NDRF Archives - Ludhiana Live

ਹੜ੍ਹ ਦੇ ਪਾਣੀ ‘ਚ ਫਸੇ ਸ਼ਖ਼ਸ ਨੇ ਸਫ਼ੈਦੇ ਨੂੰ ਪਾਈ ਜੱਫ਼ੀ, ਕਈ ਘੰਟੇ ਪਾਈ ਦੁਹਾਈ, ਦੇਖੋ ਅਖ਼ੀਰ ਕੀ ਹੋਇਆ?
ਪੰਜਾਬ ‘ਚ ਇਸ ਵੇਲੇ ਬਹੁਤੇ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਕਾਫ਼ੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਫਿਰੋਜ਼ਪੁਰ ਤੋਂ ਇਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇਕ ਵਿਅਕਤੀ ਬੁਰੀ ਤਰ੍ਹਾਂ ਪਾਣੀ ਨਾਲ ਘਿਰ ਗਿਆ ਅਤੇ ਇਕ ਸਫ਼ੈਦੇ ਨੂੰ ਜੱਫਾ ਪਾ ਕੇ ਲਗਾਤਾਰ 3 ਘੰਟੇ ਖੜ੍ਹਾ ਰਿਹਾ।

ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਕਤ ਸ਼ਖ਼ਸ ਵੱਲੋਂ ਦੁਹਾਈ ਦਿੱਤੀ ਜਾ ਰਹੀ ਸੀ ਕਿ ਮੈਨੂੰ ਬਚਾ ਲਓ। ਅਖ਼ੀਰ ‘ਚ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੌਕੇ ‘ਤੇ ਪੁੱਜ ਕੇ ਇਸ ਸ਼ਖ਼ਸ ਨੂੰ ਬਚਾ ਲਿਆ। ਦੱਸਣਯੋਗ ਹੈ ਕਿ ਇਸ ਸ਼ਖ਼ਸ ਦੇ ਘਰ ਪੂਰੀ ਤਰ੍ਹਾਂ ਪਾਣੀ ਭਰ ਗਿਆ ਸੀ। ਪਹਿਲਾਂ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਅਤੇ ਫਿਰ ਵਾਪਸ ਜਦੋਂ ਉਹ ਘਰ ਦਾ ਸਮਾਨ ਲੈਣ ਆਇਆ ਤਾਂ ਹੜ੍ਹ ਦੇ ਪਾਣੀ ‘ਚ ਫਸ ਗਿਆ, ਜਿਸ ਤੋਂ ਬਾਅਦ NDRF ਦੀ ਟੀਮ ਨੇ ਇਸ ਸ਼ਖ਼ਸ ਨੂੰ ਬਚਾ ਲਿਆ।

The post ਹੜ੍ਹ ਦੇ ਪਾਣੀ ‘ਚ ਫਸੇ ਸ਼ਖ਼ਸ ਨੇ ਸਫ਼ੈਦੇ ਨੂੰ ਪਾਈ ਜੱਫ਼ੀ, ਕਈ ਘੰਟੇ ਪਾਈ ਦੁਹਾਈ, ਦੇਖੋ ਅਖ਼ੀਰ ਕੀ ਹੋਇਆ? appeared first on Ludhiana Live.

ਗਿਆਸਪੁਰਾ ‘ਚ ਮੁੜ ਗੈਸ ਲੀਕ ਸਬੰਧੀ NDRF ਨੇ ਦਿੱਤੀ ਇਹ ਰਿਪੋਰਟ
ਲੁਧਿਆਣਾ : ਗਿਆਸਪੁਰਾ ‘ਚ ਸੂਆ ਰੋਡ ਦੇ ਜਿਸ ਪੁਆਇੰਟ ‘ਤੇ 30 ਅਪ੍ਰੈਲ ਨੂੰ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ, ਸ਼ੁੱਕਰਵਾਰ ਨੂੰ ਉਸੇ ਥਾਂ ‘ਤੇ ਇਕ ਔਰਤ ਦੇ ਬੇਹੋਸ਼ ਹੋਣ ਤੋਂ ਬਾਅਦ ਦੁਬਾਰਾ ਗੈਸ ਲੀਕ ਹੋਣ ਦੀ ਸੰਭਾਵਨਾ ਨਾਲ ਹਾਹਾਕਾਰ ਮਚ ਗਈ ਸੀ। ਇਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੁਲਸ ਦੀ ਟੀਮ ਸਾਈਟ ‘ਤੇ ਪਹੁੰਚੀ, ਜਿਨ੍ਹਾਂ ਵੱਲੋਂ ਮੇਨ ਰੋਡ ਦਾ ਰਾਹ ਬੰਦ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐੱਨ. ਡੀ. ਆਰ. ਐੱਫ. ਦੀ ਟੀਮ ਸਾਈਟ ‘ਤੇ ਪਹੁੰਚ ਗਈ ਹੈ, ਜਿਨ੍ਹਾਂ ਨੂੰ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਲੀਕ ਦਾ ਮਾਮਲਾ ਨਹੀਂ ਲੱਗਾ।

ਨਗਰ ਨਿਗਮ ਵੱਲੋਂ ਗੈਸ ਲੀਕ ਹੋਣ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਗਿਆ ਹੈ। ਐਕਸੀਅਨ ਰਣਬੀਰ ਸਿੰਘ ਨੇ ਦੱਸਿਆ ਕਿ ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਜੋ ਔਰਤ ਬੇਹੋਸ਼ ਹੋਈ, ਉਸ ਦੇ ਗਰਭਵਤੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

The post ਗਿਆਸਪੁਰਾ ‘ਚ ਮੁੜ ਗੈਸ ਲੀਕ ਸਬੰਧੀ NDRF ਨੇ ਦਿੱਤੀ ਇਹ ਰਿਪੋਰਟ appeared first on Ludhiana Live.

ਸਪਰਿੰਗ ਡੇਲ ਵਿਖੇ ਕੁਦਰਤੀ ਆਫ਼ਤਾਂ ਤੋਂ ਬਚਣ ਲਈ NDRF ਵਲੋਂ ਕੀਤੀ ਮੌਕ ਡ੍ਰਿਲ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਕੁਦਰਤੀ ਆਫ਼ਤਾਂ ਤੋਂ ਕਿਵੇਂ ਬਚਿਆ ਜਾਵੇ ਇਸ ਸਬੰਧ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਵੱਲੋਂ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਨ. ਡੀ. ਆਰ. ਐਫ. ਵੱਲੋਂ ਆਏ ਹੋਏ ਅਫ਼ਸਰਾਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਮੌਕ ਡ੍ਰਿਲ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਐੱਨ ਡੀ ਆਰ ਐੱਫ ਦੀ ਟੀਮ ਨੇ ਕੁਦਰਤੀ ਆਫ਼ਤਾਂ ਸਮੇਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਿਵੇਂ ਬਚਾਇਆ ਜਾਵੇ ਦੀ ਮੌਕ ਡ੍ਰਿਲ ਨੂੰ ਸ਼ੁਰੂ ਕੀਤਾ। ਇਸ ਦੌਰਾਨ ਐੱਨ ਡੀ ਆਰ ਐੱਫ ਦੇ ਮੈਂਬਰਾਂ ਨੇ ਆਫ਼ਤ ਦੇ ਵਿੱਚ ਫ਼ਸੇ ਬੱਚਿਆਂ ਨੂੰ ਇਕ ਮੌਕ ਡ੍ਰਿਲ ਦੇ ਜ਼ਰੀਏ ਚੰਦ ਹੀ ਮਿੰਟਾਂ ਦੇ ਵਿੱਚ ਸਫ਼ਲਤਾ ਪੂਰਵਕ ਬਾਹਰ ਕੱਢਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਵੀ ਵੱਧ ਚੜ੍ਹ ਕੇ ਇਸ ਮੌਕ ਡ੍ਰਿਲ ਵਿਚ ਹਿੱਸਾ ਲਿਆ।

ਐੱਨ ਡੀ ਆਰ ਐਫ ਦੁਆਰਾ ਕੀਤੀਆਂ ਗਈਆਂ ਸਾਰੀਆਂ ਹੀ ਸੁਰੱਖਿਆ ਗਤੀਵਿਧੀਆਂ ਗਿਆਨ ਵਰਧਕ ਰਹੀਆਂ। ਜਿਨ੍ਹਾਂ ਵਿੱਚ ਭੂਚਾਲ ਆਉਣ ਉੱਤੇ ਖੁਦ ਨੂੰ ਕਿਵੇਂ ਬਚਾਇਆ ਜਾਵੇ, ਸੀ ਪੀ ਆਰ ਗਤੀਵਿਧੀ ਰਾਹੀਂ ਬੰਦੇ ਦੀ ਜਾਨ ਕਿਵੇਂ ਬਚਾਈ ਜਾਵੇ, ਘਰੇਲੂ ਚੀਜ਼ਾਂ ਤੋਂ ਸਟਰੈੱਚਰ ਤਿਆਰ ਕਰਨਾ, ਅਤੇ ਬਹੁ-ਮੰਜ਼ਲਾ ਇਮਾਰਤ ਵਿੱਚ ਅੱਗ ਲੱਗਣ ਸਮੇਂ ਰੱਸੀ ਦੀ ਸਹਾਇਤਾ ਨਾਲ ਉਸ ਇਮਾਰਤ ਵਿੱਚੋਂ ਕਿਵੇਂ ਬਾਹਰ ਆਇਆ ਜਾਵੇ ਵਰਗੀਆਂ ਗਤੀਵਿਧੀਆਂ ਮੁੱਖ ਖਿੱਚ ਦਾ ਕੇਂਦਰ ਰਹੀਆਂ ।

ਇਸ ਮੌਕੇ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨ ਡੀ ਆਰ ਐੱਫ ਵਲੋਂ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਸ਼ਲਾਘਾਯੋਗ ਹਨ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਕੁਦਰਤੀ ਆਫ਼ਤਾਂ ਕਿਸੇ ਵੀ ਵੇਲੇ ਆ ਸਕਦੀਆਂ ਹਨ ਸੋ ਸਾਨੂੰ ਅਜਿਹੀਆਂ ਗਤੀਵਿਧੀਆਂ ਨੂੰ ਸਿੱਖ ਕੇ ਹਮੇਸ਼ਾਂ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।

ਸਕੂਲ ਦੇ ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਐੱਨ ਡੀ ਆਰ ਐੱਫ ਦੇ ਆਏ ਹੋਏ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨਾਲ ਹੀ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਕੁਦਰਤੀ ਆਫ਼ਤਾਂ ਵੇਲੇ ਘਬਰਾਉਣ ਦੀ ਲੋੜ ਨਹੀਂ ਬਲਕਿ ਤੁਸੀਂ ਉਸ ਸਮੇਂ ਸਿੱਖੀਆਂ ਗਈਆਂ ਤਕਨੀਕਾਂ ਨੂੰ ਇਸਤੇਮਾਲ ਵਿਚ ਲਿਆ ਕੇ ਕਠਿਨਾਈ ਦੀ ਘੜੀ ਵਿੱਚੋਂ ਬੜੇ ਹੀ ਅਰਾਮ ਨਾਲ ਵਾਪਸ ਆ ਸਕਦੇ ਹੋ।

The post ਸਪਰਿੰਗ ਡੇਲ ਵਿਖੇ ਕੁਦਰਤੀ ਆਫ਼ਤਾਂ ਤੋਂ ਬਚਣ ਲਈ NDRF ਵਲੋਂ ਕੀਤੀ ਮੌਕ ਡ੍ਰਿਲ appeared first on Ludhiana Live.