king charlas Archives - Ludhiana Live

ਪੀ.ਏ.ਯੂ. ਵਿੱਚ ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਦੀ ਇਤਿਹਾਸਕ ਯਾਤਰਾ ਨੂੰ ਕੀਤਾ ਯਾਦ
ਲੁਧਿਆਣਾ : ਆਉਂਦੇ ਕੁਝ ਦਿਨਾਂ ਦੌਰਾਨ ਬਰਤਾਨੀਆਂ ਦੇ 40ਵੇਂ ਬਾਦਸਾਹ ਬਣਨ ਜਾ ਰਹੇ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਤੋਂ ਪਹਿਲਾਂ ਪੀ.ਏ.ਯੂ.ਨੇ 1980 ਵਿੱਚ ਉਹਨਾਂ ਦੀ ਫੇਰੀ ਨੂੰ ਯਾਦ ਕੀਤਾ | ਉਸ ਸਮੇਂ ਯੁਵਰਾਜ ਚਾਰਲਸ ਨੇ ਉੱਤਰੀ ਭਾਰਤ ਦੇ ਪਾਣੀ ਅਤੇ ਬਿਜਲੀ ਸਰੋਤਾਂ ਦੇ ਡਾ. ਉੱਪਲ ਮਿਊਜ਼ੀਅਮ ਨੂੰ ਦੇਖਿਆ ਅਤੇ ਉਸਦੀ ਪ੍ਰਸ਼ੰਸ਼ਾ ਕੀਤੀ ਸੀ |

ਉਸ ਫੇਰੀ ਨੂੰ ਯਾਦ ਕਰਦੇ ਹੋਏ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਉਹ ਉਸ ਸਮੇਂ ਪੀ ਐੱਚ ਡੀ ਦੇ ਖੋਜਾਰਥੀ ਸਨ ਅਤੇ ਉਹਨਾਂ ਨੇ ਹਰੀ ਕ੍ਰਾਂਤੀ ਲਈ ਰਾਜਕੁਮਾਰ ਚਾਰਲਸ ਦੀ ਗਹਿਰੀ ਦਿਲਚਸਪੀ ਨੂੰ ਅੱਖੀ ਦੇਖਿਆ | ਉਨ•ਾਂ ਨੂੰ ਵੱਖ-ਵੱਖ ਫਸਲਾਂ ਦੀਆਂ ਕਿਸਮਾਂ, ਮਿੱਟੀ ਅਤੇ ਪਾਣੀ ਦੇ ਸਰੋਤਾਂ ਅਤੇ ਦੁੱਧ ਉਤਪਾਦਨ ਢਾਂਚੇ ਬਾਰੇ ਜਾਣੂ ਕਰਵਾਇਆ ਗਿਆ|

ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਸਾਹਮਣੇ ਵਿਗਿਆਨ ਦਾ ਮੁੱਖ ਕੰਮ ਅੰਤਰਰਾਸ਼ਟਰੀ ਪੱਧਰ ਤੇ ਸਾਂਝ ਦਾ ਮਾਹੌਲ ਪੈਦਾ ਕਰਕੇ ਵਾਤਾਵਰਨ ਦੀ ਸੰਭਾਲ ਲਈ ਵਿਚਾਰਾਂ ਨੂੰ ਪੈਦਾ ਕਰਨਾ ਹੈ | ਉਹਨਾਂ ਕਿਹਾ ਕਿ ਸੰਸਥਾਵਾਂ ਦਾ ਆਪਸ ਵਿੱਚ ਗਿਆਨ ਵਟਾਂਦਰਾ ਇਸ ਕਾਰਜ ਲਈ ਸਭ ਤੋਂ ਲਾਹੇਵੰਦ ਸਿੱਧ ਹੋ ਸਕਦਾ ਹੈ | ਇਸ ਨਾਲ ਨਾ ਸਿਰਫ ਦੁਨੀਆਂ ਦੇ ਵੱਖ-ਵੱਖ ਹਿੱਸਿਆ ਵਿੱਚ ਪੈਦਾ ਹੋ ਰਿਹਾ ਗਿਆਨ ਸਾਂਝੇ ਰੂਪ ਵਿੱਚ ਲਾਗੂ ਹੋਵੇਗਾ ਬਲਕਿ ਵਿਕਸਿਤ ਅਤੇ ਵਿਕਾਸਸ਼ੀਲ ਸਮਾਜਾਂ ਵਿਚਕਾਰ ਪਾੜਾ ਵੀ ਘਟੇਗਾ |

ਡਾ. ਗੋਸਲ ਨੇ ਕਿਹਾ ਕਿ ਹੋਣ ਵਾਲੇ ਬਾਦਸ਼ਾਹ ਚਾਰਲਸ ਨੇ ਆਲਮੀ ਤਪਸ਼ ਅਤੇ ਵਾਤਾਵਰਨ ਵਿੱਚ ਵਿਗਾੜ ਦੇ ਮੁੱਦੇ ਨੂੰ ਸੰਵੇਦਨਾ ਨਾਲ ਉਭਾਰਿਆ ਹੈ | ਇਹੀ ਸੰਕੇਤ ਉਹਨਾਂ ਦੀ ਪਿਛਲੀ ਪੀ.ਏ.ਯੂ. ਫੇਰੀ ਤੋਂ ਉਭਰੇ ਸਨ ਅਤੇ ਭਵਿੱਖ ਵਿੱਚ ਵੀ ਇਹ ਆਸ ਬਣੀ ਰਹੇਗੀ | ਉਹਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਦਾ ਅਕਾਦਮਿਕ ਗੱਠਜੋੜ ਬਰਤਾਨੀਆ ਦੀਆਂ ਵਿਕਸਿਤ ਸੰਸਥਾਵਾਂ ਨਾਲ ਹੋਵੇਗਾ ਅਤੇ ਇਸਦਾ ਲਾਭ ਨਾ ਸਿਰਫ ਪੰਜਾਬ ਬਲਕਿ ਭਾਰਤ ਦੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਮਿਲੇਗਾ |

ਜ਼ਿਕਰਯੋਗ ਹੈ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਰਾਇਲ ਸੋਸਾਇਟੀ ਲੰਡਨ ਬਰਸਰੀ ਨੇ ਵਿਸ਼ੇਸ਼ ਐਵਾਰਡ ਨਾਲ ਨਿਵਾਜਿਆ ਸੀ | ਡਾ. ਗੋਸਲ ਨੇ ਆਪਣੀ ਪੋਸਟ ਡਾਕਟਰਲ ਖੋਜ ਨੌਟਿੰਘਮ ਯੂਨੀਵਰਸਿਟੀ ਤੋਂ ਕੀਤੀ | ਇਸ ਦੌਰਾਨ ਉਹ ਜੌਨ ਇਨਸ ਸੈਂਟਰ, ਨੌਰਵਿਚ ਵਿੱਚ ਖੋਜਾਰਥੀ ਰਹੇ ਅਤੇ 10 ਵਾਰ ਬਰਤਾਨੀਆਂ ਦੀਆਂ ਵੱਖ-ਵੱਖ ਵਿਦਿਅਕ ਅਤੇ ਖੋਜ ਸੰਸਥਾਵਾਂ ਦਾ ਦੌਰਾ ਕੀਤਾ |

ਬਰਤਾਨੀਆਂ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਪੀ.ਏ.ਯੂ. ਦੀ ਭਾਈਵਾਲੀ ਵੱਲ ਸੰਕੇਤ ਕਰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਸੇਸ ਤੌਰ ’ਤੇ ਜੌਹਨ ਇਨਸ ਸੈਂਟਰ ਦਾ ਜ਼ਿਕਰ ਕੀਤਾ | ਨਾਲ ਹੀ ਉਹਨਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਦੀ ਗੱਲ ਕੀਤੀ | ਉਹਨਾਂ ਦੱਸਿਆ ਕਿ ਇਹਨਾਂ ਸੰਸਥਾਵਾਂ ਤੋਂ ਮਟਰਾਂ ਦੇ ਰੋਗ ਰਹਿਤ ਜਰਮਪਲਾਜ਼ਮ, ਕਣਕ ਦੇ ਤਾਪ ਸਹਿਣ ਯੋਗ ਜੀਨ ਹਾਸਲ ਕਰਕੇ ਸਥਿਰ ਭੋਜਨ ਲੜੀ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ |

The post ਪੀ.ਏ.ਯੂ. ਵਿੱਚ ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਦੀ ਇਤਿਹਾਸਕ ਯਾਤਰਾ ਨੂੰ ਕੀਤਾ ਯਾਦ appeared first on Ludhiana Live.