੇਂ ਕਿਸਾਨ ਨੂੰ ਯਾਦ ਕਰਦੇ ਹਾਂ| ਪਰਾਲੀ ਦੀ ਸੰਭਾਲ ਦੇ ਮੁੱਦੇ ਤੇ ਗੱਲ ਕਰਦਿਆਂ ਸ੍ਰੀ ਸਿਨਹਾ ਨੇ ਇਸਨੂੰ ਇਕ ਫਰਜ ਕਿਹਾ| ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਅਜਿਹੀਆਂ ਹੋਣ ਜਿਨ੍ਹਾਂ ਨੂੰ ਕਿਸਾਨ ਜਲਦ ਅਪਣਾ ਲੈਣ|

ਇਨ੍ਹਾਂ ਯੋਜਨਾਵਾਂ ਨੂੰ ਕਿਸਾਨ ਤਕ ਪੁਚਾਉਣ ਲਈ ਰਾਜ ਸਰਕਾਰ ਦੀ ਭੂਮਿਕਾ ਅਹਿਮ ਹੈ ਤੇ ਇਸ ਕਾਰਜ ਵਿਚ ਸਭ ਤੋਂ ਅਹਿਮ ਭੂਮਿਕਾ ਪੀ ਏ ਯੂ ਮਾਹਿਰਾਂ ਦੀ ਹੈ| ਪਰਾਲੀ ਦੀ ਸੰਭਾਲ ਦਾ ਥੋੜ੍ਹਾ ਸਮਾਂ ਉਨ੍ਹਾਂ ਅਨੁਸਾਰ ਇਸਦੇ ਸਾੜਨ ਦਾ ਮੁੱਖ ਕਾਰਨ ਹੈ| ਇਸ ਚੁਣੌਤੀ ਨੂੰ ਸਵੀਕਾਰ ਕਰਕੇ ਮਾਹਿਰਾਂ ਦੀਆਂ ਤਜਵੀਜਾਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ| ਮਸੀਨਾਂ ਲੈਣ ਸੰਬੰਧੀ ਉਨ੍ਹਾਂ ਕਿਹਾ ਕਿ ਇਸਦੀ ਪ੍ਰਕਿਰਿਆ ਸੌਖੀ ਕੀਤੀ ਜਾ ਰਹੀ ਹੈ|

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਸਮਾਗਮ ਦੀ ਰੂਪ ਰੇਖਾ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਨ੍ਹਾਂ ਇਸ ਵਿਚਾਰ ਚਰਚਾ ਨੂੰ ਪਰਾਲੀ ਦੀ ਸੰਭਾਲ ਦੇ ਪੱਖ ਤੋਂ ਅਹਿਮ ਕਿਹਾ| ਪੰਜਾਬ ਦੇ 80 ਫੀਸਦੀ ਰਕਬੇ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਦੀ ਕਾਸਤ ਹੁੰਦੀ ਹੈ| ਉਨ੍ਹਾਂ ਝੋਨੇ ਨੂੰ ਘੱਟ ਖਤਰੇ ਵਾਲੀ ਫਸਲ ਹੋਣ ਕਾਰਨ ਕਿਸਾਨਾਂ ਵਿਚ ਮਕਬੂਲ ਕਿਹਾ| ਕਣਕ ਝੋਨਾ ਮਸੀਨੀ ਕਾਸਤ ਆਧਾਰਿਤ ਹੋਣ ਕਰਕੇ ਵੀ ਵੱਧ ਬੀਜਿਆ ਜਾਂਦਾ ਹੈ|

ਵਾਈਸ ਚਾਂਸਲਰ ਨੇ ਦੱਸਿਆ ਕਿ ਝੋਨੇ ਹੇਠ ਰਕਬਾ ਵਧ ਕੇ 31 ਲੱਖ ਹੈਕਟੇਅਰ ਹੋ ਗਿਆ ਹੈ| ਝੋਨੇ ਦੀ ਵਢਾਈ ਤੋਂ ਬਾਅਦ ਕਣਕ ਬੀਜਣ ਦਾ ਸਮਾਂ ਥੋੜ੍ਹਾ ਹੁੰਦਾ ਹੈ| ਪਰਾਲੀ ਦੀ ਵਰਤੋਂ ਤੂੜੀ ਵਾਂਗ ਨਹੀਂ ਹੋ ਰਹੀ ਇਸਦਾ ਕਾਰਨ ਇਹ ਹੈ ਕਿ ਝੋਨੇ ਵਿਚ ਸਿਲਿਕਾ ਦੇ ਕਣ ਹੁੰਦੇ ਹਨ ਜਿਸ ਕਾਰਨ ਪਸ਼ੂਆਂ ਨੂੰ ਛੇਤੀ ਪਚਦੀ ਨਹੀਂ| ਡਾ ਗੋਸਲ ਨੇ ਦੱਸਿਆ ਕਿ ਜਿੰਨਾ ਝੋਨਾ ਪੈਦਾ ਹੁੰਦਾ ਹੈ ਉਸ ਤੋਂ ਵੱਧ ਪਰਾਲੀ ਪੈਦਾ ਹੋ ਜਾਂਦੀ ਹੈ| ਮਿੱਟੀ ਲਈ ਲੋੜੀਂਦੇ ਸੂਖਮ ਤੱਤ ਵੀ ਪਰਾਲੀ ਵਿਚ ਭਰਵੀਂ ਮਾਤਰਾ ਵਿਚ ਹੁੰਦੇ ਹਨ|

The post ਮਾਹਿਰਾਂ ਨੇ ਪਰਾਲੀ ਨੂੰ ਸਮੱਸਿਆ ਨਹੀਂ ਬਲਕਿ ਸਰੋਤ ਸਮਝਣ ਦਾ ਦਿੱਤਾ ਹੋਕਾ  appeared first on Ludhiana Live.