nikku bowed darbar sahib Archives - Ludhiana Live

ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ ਤੇ ਮੰਗੀ ਮੁਆਫੀ
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਮੱਥਾ ਟੇਕਿਆ ਅਤੇ ਆਪਣੀ ਗਲਤੀ ਮੰਨਦਿਆਂ ਗੁਰੂਆਂ ਦੀ ਸ਼ਰਨ ਵਿੱਚ ਆਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਦੁਨੀਆ ਭਰ ਤੋਂ ਮਿਲ ਰਹੇ ਪਿਆਰ ਲਈ ਧੰਨਵਾਦ ਵੀ ਕੀਤਾ । ਨਿੱਕੂ ਮੰਗਲਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚੇ ਅਤੇ ਉਨ੍ਹਾਂ ਨੇ ਕਾਫੀ ਸਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਤਾਇਆ।

ਗਾਇਕ ਨਿੱਕੂ ਨੇ ਕਿਹਾ ਕਿ ਗੁਮਰਾਹ ਵਿਅਕਤੀ ਆਪਣੀ ਮੰਜ਼ਿਲ ‘ਤੇ ਪਹੁੰਚ ਹੀ ਜਾਂਦਾ ਹੈ । ਅੱਜ ਮੈਂ ਬਾਬੇ ਨਾਨਕ ਦੇ ਦਰ ‘ਤੇ ਪਹੁੰਚਿਆ ਹਾਂ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਦੁਨੀਆ ਤੋਂ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਫੋਨ ਕਰ ਕੇ ਮਦਦ ਦੀ ਪੇਸ਼ਕਸ਼ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਜਾਲ ਵਿੱਚ ਫਸ ਕੇ ਕਿਸੇ ਵੀ ਫਰਜ਼ੀ ਵਿਅਕਤੀ ਦੇ ਖਾਤੇ ਵਿੱਚ ਪੈਸੇ ਨਾ ਪਾ ਦੇਣ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇੱਕ ਡੇਰੇ ਦੇ ਅੰਦਰ ਇੱਕ ਬਾਬੇ ਅੱਗੇ ਮੱਥਾ ਟੇਕ ਰਿਹਾ ਸੀ। ਇਸ ਵੀਡੀਓ ਵਿੱਚ ਇੰਦਰਜੀਤ ਨਿੱਕੂ ਨੇ ਬਾਬੇ ਤੋਂ ਕੰਮ ਨਾ ਮਿਲਣ ਦਾ ਦਰਦ ਜ਼ਾਹਿਰ ਕੀਤਾ । ਇਸ ਵੀਡੀਓ ਵਿੱਚ ਨਿੱਕੂ ਬਾਬੇ ਤੋਂ ਮਦਦ ਮੰਗਦਾ ਨਜ਼ਰ ਆਇਆ। ਵੀਡੀਓ ਵਿੱਚ ਸਾਫ਼ ਤੌਰ ‘ਤੇ ਬੋਲਦੇ ਦਿਖਾਈ ਦਿੱਤੇ ਕਿ ਉਹ ਕਰਜ਼ੇ ਵਿੱਚ ਹਨ ਅਤੇ ਇੰਡਸਟਰੀ ਵਿੱਚ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ, ਜਿਸਦੇ ਚਲਦਿਆਂ ਉਹ ਮਾਨਸਿਕ ਤਣਾਅ ਵਿੱਚ ਵੀ ਆ ਚੁੱਕੇ ਹਨ।

The post ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ ਤੇ ਮੰਗੀ ਮੁਆਫੀ appeared first on Ludhiana Live.