new principal Archives - Ludhiana Live

ਰਾਮਗੜ੍ਹੀਆ ਗਰਲਜ਼ ਕਾਲਜ ਦੇ ਨਵੇਂ ਪ੍ਰਿੰਸੀਪਲ ਪ੍ਰੋ. ਜਸਪਾਲ ਕੌਰ ਨੇ ਸੰਭਾਲਿਆ ਅਹੁਦਾ
ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਸੀ ਜਦੋਂ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਪ੍ਰੋ. ਜਸਪਾਲ ਕੌਰ (ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ) ਨੂੰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਗਿਆ । ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ, ਅਤੇ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ ਦੀ ਮਜੂਦਗੀ ਵਿੱਚ ਜਸਪਾਲ ਕੌਰ ਨੂੰ ਪ੍ਰਿੰਸੀਪਲ ਦੀ ਕੁਰਸੀ ‘ ਤੇ ਬਿਠਾਇਆ।

ਨਵੀਂ ਜ਼ਿੰਮੇਵਾਰੀ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆ ਪ੍ਰਧਾਨ ਨੇ ਕਿਹਾ ਕਿ ਸਾਨੂੰ ਆਸ ਹੈ ਕੇ ਤੁਸੀਂ ਮਿਹਨਤ ਨਾਲ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਗੇ ਤਾਂ ਜੋ ਕਾਲਜ ਹੋਰ ਤੱਰਕੀ ਦੀਆਂ ਮੰਜ਼ਿਲਾਂ ਸਰ ਕਰ ਸਕੇ। ਜਸਪਾਲ ਕੌਰ ਨੇ ਆਪਣਾ ਅਹੁਦਾ ਸੰਭਾਲਦੇ ਹੋਏ ਸਾਰੇ ਕਮੇਟੀ ਮੈਂਬਰਾਂ ਅਤੇ ਕਾਲਜ ਸਟਾਫ਼ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਅਪਣੀ ਜ਼ਿੰਮੇਵਾਰੀ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ ਤਾ ਜੋ ਕਾਲਜ ਹਰ ਪੱਖ ਤੋਂ ਤਰੱਕੀ ਕਰ ਸਕੇ, ਮੈਡਮ ਨੇ ਸਾਰਿਆਂ ਦਾ ਧੰਨਵਾਦ ਕੀਤਾ ।

The post ਰਾਮਗੜ੍ਹੀਆ ਗਰਲਜ਼ ਕਾਲਜ ਦੇ ਨਵੇਂ ਪ੍ਰਿੰਸੀਪਲ ਪ੍ਰੋ. ਜਸਪਾਲ ਕੌਰ ਨੇ ਸੰਭਾਲਿਆ ਅਹੁਦਾ appeared first on Ludhiana Live.

ਐਸਸੀਡੀ ਸਰਕਾਰੀ ਕਾਲਜ ਵਿਖੇ ਨਵੇ ਪ੍ਰਿੰਸੀਪਲ ਨੇ ਸੰਭਾਲਿਆ ਕਾਰਜ ਪਦ
ਲੁਧਿਆਣਾ : ਪ੍ਰੋਫ਼ੈਸਰ ਡਾ. ਤਨਵੀਰ ਸਚਦੇਵ ਨੇ ਅੱਜ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਬਤੌਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਸਚਦੇਵ ਨੂੰ ਸੀਨੀਆਰਤਾ ਕਮ ਮੈਰਿਟ ਦੇ ਆਧਾਰ ‘ਤੇ ਇਹ ਤਰੱਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹ ਵਾਈਸ-ਪ੍ਰਿੰਸੀਪਲ ਹੋਣ ਵਰਗੀਆਂ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਅੰਗਰੇਜ਼ੀ ਦੇ ਪੀਜੀ ਵਿਭਾਗ ਦੇ ਮੁਖੀ ਵਜੋਂ ਇਸ ਸੰਸਥਾ ਦੀ ਸੇਵਾ ਕਰ ਰਹੇ ਹਨ। ਕੋਆਰਡੀਨੇਟਰ, NAAC; ਕਾਲਜ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ; ਦੇ ਸੀਨੀਅਰ ਮੈਂਬਰ ਕਾਲਜ ਕੌਂਸਲ ਅਤੇ ਕਈ ਹੋਰ ਪ੍ਰਬੰਧਕੀ ਕਰਤੱਵ ਦੀ ਸੇਵਾ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਹੈ।

ਇੱਕ ਉਚ ਅਕਾਦਮਿਕ ਅਤੇ ਉੱਤਮ, ਡਾ. ਸਚਦੇਵ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਕੋਲ ਡਾਕਟਰੇਟ,ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਪੱਧਰਾਂ ‘ਤੇ ਲਿੰਗ ਅਧਿਐਨ, ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਨੂੰ ਖੋਜ ਅਤੇ ਅਧਿਆਪਨ ਕਰਨ ਦਾ 25 ਸਾਲਾਂ ਤੋਂ ਵੱਧ ਦਾ ਅਨੁਭਵ ਹੈ। ਲਿੰਗ, ਭਾਰਤੀ ਨਾਰੀਵਾਦ, ਅਤੇ ਪੋਸਟ ਕਲੋਨੀਅਲ ਸਟੱਡੀਜ਼ ਉਨਾਂ ਦੀ ਵਿਸ਼ੇਸ਼ਤਾ ਅਤੇ ਖੋਜ ਦੇ ਖੇਤਰ ਹਨ।

ਉਨ੍ਹਾਂ ਦੇ ਕਈ ਲੇਖ ਪੀਅਰ ਰੀਵਿਊਡ, ਵਿਦੇਸ਼ੀ ਅਤੇ ਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ, ਜਿਸ ਵਿੱਚ ਐਮਐਲਏ ਇੰਟਰਨੈਸ਼ਨਲ ਬਿਬਲੀਓਗ੍ਰਾਫੀ ਅਤੇ ਈਬੀਐਸਸੀਓ ਵਿੱਚ ਸੂਚੀਬੱਧ ਹੋਣਾ ਸ਼ਾਮਲ ਹੈ। ਉਨ੍ਹਾਂ ਨੇ ਬ੍ਰਿਟਿਸ਼ ਕਾਉਂਸਿਲ ਦੁਆਰਾ ਸਪਾਂਸਰਡ ਵਰਕਸ਼ਾਪਾਂ ਵਿੱਚ ਟੀਚਿੰਗ ਆਫ਼ ਇੰਗਲਿਸ਼ ਲੈਂਗੂਏਜ ਵਿੱਚ ਭਾਗ ਲਿਆ ਹੈ। ਉਸਨੇ EMMRC, EFLU ਲਈ ਈ-ਲਰਨਿੰਗ ਮੋਡਿਊਲ ਡਿਜ਼ਾਈਨ ਕਰਨ ਲਈ ਇੱਕ ਵਿਸ਼ਾ ਮਾਹਿਰ ਅਤੇ ਪੇਸ਼ਕਾਰ ਵਜੋਂ ਵੀ ਕੰਮ ਕੀਤਾ ਹੈ।

The post ਐਸਸੀਡੀ ਸਰਕਾਰੀ ਕਾਲਜ ਵਿਖੇ ਨਵੇ ਪ੍ਰਿੰਸੀਪਲ ਨੇ ਸੰਭਾਲਿਆ ਕਾਰਜ ਪਦ appeared first on Ludhiana Live.

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਨਵੇਂ ਪ੍ਰਿੰਸੀਪਲ ਦਾ ਆਗਮਨ
ਲੁਧਿਆਣਾ : ਅੱਜ ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਨਵੇਂ ਪ੍ਰਿੰਸੀਪਲ ਡਾ ਪ੍ਰਦੀਪ ਸਿੰਘ ਵਾਲੀਆ ਨੇ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ। ਵਿਦਿਆ ਦੇ ਖੇਤਰ ਦੇ ਇਸ ਮਹਾਨ ਸਖਸ਼ੀਅਤ ਦਾ ਸਵਾਗਤ ਕਾਲਜ ਕੌਂਸਲ ਦੇ ਸਾਰੇ ਮੈਂਬਰਾਂ ਵਲੋਂ ਕੀਤਾ ਗਿਆ। ਇਨ੍ਹਾਂ ਨੇ ਆਪਣੀ ਪੋਸਟ ਗਰੈਜੂਏਟ ਤੱਕ ਦੀ ਸਿਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਅਤੇ 2009 ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ।

1993 ਤੋਂ ਸਰਕਾਰੀ ਕਾਲਜ ਚੰਡੀਗੜ੍ਹ ਵਿਚ ਸੇਵਾ ਨਿਭਾਉਂਦੇ ਰਹੇ, 2012 ਵਿੱਚ ਪੰਜਾਬ ਸਰਕਾਰ ਵਲੋਂ ਪ੍ਰੋਫੈਸਰ ਦੀ ਉਪਾਧੀ ਨਾਲ ਨਿਵਾਜਿਆ ਗਿਆ। ਸਖਸ਼ੀਅਤ ਦੀ ਗਰਿਮਾ ਨੂੰ ਵੇਖਦਿਆਂ ਸਰਕਾਰ ਵਲੋ ਯੂਨੀਵਰਸਿਟੀ ਵਲੋ ਅਤੇ ਵੱਖ ਵੱਖ ਵਿਭਾਗਾਂ ਅਤੇ ਕੌਸਲ ਵਲੋ ਉਚੇਰੀ ਉਪਾਧੀਆਂ ਉਪਰ ਨਿਵਾਜਿਆ ਗਿਆ ।

ਵਣਜ ਵਿਭਾਗ ਵਿੱਚ ਇਨ੍ਹਾਂ ਦਾ 25 ਸਾਲ ਦਾ ਤਜਰਬਾ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਨੂੰ ਵਿਸ਼ੇਸ਼ ਬੁਲੰਦੀਆਂ ਉੱਪਰ ਲੈ ਜਾਵੇਗਾ। ਵਿਦਿਅਕ ਖੇਤਰ ਦੀ ਇਸ ਖਾਸ ਸਖਸ਼ੀਅਤ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਆਪਣੇ ਕਾਲਜ ਵਿਖੇ ਅਨਮੋਲ ਸੇਵਾਵਾਂ ਨਿਭਾਈਆਂ ਹਨ।

15 ਦੇ ਕਰੀਬ ਕੌਂਸਲ ਵਿੱਚ ਐਸੋਸੀਏਸ਼ਨ ਅਤੇ ਮੈਬਰ ਹਨ। ਆਪਣੇ ਵਿਸ਼ੇ ਵਿੱਚ 10 ਕਿਤਾਬਾਂ ਪਾਠਕਾਂ ਅਤੇ ਵਿਦਿਆਰਥੀਆਂ ਦੀ ਝੋਲੀ ਪਾਈਆਂ। ਅੱਠ ਰਾਸ਼ਟਰੀ ਖੋਜ ਪੱਤਰ ਅਤੇ ਤਿੰਨ ਅੰਤਰਰਾਸ਼ਟਰੀ ਪੱਧਰ ਦੇ ਖੋਜ ਪੱਤਰ ਲਿਖੇ। 8 ਦੇ ਕਰੀਬ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਵਿੱਚ ਹਿੱਸਾ ਲਿਆ। 75 ਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਵਿਚ ਆਪਣੇ ਖੋਜ ਪਤਰ ਪ੍ਰਸਤੁਤ ਕੀਤੇ। ਅਜਿਹੀ ਸੁਨਹਿਰੀ ਸਖਸ਼ੀਅਤ ਦਾ ਕਾਲਜ ਪ੍ਰਿੰਸੀਪਲ ਹੋਣਾ ਕਾਲਜ ਲਈ ਇਕ ਉਪਲੱਬਧੀ ਅਤੇ ਮਾਣ ਹੈ।

The post ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਨਵੇਂ ਪ੍ਰਿੰਸੀਪਲ ਦਾ ਆਗਮਨ appeared first on Ludhiana Live.